ਸੂਰਤ 'ਚ ਪ੍ਰਵਾਸੀ ਮਜ਼ਦੂਰਾਂ ਦੀ ਪੁਲਿਸ ਨਾਲ ਹੋਈ ਝੜਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਪਣੇ ਗ੍ਰਹਿ ਰਾਜ ਭੇਜੇ ਜਾਣ ਦੀ ਮੰਗ ਕਰ ਰਹੇ ਸੈਂਕੜੇ ਪ੍ਰਵਾਸੀ ਮਜ਼ਦੂਰਾਂ ਦੀ ਸਨਿਚਰਵਾਰ ਨੂੰ ਗੁਜਰਾਤ 'ਚ ਸੂਰਤ ਜ਼ਿਲ੍ਹੇ ਦੇ ਮੋਰਾ ਪਿੰਡ 'ਚ ਪੁਲਿਸ ਨਾਲ ਝੜਪ ਹੋ ਗਈ।

File Photo

ਸੂਰਤ, 9 ਮਈ : ਅਪਣੇ ਗ੍ਰਹਿ ਰਾਜ ਭੇਜੇ ਜਾਣ ਦੀ ਮੰਗ ਕਰ ਰਹੇ ਸੈਂਕੜੇ ਪ੍ਰਵਾਸੀ ਮਜ਼ਦੂਰਾਂ ਦੀ ਸਨਿਚਰਵਾਰ ਨੂੰ ਗੁਜਰਾਤ 'ਚ ਸੂਰਤ ਜ਼ਿਲ੍ਹੇ ਦੇ ਮੋਰਾ ਪਿੰਡ 'ਚ ਪੁਲਿਸ ਨਾਲ ਝੜਪ ਹੋ ਗਈ। ਇਕ ਅਿਧਕਾਰੀ ਨੇ ਦਸਿਆ ਕਿ ਹਜੀਰਾ ਉਦਯੋਗਿਕ ਸ਼ਹਿਰ ਦੇ ਨੇੜੇ ਮੋਰਾ ਪਿੰਡ 'ਚ ਸੈਂਕੜੇ ਮਜ਼ਦੂਰਾਂ ਦੀ ਪੁਲਿਸ ਨਾਲ ਝੜਪ ਹੋ ਗਈ। ਇਸ ਦੇ ਬਾਅਦ 40 ਤੋਂ ਵੱਧ ਮਜ਼ਦੂਰਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਉਨ੍ਹਾਂ ਨੇ ਦਸਿਆ ਕਿ ਪ੍ਰਦਰਸ਼ਨ ਕਰ ਰਹੇ ਮਜ਼ਦੂਰਾਂ ਨੇ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਨੂੰ ਉਤਰ ਪ੍ਰਦੇਸ਼, ਬਿਹਾਰ, ਉਡੀਸਾ ਸਮੇਤ ਹੋਰ ਰਾਜਾਂ 'ਚ ਉਨ੍ਹਾਂ ਘਰ ਭੇਜਣ ਦੀ ਵਿਵਸਥਾ ਕਰੇ। ਅਧਿਕਾਰੀ ਨੇ ਦਸਿਆ ਕਿ ਜ਼ਿਆਦਾਤਰ ਮਜ਼ਦੂਰ ਹਜੀਰਾ 'ਚ ਉਦਯੋਗਿਕ ਇਕਾਈਆਂ 'ਚ ਕੰਮ ਕਰਦੇ ਹਨ ਅਤੇ ਮੋਰਾ ਪਿੰਡ 'ਚ ਰਹਿੰਦੇ ਹਨ। ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿਤੀ ਹੈ। ਉਥੇ ਸੁਰੱਖਿਆ ਸਖ਼ਤ ਕਰ ਦਿਤੀ ਗਈ ਹੈ।  (ਪੀਟੀਆਈ)