Delhi News : ਇੱਕ ਵਿਅਕਤੀ ਨੇ ਪਹਿਲਾਂ 8 ਸਾਲ ਦੀ ਮਾਸੂਮ ਬੱਚੀ ਨੂੰ ਅਗਵਾ ਕੀਤਾ, ਫਿਰ ਕਈ ਵਾਰ ਰੇਪ ਕੀਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੜਕੀ ਨੂੰ ਝੌਂਪੜੀ 'ਚੋਂ ਰੈਸਕਿਊ ਕਰਕੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ,ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ

Eight year old Girl

Delhi News : ਦਿੱਲੀ ਵਿੱਚ 8 ਸਾਲ ਦੀ ਮਾਸੂਮ ਬੱਚੀ ਨਾਲ ਬੇਰਹਿਮੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਕੋਟਲਾ ਮੁਬਾਰਕਪੁਰ ਵਿੱਚ ਇੱਕ ਵਿਅਕਤੀ ਨੇ ਪਹਿਲਾਂ ਤਾਂ ਇੱਕ ਮਾਸੂਮ ਬੱਚੀ ਨੂੰ ਅਗਵਾ ਕੀਤਾ ਅਤੇ ਫਿਰ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ। ਸੀਸੀਟੀਵੀ ਵੀਡੀਓ ਦੀ ਮਦਦ ਨਾਲ ਪੁਲਿਸ ਨੇ ਆਰੋਪੀ ਅਮਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੌਰਾਨ ਲੜਕੀ ਨੂੰ ਝੌਂਪੜੀ 'ਚੋਂ  ਰੈਸਕਿਊ ਕਰਕੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ,ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਮਾਸੂਮ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਗਿਆ

ਮੰਗਲਵਾਰ ਨੂੰ ਪੁਲਿਸ ਨੇ ਅਮਰ ਨੂੰ ਅੰਧੇਰੀਆ ਮੋਡ ਦੇ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਤੋਂ ਗ੍ਰਿਫਤਾਰ ਕੀਤਾ ਅਤੇ ਫਿਰ ਲੜਕੀ ਨੂੰ ਵੀ ਛੁਡਵਾਇਆ। ਪੁੱਛਗਿੱਛ ਦੌਰਾਨ ਅਮਰ ਨੇ ਦੱਸਿਆ ਕਿ ਉਹ ਕੱਚ ਦੇ ਛੋਟੇ-ਛੋਟੇ ਖਿਡੌਣੇ ਬਣਾਉਂਦਾ ਹੈ ਅਤੇ ਉਹ ਸ਼ੀਸ਼ੇ ਦੀ ਚੋਣ ਕਰਨ ਲਈ ਕੋਟਲਾ ਆਇਆ ਸੀ। ਇੱਥੇ ਉਸ ਨੇ ਲੜਕੀ ਨੂੰ ਖੇਡਦਿਆਂ ਦੇਖਿਆ ਅਤੇ ਫਿਰ ਉਸ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਗਿਆ। 

ਮੁਲਜ਼ਮ ਨੇ ਉਸ ਨੂੰ ਘਰ ਲਿਜਾ ਕੇ ਬਲਾਤਕਾਰ ਕੀਤਾ। ਫਿਲਹਾਲ ਪੁਲਿਸ ਨੇ ਮਾਸੂਮ ਬੱਚੀ ਨੂੰ ਉਸਦੇ ਪਰਿਵਾਰ ਹਵਾਲੇ ਕਰ ਦਿੱਤਾ ਹੈ। ਇਸ ਤੋਂ ਇਲਾਵਾ ਬੱਚੀ ਦੀ ਮੈਡੀਕਲ ਜਾਂਚ ਵੀ ਕਰਵਾਈ ਗਈ ਹੈ। ਪੁਲਿਸ ਮੁਲਜ਼ਮ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਉਸ ਨੇ ਹੋਰ ਬੱਚੀਆਂ ਨਾਲ ਵੀ ਅਜਿਹਾ ਘਿਨੌਣਾ ਕੰਮ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮ ਸਾਈਕੋ ਕਿਸਮ ਦਾ ਹੈ ਅਤੇ ਇਕੱਲਾ ਰਹਿੰਦਾ ਹੈ, ਜਿਸ ਕਾਰਨ ਉਸ ਦਾ ਨਾਂ ਅਰਜੁਨ ਤੋਂ ਬਾਅਦ ਅਮਰ ਹੋ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤਾ ਨੇਪਾਲ ਦੀ ਰਹਿਣ ਵਾਲੀ ਹੈ। ਉਹ ਸਿਰਫ਼ ਆਪਣੀ ਮਾਂ ਨੂੰ ਹੀ ਪਛਾਣਦੀ ਹੈ। ਪੁਲੀਸ ਨੇ ਮੁਲਜ਼ਮ ਦੀ ਪਛਾਣ ਕਰਨ ਲਈ ਡੀਟੀਸੀ ਦੀਆਂ ਬੱਸਾਂ ਅਤੇ ਕੈਮਰੇ ਵੀ ਚੈੱਕ ਕੀਤੇ, ਜਿਸ ਤੋਂ ਬਾਅਦ ਅਗਵਾ ਹੋਈ ਲੜਕੀ ਬਾਰੇ ਸੂਚਨਾ ਮਿਲੀ। ਜਿਸ ਨੂੰ ZIPNET ਨੈੱਟ 'ਤੇ ਲੋਡ ਕੀਤਾ ਗਿਆ ਸੀ। ਇਸ ਤੋਂ ਬਾਅਦ ਮੁਲਜ਼ਮ ਬਾਰੇ ਜਾਣਕਾਰੀ ਮਿਲੀ।