ਟੁੱਟੀਆਂ ਚੱਪਲਾਂ ਵੀ ਨਹੀਂ ਰੋਕ ਸਕੀਆਂ ਘਰ ਜਾਣ ਦਾ ਜਨੂੰਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਹੁਤੇ ਮਜ਼ਦੂਰਾਂ ਕੋਲ ਲੌਕਡਾਊਨ ਦਾ ਪਾਸ ਨਹੀਂ ਸੀ

File Photo

ਨਵੀਂ ਦਿੱਲੀ - ਕੋਰੋਨਾ ਵਾਇਰਸ ਦੀ ਤਬਾਹੀ ਅਤੇ ਲੌਕਡਾਊਨ ਤੋਂ ਬਾਅਦ, ਮਜ਼ਦੂਰਾਂ ਦੇ ਆਪਣੇ ਘਰਾਂ ਨੂੰ ਪਰਤਣ ਦੀਆਂ ਤਸਵੀਰਾਂ ਆਮ ਸੋਸ਼ਲ ਮੀਡੀਆ 'ਤੇ ਦੇਖੀਆ ਜਾ ਸਕਦੀਆਂ ਹਨ। ਮਜ਼ਦੂਰ ਮੁੰਬਈ, ਦਿੱਲੀ, ਹੈਦਰਾਬਾਦ, ਰਾਜਸਥਾਨ, ਹਰਿਆਣਾ, ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਲੰਬੀ ਦੂਰੀ ਤਹਿ ਕਰ ਕੇ ਆਪਣੇ ਘਰਾਂ ਨੂੰ ਚੱਲ ਰਹੇ ਹਨ।

ਇਸ ਦੌਰਾਨ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਹਰਿਆਣੇ ਦੇ ਅੰਬਾਲਾ ਤੋਂ ਸਾਹਮਣੇ ਆਈ। ਜਿਥੇ ਮਜ਼ਦੂਰ ਪੰਜਾਬ ਤੋਂ ਹਿਜਰਤ ਕਰਕੇ ਅੰਬਾਲਾ ਪਹੁੰਚੇ, ਉਨ੍ਹਾਂ ਨੂੰ ਚੱਪਲਾਂ ਤੋਂ ਬਗੈਰ ਦੇਖਿਆ ਗਿਆ। ਇਸ ਵਿਚ ਇਕ ਮਜ਼ਦੂਰ ਨੇ ਪਾਣੀ ਦੀਆਂ ਬੋਤਲਾਂ ਨੂੰ ਚਿੱਬਾ ਕਰ ਕੇ ਆਪਣੇ ਪੈਰਾਂ ਹੇਠ ਬੰਨ੍ਹ ਕੇ ਚੱਪਲਾਂ ਬਣਾ ਕੇ ਆਪਣੀ ਮੰਜਿਲ ਵੱਲ ਨੂੰ ਚੱਲ ਪਿਆ।

ਲੌਕਡਾਊਨ ਤੋਂ ਬਾਅਦ ਵੱਡੀ ਗਿਣਤੀ ਵਿੱਚ ਪਰਵਾਸੀ ਮਜ਼ਦੂਰ ਪੰਜਾਬ ਤੋਂ ਹਰਿਆਣਾ ਵੱਲ ਪਰਵਾਸ ਕਰ ਰਹੇ ਹਨ। ਬਹੁਤੇ ਮਜ਼ਦੂਰਾਂ ਕੋਲ ਲੌਕਡਾਊਨ ਦਾ ਪਾਸ ਨਹੀਂ ਸੀ। ਜਿਸ ਕਾਰਨ ਅੰਬਾਲਾ ਪੁਲਿਸ ਨੇ ਉਨ੍ਹਾਂ ਨੂੰ ਨੈਸ਼ਨਲ ਹਾਈਵੇਅ 'ਤੇ ਰੋਕ ਕੇ ਭਜਾ ਦਿੱਤਾ। ਪੁਲਿਸ ਦੀ ਕੁੱਟਮਾਰ ਦੇ ਡਰੋਂ ਵਰਕਰਾਂ ਵਿਚ ਭਗਦੜ ਮੱਚ ਗਈ ਅਤੇ ਬਹੁਤ ਸਾਰੇ ਮਜ਼ਦੂਰ ਉੱਥੇ ਜੁੱਤੇ 'ਤੇ ਚੱਪਲਾਂ ਛੱਡ ਗਏ। ਜਦੋਂ ਕਿ ਕੁਝ ਲੋਕਾਂ ਦੀਆਂ ਜੁੱਤੀਆਂ ਅਤੇ ਚੱਪਲਾਂ ਪੈਦਲ ਚਲ ਕੇ ਘੱਸ ਗਈਆਂ ਸਨ ਪਰ ਇੰਨਾਂ ਨੇ ਫਿਰ ਵੀ ਹਿੰਮਤ ਨਹੀਂ ਹਾਰੀ ਅਤੇ ਆਪਣੀ ਮੰਜ਼ਿਲ ਵੱਲ ਵਧਣਾ ਸ਼ੁਰੂ ਕਰ ਦਿੱਤਾ।

ਇਸ ਦੌਰਾਨ ਅੰਬਾਲਾ ਦੇ ਵਿਧਾਇਕ ਅਸੀਮ ਗੋਇਲ ਦੀ ਇਨ੍ਹਾਂ ਮਜ਼ਦੂਰਾਂ ’ਤੇ ਨਜ਼ਰ ਪਈ। ਉਨ੍ਹਾਂ ਨਵੀਂਆਂ ਚੱਪਲਾਂ ਮੰਗਵਾ ਕੇ ਮਜ਼ਦੂਰਾਂ ਨੂੰ ਦਿੱਤੀਆਂ। ਇਸ ਤੋਂ ਬਾਅਦ ਵਿਧਾਇਕ ਨੇ ਪੰਜਾਬ ਪੁਲਿਸ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਨੂੰ ਵਾਪਸ ਜਾਣ ਦਿੱਤਾ ਜਾਵੇ, ਇਸ ਦੇ ਲਈ ਉਨ੍ਹਾਂ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ।

ਵਿਧਾਇਕ ਨੇ ਇਸ ਬਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਸਿਰਫ ਇੰਨਾ ਹੀ ਨਹੀਂ, ਉਨ੍ਹਾਂ ਪੈਦਲ ਜਾ ਰਹੇ ਮਜ਼ਦੂਰਾਂ ਲਈ ਚੱਪਲਾਂ ਦੇ ਇਲਾਵਾ ਰੋਟੀ ਦਾ ਪ੍ਰਬੰਧ ਵੀ ਕੀਤਾ। ਆਖਰਕਾਰ ਉਹ ਸਾਰੇ ਮਜ਼ਦੂਰ ਆਪਣੇ ਘਰਾਂ ਵੱਲ ਚਲੇ ਗਏ।