MP News : ਭੋਪਾਲ 'ਚ ਇੱਕ ਘਰ 'ਚੋਂ ਵੱਡੀ ਮਾਤਰਾ 'ਚ ਨਕਦੀ ਬਰਾਮਦ ,ਮਿਲੇ ਨੋਟਾਂ ਦੇ ਕਈ ਬੰਡਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਰੋਪੀ ਵੱਲੋਂ ਮਨੀ ਐਕਸਚੇਂਜ ਦਾ ਕਾਰੋਬਾਰ ਕਰਨ ਦਾ ਦਾਅਵਾ

Madhya Pradesh

MP News : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਇੱਕ ਵਿਅਕਤੀ ਦੇ ਘਰੋਂ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ ਹੈ। ਭੋਪਾਲ ਦੇ ਪੰਤ ਨਗਰ ਕਾਲੋਨੀ 'ਚ ਕੈਲਾਸ਼ ਖੱਤਰੀ ਨਾਂ ਦੇ ਵਿਅਕਤੀ ਦੇ ਘਰੋਂ ਨੋਟਾਂ ਦੇ ਕਈ ਬੰਡਲ ਬਰਾਮਦ ਹੋਏ ਹਨ।

ਇਹ ਵੀ ਪੜੋ: ਕਾਂਗਰਸੀ ਆਗੂ ਨੇ ਭਗਵਾਨ ਰਾਮ ਦੀ ਫ਼ੋਟੋ 'ਤੇ PM ਮੋਦੀ ਦਾ ਚੇਹਰਾ ਲਗਾ ਕੇ ਅਪਲੋਡ ਕੀਤੀ ਪੋਸਟ , ਹੁਣ ਪਰਚਾ ਦਰਜ

ਵੱਡੀ ਮਾਤਰਾ 'ਚ ਨਕਦੀ ਮਿਲਣ ਤੋਂ ਬਾਅਦ ਪੁਲਸ ਨੇ ਦੱਸਿਆ ਹੈ ਕਿ ਦੋਸ਼ੀ ਵਿਅਕਤੀ ਮਨੀ ਐਕਸਚੇਂਜ ਦਾ ਕਾਰੋਬਾਰ ਕਰਨ ਦਾ ਦਾਅਵਾ ਕਰ ਰਿਹਾ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਲੋਕ ਸਭਾ ਚੋਣਾਂ ਕਾਰਨ ਮੱਧ ਪ੍ਰਦੇਸ਼ 'ਚ ਪੁਲਸ ਨਕਦੀ ਨੂੰ ਲੈ ਕੇ ਕਈ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜੋ: 2 ਪਤਨੀਆਂ ਵਾਲੇ ਲੋਕਾਂ ਨੂੰ ਮਿਲਣਗੇ 2 ਲੱਖ ਰੁਪਏ ਸਾਲਾਨਾ, ਸਾਬਕਾ ਕੇਂਦਰੀ ਮੰਤਰੀ ਕਾਂਤਿਲਾਲ ਭੁਰੀਆ ਦਾ ਅਜ਼ੀਬੋ ਗਰੀਬ ਬਿਆਨ

ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੀਆਂ 29 ਲੋਕ ਸਭਾ ਸੀਟਾਂ 'ਚੋਂ 21 ਸੀਟਾਂ 'ਤੇ ਤਿੰਨ ਗੇੜਾਂ 'ਚ ਵੋਟਿੰਗ ਹੋਈ ਹੈ, ਜਦਕਿ ਬਾਕੀ 8 ਸੀਟਾਂ 'ਤੇ ਚੌਥੇ ਪੜਾਅ 'ਚ 13 ਮਈ ਨੂੰ ਵੋਟਿੰਗ ਹੋਵੇਗੀ, ਜਿਸ ਲਈ ਪੁਲਸ ਪੂਰੀ ਤਰ੍ਹਾਂ ਮੁਸਤੈਦ ਹੈ।