ਵਿਗਿਆਨੀਆਂ ਨੇ ਕੋਵਿਡ-19 ਦੇ ਟੀਕੇ ਲਈ ਟੀਚਾ ਤੈਅ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਗਿਆਨੀਆਂ ਨੇ ਸਾਰਸ-ਸੀਓਵੀ-2 ਵਾਇਰਸ ਦੇ ਉਨ੍ਹਾਂ ਖੇਤਰਾਂ ਦੀ ਪਛਾਣ ਕੀਤੀ ਹੈ

Covid 19

ਨਵੀਂ ਦਿੱਲੀ, 9 ਜੂਨ: ਵਿਗਿਆਨੀਆਂ ਨੇ ਸਾਰਸ-ਸੀਓਵੀ-2 ਵਾਇਰਸ ਦੇ ਉਨ੍ਹਾਂ ਖੇਤਰਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਲਈ ਟੀਕੇ ਦੀ ਖੋਜ ਕੀਤੀ ਜਾਣੀ ਹੈ। ਇਸ ਕੰਮ ਲਈ ਕੈਂਸਰ ਪ੍ਰਤੀਰੋਧੀ ਇਲਾਜ ਦੇ ਵਿਕਾਸ ਲਈ ਵਰਤੇ ਜਾਣ ਵਾਲੇ ਸਾਧਨਾਂ ਦੀ ਵਰਤੋਂ ਕੀਤੀ ਜਾਵੇਗੀ। ਅਮਰੀਕਾ ਵਿਚ ਚਿਲਡਰਨ'ਜ਼ ਹਾਸਪੀਟਲ ਆਫ਼ ਫ਼ਿਲਾਡੇਲਫ਼ੀਆ (ਸੀਐਚਓਪੀ) ਵਿਚ ਕੈਂਸਰਕਾਰੀ ਕੋਸ਼ਿਕਾਵਾਂ ਵਿਰੁਧ ਲੜਨ ਦੀ ਸਮਰੱਥਾ ਵਧਾਉਣ ਵਾਲੇ ਤਰੀਕੇ ਦੀ ਵਰਤੋਂ ਨਵੇਂ ਕੋਰੋਨਾ ਵਾਇਰਸ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਣ ਲਈ ਕੀਤਾ ਗਿਆ। ਖੋਜਕਾਰਾਂ ਦਾ ਮੰਨਣਾ ਹੈ ਕਿ ਇਸ ਰਣਨੀਤੀ ਦੀ ਵਰਤੋਂ ਲਈ ਤਿਆਰ ਟੀਕਾ ਇਨਸਾਨੀ ਆਬਾਦੀ ਨੂੰ ਸੁਰੱਖਿਆ ਪ੍ਰਦਾਨ ਕਰੇਗਾ ਅਤੇ ਲੰਮੇ ਸਮੇਂ ਦੀ ਸਮਰੱਥਾ ਪ੍ਰਦਾਨ ਕਰੇਗਾ।

ਸੀਐਚਓਪੀ ਵਿਚ ਬਾਲ ਕੈਂਸਰ ਰੋਗ ਮਾਹਰ ਅਤੇ ਪੇਨਿਸਲਵੇਨੀਆ ਯੂਨੀਵਰਸਟੀ ਵਿਚ ਪ੍ਰੋਫ਼ੈਸਰ ਜਾਨ ਐਮ ਮਾਰਿਸ ਨੇ ਕਿਹਾ, 'ਕਈ ਮਾਅਨਿਆਂ ਵਿਚ ਕੈਂਸਰ ਵਿਸ਼ਾਣੂ ਵਾਂਗ ਵਿਹਾਰ ਕਰਦਾ ਹੈ ਅਤੇ ਇਸ ਲਈ ਸਾਡੀ ਟੀਮ ਨੇ ਉਨ੍ਹਾਂ ਤਰੀਕਿਆਂ ਦੀ ਵਰਤੋਂ ਦਾ ਫ਼ੈਸਲਾ ਕੀਤਾ ਜੋ ਅਸੀਂ ਬੱਚਿਆਂ ਵਿਚ ਕੈਂਸਰ ਦੇ ਵਿਸ਼ੇਸ਼ ਰੂਪਾਂ ਦੀ ਪਛਾਣ ਲਈ ਵਿਕਸਿਤ ਕੀਤੇ ਸਨ। ਅਸੀਂ ਉਨ੍ਹਾਂ ਤਰੀਕਿਆਂ ਦੀ ਵਰਤੋਂ ਸਾਰਸ-ਸੀਓਵੀ-2 ਨੂੰ ਟੀਚਾਗਤ ਕਰਨ ਦੇ ਮਕਸਦ ਨਾਲ ਸਹੀ ਪ੍ਰੋਟੀਨ ਲੜੀ ਦੀ ਪਛਾਣ ਲਈ ਕਰਨ ਦਾ ਫ਼ੈਸਲਾ ਕੀਤਾ।' 'ਸੇਲ ਰੀਪੋਰਟ ਮੈਡੀਸਨ' ਜਰਨਲ ਵਿਚ ਛਪੇ ਇਸ ਅਧਿਐਨ ਦੇ ਸੀਨੀਅਰ ਲੇਖਕ ਮਾਰਿਸ ਨੇ ਕਿਹਾ, 'ਸਾਨੂੰ ਲਗਦਾ ਹੈ ਕਿ ਸਾਡਾ ਤਰੀਕਾ ਅਜਿਹੀ ਦਵਾਈ ਦਾ ਰਾਹ ਸਾਫ਼ ਕਰੇਗਾ ਜੋ ਸੁਰੱਖਿਅਤ ਅਤੇ ਅਸਰਦਾਰ ਹੋਵੇ ਅਤੇ ਜਿਸ ਦਾ ਵੱਡੇ ਪੱਧਰ 'ਤੇ ਉਤਪਾਦਨ ਕੀਤਾ ਜਾ ਸਕੇ।' ਖੋਜਕਾਰਾਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਇਸ ਨੂੰ ਫੈਲਾਉਣ ਵਾਲੇ ਕੀਟਾਣੂ, ਸਾਰਸ ਸੀਓਵੀ-2 ਵਿਰੁਧ ਸੁਰੱਖਿਅਤ ਅਤੇਅਸਰਦਾਰ ਦਵਾਈ ਦੀ ਫ਼ੌਰੀ ਲੋੜ ਪੈਦਾ ਕਰ ਦਿਤੀ ਹੈ।