ਵਿਸ਼ੇਸ਼ ਰੇਲਗੱਡੀ ਤੋਂ ਬਲੀਆ ਪੁੱਜੇ ਮਜ਼ਦੂਰਾਂ ਤੋਂ ਲਏ ਟਿਕਟ ਦੇ ਪੈਸੇ
ਗੁਜਰਾਤ ਦੇ ਰਾਕੋਟ ਤੋਂ ਇਕ ਵਿਸ਼ੇਸ਼ ਰੇਲਗੱਡੀ ਤੋਂ ਸਨਿਚਰਵਾਰ ਦੁਪਿਹਰ ਬਲੀਆ ਰੇਲਵੇ ਸਟੇਸ਼ਨ ਪੁੱਜੇ ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾਂ ਤੋਂ ਰੇਲ ਟਿਕਟ ਦੇ ਪੈਸੇ
ਬਲੀਆ, 9 ਮਈ : ਗੁਜਰਾਤ ਦੇ ਰਾਕੋਟ ਤੋਂ ਇਕ ਵਿਸ਼ੇਸ਼ ਰੇਲਗੱਡੀ ਤੋਂ ਸਨਿਚਰਵਾਰ ਦੁਪਿਹਰ ਬਲੀਆ ਰੇਲਵੇ ਸਟੇਸ਼ਨ ਪੁੱਜੇ ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾਂ ਤੋਂ ਰੇਲ ਟਿਕਟ ਦੇ ਪੈਸੇ ਵਸੂਲ ਕੀਤੇ ਗਏ ਹਨ। ਰੇਲਗੱਡੀ 1176 ਲੋਕਾਂ ਨੂੰ ਲੈ ਕੇ ਬਲੀਆ ਪੁੱਜੀ। ਮਜ਼ਦੂਰਾਂ ਦਾ ਕਹਿਣਾ ਹੈ ਕਿ ਗੁਜਰਾਤ ਪੁਲਿਸ ਨੇ ਯਾਤਰਾ ਦੇ ਲਈ ਉਨ੍ਹਾਂ ਤੋਂ ਰੇਲ ਟਿਕਟ ਵਜੋਂ 725 ਰੁਪਏ ਵਸੂਲ ਕੀਤੇ। ਹਾਲਾਂਕਿ ਜ਼ਿਲ੍ਹਾ ਅਧਿਕਾਰੀ ਨੇ ਅਜਿਹੀ ਕਿਸੇ ਵੀ ਗੱਲ ਤੋਂ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਜ਼ਿਲ੍ਹਾ ਅਧਿਕਾਰੀ ਹਰੀ ਪ੍ਰਤਾਪ ਸ਼ਾਹੀ ਨੇ ਦਸਿਆ ਕਿ ਗੁਜਰਾਤ ਦੇ ਰਾਜਕੋਟ ਤੋਂ ਮਜ਼ਦੂਰ ਵਿਸ਼ੇਸ਼ ਰੇਲਗੱਡੀ ਸਨਿਚਰਵਾਰ ਦੁਪਿਹਰ ਪਹੁੰਚ ਗਈ।
ਉਨ੍ਹਾਂ ਨੇ ਦਸਿਆ ਕਿ ਰੇਲਗੱਡੀ 'ਚ ਰਾਜਕੋਟ ਤੋਂ 1176 ਮਜ਼ਦੂਰ ਆਏ, ਜਿਨ੍ਹਾਂ 'ਚ 420 ਮਜ਼ਦੂਰ ਬਲੀਆ ਜ਼ਿਲ੍ਹੇ ਦੇ ਅਤੇ ਬਾਕੀ ਮਜ਼ਦੂਰ ਪ੍ਰਯਾਗਰਜ, ਫਤੇਹਪੁਰ, ਹਰਦੋਈ, ਮਹਰਾਜਗੰਜ, ਕੁਸ਼ੀਨਗਰ ਅਤੇ ਇਟਾਵਾ ਆਦਿ ਜ਼ਿਲ੍ਹੇ ਦੇ ਸਲ। ਸ਼ਾਹੀ ਨੇ ਦਸਿਆ ਕਿ ਬਲੀਆ ਪਹੁੰਚਨ ਦੇ ਬਾਅਦ ਮਜ਼ਦੂਰਾਂ ਦਾ ਨਾਂ ਲੜੀਬੱਧ ਕਰਨ ਦੇ ਨਾਲ ਹੀ ਉਨ੍ਹਾਂ ਦੀ ਮੈਡੀਕਲ ਜਾਂਚ ਕਰਾਈ ਗਈ। (ਪੀਟੀਆਈ)