ਭਾਰਤ ਸਮੇਤ ਕਈ ਦੇਸ਼ਾਂ 'ਤੇ ਪੈ ਸਕਦਾ ਹੈ ਬਿਲ ਤੇ ਮੇਲਿੰਡਾ ਗੇਟਸ ਦੇ ਤਲਾਕ ਦਾ ਅਸਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕਾਂ ਦੀ ਅਰਬਾਂ ਰੁਪਏ ਨਾਲ ਮਦਦ ਕਰਦੀ ਹੈ ਬਿਲ ਤੇ ਮੇਲਿੰਡਾ ਗੇਟਸ ਫਾਂਊਡੇਸ਼ਨ

Bill And Melinda Gates

ਨਿਊਯਾਰਕ - ਬੀਤੀ 4 ਮਈ ਨੂੰ ਮਾਈਕ੍ਰੋਸਾੱਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਅਤੇ ਉਨ੍ਹਾਂ ਦੀ ਪਤਨੀ ਮੇਲਿੰਡਾ ਗੇਟਸ ਨੇ ਵਿਆਹ ਦੇ 27 ਸਾਲ ਬਾਅਦ ਤਲਾਕ ਦਾ ਐਲਾਨ ਕੀਤਾ ਸੀ। ਦੋਨਾਂ ਨੇ ਇਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਹੁਣ ਉਹ ਦੋਵੇਂ ਇਕੱਠੇ ਨਹੀਂ ਰਹਿ ਸਕਦੇ। ਦੱਸ ਦਈਏ ਕਿ ਬਿਲ ਗੇਟਸ ਅਤੇ ਮੇਲਿੰਡਾ ਦਾ ਵਿਆਹ 1994 ਵਿਚ ਹੋਇਆ ਸੀ।

ਬਿਲ ਗੇਟਸ ਨੂੰ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਵਿਚ ਗਿਣਿਆ ਜਾਂਦਾ ਹੈ। ਦੁਨੀਆ ਦੇ ਚੌਥੇ ਸਭ ਤੋਂ ਅਮੀਰ ਗਿਣੇ ਜਾਣ ਵਾਲੇ ਬਿਲ ਗੇਟਸ ਨੇ ਵਿਆਹੁਤਾ ਜ਼ਿੰਦਗੀ ਦੇ 27 ਸਾਲ ਬਿਤਾਉਣ ਤੋਂ ਬਾਅਦ ਵਾਸ਼ਿੰਗਟਨ ਦੇ ਕਿੰਗ ਕਾਉਂਟੀ ਕੋਰਟ ਵਿਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਹੈ। 65 ਸਾਲਾ ਬਿੱਲ ਗੇਟਸ ਅਤੇ 56 ਸਾਲਾ ਮੇਲਿੰਡਾ ਵਿਚ ਕੁਝ ਠੀਕ ਨਹੀਂ ਹੈ, ਇਹ ਪਿਛਲੇ ਸਾਲ ਦੀ ਇਕ ਘਟਨਾ ਤੋਂ ਵੀ ਬਿਆਨ ਹੁੰਦਾ ਹੈ।

ਉਸ ਸਮਨੇਂ ਬਿਲ ਗੇਟਸ ਨੇ ਮਾਈਕ੍ਰੋਸਾਫਟ ਅਤੇ ਦੁਨੀਆ ਦੇ ਮਸ਼ਹੂਰ ਨਿਵੇਸ਼ਕ ਵਾਰੇਨ ਬਫੇਟ ਦੀ ਕੰਪਨੀ ਬਰਕਸ਼ਾਇਰ ਹੈਥਵੇ ਦੇ ਬੋਰਡ ਆਫ਼ ਡਾਇਰੈਕਟਰ ਤੋਂ ਅਸਤੀਫਾ ਲੈ ਲਿਆ ਸੀ। ਉਸ ਸਮੇਂ ਉਹ ਆਪਣੇ ਪਰਿਵਾਰ ਦੇ ਨਾਲ ਜ਼ਿਆਦਾ ਸਮਾਂ ਗੁਜ਼ਾਰਨਾ ਚਾਹੁੰਦੇ ਸਨ। ਬਿਲ ਗੇਟਸ ਅਤੇ ਮੇਲਿੰਡਾ ਦੇ ਤਲਾਕ ਦਾ ਅਸਰ ਸਿਰਫ਼ ਮਾਈਕ੍ਰੋਸਾਫਟ, ਗੇਟਸ ਪਰਿਵਾਰ ਤੇ ਉਹਨਾਂ ਦੀ ਨਿੱਜੀ ਕੰਪਨੀਆਂ ਤੇ ਉਙਨਾਂ ਦੀ ਜਾਇਦਾਦ ਤੱਕ ਹੀ ਸੀਮਤ ਨਹੀਂ ਹੋਵੇਗਾ।

ਇਸ ਦਾ ਅਸਰ ਬਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਚੱਲ ਰਹੇ ਸਿਹਤ ਪ੍ਰੋਗਰਾਮਾਂ, ਕਲਾਈਮੇਟ ਚੇਂਜ ਪਾਲਿਸੀ ਅਤੇ ਸਮਾਜਿਕ ਮਾਮਲਿਆਂ 'ਤੇ ਵੀ ਪੈ ਸਕਦਾ ਹੈ। ਇਸ ਸਭ ਦਾ ਕਾਰਨ ਬਿਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਹੈ ਜੇ ਇਸ ਸਮੇਂ ਦੁਨੀਆ ਭਰ ਵਿਚ ਕੰਮ ਕਰ ਰਿਹਾ ਹੈ। ਉਹ ਲਗਭਗ 50 ਅਰਬ ਡਾਲਰ ਮਤਲਬ ਸਾਢੇ ਤਿੰਨ ਕਰੋੜ ਰੁਪਏ ਤੋਂ ਜ਼ਿਆਦਾ ਰਕਮ ਅਜਿਹੀ ਪਹਿਲ 'ਤੇ ਖਰਚ ਕਰ ਚੁੱਕੇ ਹਨ। 

ਫਾਉਂਡੇਸ਼ਨ ਹਰ ਸਾਲ 37 ਹਜ਼ਾਰ ਕਰੋੜ ਉਪਕਾਰ ਦੇ ਕੰਮਾਂ ਵਿਚ ਖਰਚ ਕਰਦਾ ਹੈ। ਫਾਉਂਡੇਸ਼ਨ ਨੇ ਲਗਭਗ 8 ਹਜ਼ਾਰ ਕਰੋੜ ਰੁਪਏ ਨਾਲ ਕੋਰੋਨਾ ਮਹਾਂਮਾਰੀ ਨਾਲ ਲੜਨ ਵਿਚ ਸਹਾਇਤਾ ਕੀਤੀ ਹੈ। ਪਿਛਲੇ ਸਾਲ ਵਿਸ਼ਵ ਵਿਚ ਫੈਲਣ 'ਤੇ ਕੋਵਿਡ -19 ਵਿਸ਼ਾਣੂ ਨੂੰ ਖਤਮ ਕਰਨ ਲਈ ਟੀਕਾ ਬਣਾਉਣ ਦੀ ਪਹਿਲ ਵਿਚ ਬਿਲ ਗੇਟਸ ਨੇ ਮਹੱਤਵਪੂਰਣ ਭੂਮਿਕਾ ਨਿਭਾਈ।

 

92 ਗਰੀਬ ਦੇਸ਼ਾਂ ਅਤੇ ਦਰਜਨ ਹੋਰ ਦੇਸ਼ਾਂ ਲਈ ਕੋਵੈਕਸ ਨਾਂ ਦੀ ਇੱਕ ਅੰਤਰਰਾਸ਼ਟਰੀ ਪਹਿਲ ਸ਼ੁਰੂ ਕੀਤੀ, ਜਿਸ ਵਿੱਚ ਇਹ ਸੰਸਥਾ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਰਹੀ ਹੈ। ਸਟੈਨਫੋਰਡ ਯੂਨੀਵਰਸਿਟੀ ਵਿਚ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਰੌਬ ਰਾਚ ਦਾ ਕਹਿਣਾ ਹੈ ਕਿ ਇਸ ਤਲਾਕ ਕਰ ਕੇ ਫਾਊਂਡੇਸ਼ਨ ਅਤੇ ਦੁਨੀਆ ਦੇ ਕੰਮਕਾਜ ਉੱਤੇ ਕਾਫ਼ੀ ਪ੍ਰਭਾਵ ਪੈ ਸਕਦੇ ਹਨ।

ਬਿਲ ਗੇਟਸ ਅਤੇ ਮੇਲਿੰਡਾ ਨੇ ਇਹ ਕਿਹਾ ਹੈ ਕਿ ਉਹ ਪਰਉਪਕਾਰੀ ਦੇ ਕੰਮ ਵਿਚ ਇੱਕ ਦੂਜੇ ਦਾ ਸਹਿਯੋਗ ਕਰਦੇ ਰਹਿਣਗੇ। ਬਫੇਟ ਨੇ ਗੇਟਸ ਫਾਉਂਡੇਸ਼ਨ ਨੂੰ ਅਰਬਾਂ ਡਾਲਰ ਦਾਨ ਵੀ ਕੀਤੇ ਹਨ। ਦੁਨੀਆ ਵਿਚ ਨਾ ਰਹਿਣ ਦੇ ਬਾਵਜੂਦ ਵੀ ਉਹਨਾਂ ਦੀ ਜਾਇਦਾਦ ਦਾ ਵੱਡਾ ਹਿੱਸਾ ਇਸ ਨੂੰ ਮਿਲਦਾ ਰਹੇਗਾ। 
ਬਿਲ ਗੇਟਸ ਦੇ ਤਲਾਕ ਦਾ ਇਕ ਕਾਰਨ ਬਾਈਡੇਨ ਪ੍ਰਸ਼ਾਸ਼ਨ ਦੇ ਅਮੀਰ ਲੋਕਾਂ 'ਤੇ ਵਾਧੂ ਟੈਕਸ ਦੀ ਨੀਤੀ ਨੂੰ ਵੀ ਮੰਨਿਆ ਜਾ ਰਿਹਾ ਹੈ। ਇਸ ਦੇ ਤਹਿਤ ਵਿਆਹੁਤਾ ਅਤੇ ਕਮਾਈ ਕਰਨ ਵਾਲਿਆਂ ਨੂੰ ਵਿਆਹ ਦਾ ਜੁਰਮਾਨਾ ਟੈਕਸ (4%) ਭਰਨ ਦਾ ਪ੍ਰਬੰਧ ਹੈ। 

ਇਸ ਦਾ ਇਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੀ ਸਭ ਤੋਂ ਛੋਟੀ ਬੇਟੀ, ਫੋਇਬ ਐਡਲੇ ਗੇਟਸ, ਸਤੰਬਰ ਵਿਚ 18 ਸਾਲ ਦੀ ਹੋ ਗਈ ਹੈ। ਹੁਣ ਉਹ ਬਾਲਗ ਸ਼੍ਰੇਣੀ ਵਿਚ ਆ ਗਈ ਹੈ। ਦੋ ਹੋਰ ਬੱਚੇ, ਜੈਨੀਫਰ ਅਤੇ ਰੋਰੀ ਪਹਿਲਾਂ ਹੀ ਬਾਲਗ ਹਨ, ਇਸ ਲਈ ਉਨ੍ਹਾਂ ਨੂੰ ਜਾਇਦਾਦ ਦੀ ਵੰਡ ਵਿਚ ਕਿਸੇ ਕਾਨੂੰਨੀ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪਵੇਗਾ।