ਸੀ.ਆਰ.ਪੀ.ਐਫ਼. ਵਿਰੁਧ ਟਿਪਣੀ ਕਰ ਕੇ ਕਸ਼ਮੀਰ ਪੁਲਿਸ ਦੇ ਆਈ.ਜੀ. ਨੇ ਖੜਾ ਕੀਤਾ ਵਿਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਸ਼ਮੀਰ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ) ਵਿਜੈ ਕੁਮਾਰ ਨੇ ਅਤਿਵਾਦ ਵਿਰੋਧੀ ਕਾਰਵਾਈਆਂ 'ਚ ਸੀ.ਆਰ.ਪੀ.ਐਫ਼. ਦੀ ਭੂਮਿਕਾ 'ਤੇ ਟਿਪਣੀ ਕਰਦਿਆਂ

File Photo

ਜੰਮੂ, 9 ਮਈ (ਸਰਬਜੀਤ ਸਿੰਘ): ਕਸ਼ਮੀਰ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ) ਵਿਜੈ ਕੁਮਾਰ ਨੇ ਅਤਿਵਾਦ ਵਿਰੋਧੀ ਕਾਰਵਾਈਆਂ 'ਚ ਸੀ.ਆਰ.ਪੀ.ਐਫ਼. ਦੀ ਭੂਮਿਕਾ 'ਤੇ ਟਿਪਣੀ ਕਰਦਿਆਂ ਵਾਦੀ ਵਿਚ ਤੈਨਾਤ ਫੌਜਾਂ 'ਚ ਵਿਵਾਦ ਪੈਦਾ ਕਰ ਦਿਤਾ ਹੈ। ਕੁੱਝ ਦਿਨ ਪਹਿਲਾਂ ਬਾਰਾਮੂਲਾ ਦੇ ਜ਼ਿਲ੍ਹਾ ਪੁਲਿਸ ਲਾਈਨਜ਼ ਵਿਖੇ ਡੀ.ਜੀ.ਪੀ. ਦਿਲਬਾਗ ਸਿੰਘ ਦੀ ਪ੍ਰਧਾਨਗੀ 'ਚ ਇਕ ਸੰਯੁਕਤ ਫ਼ੋਰਸ ਦੀ ਮੀਟਿੰਗ 'ਚ ਆਈ.ਜੀ. ਵਿਜੈ ਕੁਮਾਰ ਨੇ ਕਥਿਤ ਤੌਰ 'ਤੇ ਕਿਹਾ ਸੀ  ਕਿ ਨੀਮ ਫ਼ੌਜੀ ਦਸਤੇ ਸਿਰਫ਼ ਪ੍ਰਦਰਸ਼ਨ ਲਈ ਹਨ, ਅਸਲ ਆਪ੍ਰੇਸ਼ਨ ਫ਼ੌਜ ਕਰਦੀ ਹੈ।

ਇਹ ਯੂਨਿਟ ਨੈਸ਼ਨਲ ਰਾਈਫ਼ਲਜ਼ ਸਟੇਟ ਪੁਲਿਸ ਦੀ ਖ਼ੁਫ਼ੀਆ ਜਾਣਕਾਰੀ ਦੀ ਮਦਦ ਨਾਲ ਕੰਮ ਕਰਦੀ ਹੈ। ਭਾਰਤੀ ਪੁਲਿਸ ਸੇਵਾ ਦੇ 1997 ਬੈਚ ਦੇ ਇਕ ਅਧਿਕਾਰੀ ਕੁਮਾਰ ਨੇ ਕਥਿਤ ਤੌਰ 'ਤੇ ਕਿਹਾ ਸੀ ਕਿ ਸੀ.ਆਰ.ਪੀ.ਐਫ਼. ਦਾ ਕਸ਼ਮੀਰ 'ਚ ਕੰਮ ਚੰਗਾ ਨਹੀਂ ਹੈ। ਉਹ ਇਸ ਨੂੰ ਬਿਹਤਰ ਜਾਣਦਾ ਹੈ ਕਿਉਂਕਿ ਉਨ੍ਹਾਂ ਨੇ ਪਹਿਲਾਂ ਅਰਧ ਸੈਨਿਕ ਬਲ ਲਈ ਡੈਪੂਟੇਸ਼ਨ 'ਤੇ ਕੰਮ ਕੀਤਾ ਹੈ।

ਇਸ ਮੀਟਿੰਗ 'ਚ ਸੀ.ਆਰ.ਪੀ.ਐਫ਼. ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ ਅਤੇ ਉਨ੍ਹਾਂ ਮੀਟਿੰਗ ਮਗਰੋਂ ਇਸ ਬਾਰੇ ਕੁਮਾਰ ਸਾਹਮਣੇ ਵਿਰੋਧ ਪ੍ਰਗਟ ਕੀਤਾ। ਸੀ.ਆਰ.ਪੀ.ਐਫ਼. ਦੇ ਸੀਨੀਅਰ ਕਮਾਂਡਰਾਂ ਨੇ ਇਸ ਮਾਮਲੇ 'ਚ ਉੱਚ ਪਧਰੀ ਦਖ਼ਲ ਦੀ ਮੰਗ ਕੀਤੀ ਹੈ। ਜੰਮੂ-ਕਸ਼ਮੀਰ ਪੁਲਿਸ ਨੇ  ਟਵੀਟ ਕਰ ਕੇ ਦੇਸ਼ ਦੇ ਸੱਭ ਤੋਂ ਵੱਡੀ ਨੀਮ ਫ਼ੌਜੀ ਬਲ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਕੁਮਾਰ ਸੀ.ਆਰ.ਪੀ.ਐਫ਼. 'ਚ ਡਿਪਟੀ ਆਈ.ਜੀ. (ਨਵੀਂ ਦਿੱਲੀ ਰੇਂਜ) ਰਹਿ ਚੁੱਕੇ ਹਨ।