ਦਿੱਲੀ 'ਚ ਭੂਚਾਲ ਦੇ ਮਾਮੂਲੀ ਝਟਕੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ 'ਚ ਭੂਚਾਲ ਦੇ ਮਾਮੂਲੀ ਝਟਕੇ

ਦਿੱਲੀ 'ਚ ਭੂਚਾਲ ਦੇ ਮਾਮੂਲੀ ਝਟਕੇ

ਨਵੀਂ ਦਿੱਲੀ, 10 ਮਈ: ਦਿੱਲੀ 'ਚ ਐਤਵਾਰ ਨੂੰ ਭੂਚਾਲ ਦੇ ਮਾਮੂਲੀ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.4 ਮਾਪੀ ਗਈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (ਐਨ.ਸੀ.ਐਸ.) ਨੇ ਕਿਹਾ ਕਿ ਇਕ ਮਹੀਨੇ ਅੰਦਰ ਹੀ ਤੀਜੀ ਵਾਰੀ ਦਿੱਲੀ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

 ਐਨ.ਸੀ.ਐਸ. ਅਨੁਸਾਰ ਭੂਚਾਲ ਦੇ ਝਟਕੇ ਦੁਪਹਿਰ 1:45 ਵਜੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਜ਼ਮੀਨ ਤੋਂ ਪੰਜ ਕਿਲੋਮੀਟਰ ਹੇਠਾਂ ਡੂੰਘਾਈ 'ਚ ਸਥਿਤ ਸੀ। ਐਨ.ਸੀ.ਐਸ. ਦੇ ਮੁਖੀ (ਸੰਚਾਲਨ) ਜੇ.ਐਲ.ਗੌਤਮ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਉੱਤਰ-ਪੂਰਬੀ ਦਿੱਲੀ 'ਚ ਵਜ਼ੀਰਪੁਰ ਨੇੜੇ ਸੀ।

ਬੀਤੀ 12 ਅਤੇ 13 ਅਪ੍ਰੈਲ ਨੂੰ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ ਜਿਨ੍ਹਾਂ ਦੀ ਤੀਬਰਤਾ 3.5 ਅਤੇ 2.7 ਸੀ। ਇਨ੍ਹਾਂ ਦਾ ਕੇਂਦਰ ਵੀ ਇਸ ਸਥਾਨ ਅਤੇ ਇਸ ਦੇ ਆਸਪਾਸ ਦੇ ਖੇਤਰ ਦਰਜ ਕੀਤੇ ਗਏ ਸਨ। ਪੰਜ ਭੂਚਾਲ ਵਾਲੇ ਖੇਤਰਾਂ 'ਚੋਂ ਦਿੱਲੀ ਚੌਥੇ ਖੇਤਰ 'ਚ ਪੈਂਦਾ ਹੈ। ਭੂਚਾਲ ਨਾਲ ਕਿਸੇ ਤਰ੍ਹਾਂ ਦੇ ਜਾਨਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। (ਪੀਟੀਆਈ)