ਮਗਰਮੱਛ ਦੇ ਮੂੰਹ ‘ਚ ਸੀ ਦੋਸਤ ਦਾ ਪੈਰ, ਨੋਜਵਾਨ ਨੇ ਇਸ ਤਰ੍ਹਾਂ ਬਚਾਈ ਦੋਸਤ ਦੀ ਜਾਨ
ਭੋਪਾਲ ਵਿਚ ਦੋਸਤੀ ਦੀ ਇਕ ਵੱਖਰੀ ਮਿਸਾਲ ਦੇਖਣ ਨੂੰ ਮਿਲੀ ਹੈ। ਜਿੱਥੇ ਦੇ ਹਨੁਮਾਨਗੰਜ ਚ ਇਕ ਨੌਜਵਾਨ ਆਪਣੇ ਦੂਜੇ ਦੋਸਤ ਦੀ ਜਾਨ ਬਚਾਉਂਣ ਦੀ ਖਾਤਰ ਡੈਮ ਵਿਚ ਕੁੱਦ ਗਿਆ।
ਭੋਪਾਲ ਵਿਚ ਦੋਸਤੀ ਦੀ ਇਕ ਵੱਖਰੀ ਮਿਸਾਲ ਦੇਖਣ ਨੂੰ ਮਿਲੀ ਹੈ। ਜਿੱਥੇ ਦੇ ਹਨੁਮਾਨਗੰਜ ਚ ਇਕ ਨੌਜਵਾਨ ਆਪਣੇ ਦੂਜੇ ਦੋਸਤ ਦੀ ਜਾਨ ਬਚਾਉਂਣ ਦੀ ਖਾਤਰ ਡੈਮ ਵਿਚ ਕੁੱਦ ਗਿਆ। ਇਹ ਘਟਨਾ ਸੋਮਵਾਰ ਦੁਪਹਿਰ ਦੀ ਹੈ ਜਦੋਂ ਅਮਿਤ ਅਤੇ ਉਸ ਦਾ ਦੋਸਤ ਗਜੇਂਦਰ ਕਾਲੀਆਸੋਟ ਡੈਮ ਚ ਨਹਾ ਰਹੇ ਸਨ। ਇਸ ਦੌਰਾਨ ਦੋਵਾਂ ਵਿਚ ਇਕ ਮਗਰਮੱਛ ਆ ਗਿਆ ਅਤੇ ਕਾਫੀ ਦੇਰ ਇਨ੍ਹਾਂ ਵਿਚ ਝਮਾਝਟਕੀ ਚੱਲਦੀ ਰਹੀ। ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਅਮਿਤ ਆਪਣੇ ਦੋਸਤ ਗਜੇਂਦਰ ਯਾਦਵ ਨਾਲ ਡੈਮ ਦੇ ਕਿਨਾਰੇ ਘੁੰਮ ਰਿਹਾ ਸੀ।
ਗਜੇਂਦਰ ਨੇ ਦੱਸਿਆ ਕਿ ਗਰਮੀ ਦੇ ਕਾਰਨ ਉਨ੍ਹਾਂ ਦੋਵੇ ਦਾ ਮਨ ਨਹਾਉਂਣ ਨੂੰ ਕੀਤਾ ਤਾਂ ਉਹ ਡੈਮ ਚ ਉਤਰ ਗਏ। ਜਿੱਥੇ ਅਮਿਤ ਦੇ ਉਪਰ ਪਿਛੇ ਤੋਂ ਇਕ ਮਗਰਮੱਛ ਨੇ ਹਮਲਾ ਕਰ ਦਿੱਤਾ । ਅਮਿਤ ਦੀ ਗੱਦ-ਕਾਠੀ ਚੰਗੀ ਹੋਣ ਕਰਕੇ ਮਗਰਮੱਛ ਉਸ ਨੂੰ ਗਹਿਰੇ ਪਾਣੀ ਵਿਚ ਨਹੀਂ ਖਿਚ ਸਕਿਆ। ਮਗਰਮੱਛ ਤੋਂ ਬਚਣ ਦੇ ਲਈ ਅਮਿਤ ਨੇ ਕਈ ਵਾਰ ਬਚਣ ਦੀ ਕੋਸ਼ਿਸ ਕੀਤੀ। ਉਸ ਤੋਂ ਬਾਅਦ ਮਗਰਮੱਛ ਦੀ ਅੱਖਾਂ ਚ ਉਗਲਾਂ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ।
ਉਦੋਂ ਹੀ ਗਜੇਂਦਰ ਨੇ ਮਗਰਮੱਛ ਤੇ ਹਮਲਾ ਕਰ ਦਿੱਤਾ । ਜਿਸ ਤੋਂ ਬਾਅਦ ਮਗਰਮੱਛ ਨੇ ਅਮਿਤ ਨੂੰ ਛੱਡ ਦਿੱਤਾ ਅਤੇ ਗਹਿਰੇ ਪਾਣੀ ਵਿਚ ਚਲਾ ਗਿਆ। ਇਸ ਘਟਨਾ ਤੋਂ ਬਾਅਦ ਇਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ। ਦੱਸ ਦੱਈਏ ਕਿ ਮੱਗਰਮੱਛ ਤੋਂ ਜਾਨ ਬਚਾਉਂਣ ਦੇ ਚੱਕਰ ਵਿਚ ਅਮਿਤ ਦੇ ਪੈਰ ਵਿਚ ਸੱਟ ਲੱਗੀ ਹੈ। ਇਸ ਘਟਨਾ ਤੋਂ ਬਾਅਦ ਅਮਿਤ ਨੂੰ ਡੈਮ ਵਿਚੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਚ ਭਰਤੀ ਕਰਵਾਇਆ ਗਿਆ। ਉਧਰ ਭੋਪਾਲ ਜੰਗਲਾਤ ਮੰਡਲ ਦੀ ਸਮਰੱਥਾ ਰੇਂਜ ਦੇ ਰੇਂਜਰ ਨੇ ਕਿਹਾ ਕਿ ਅਮਿਤ ਨੂੰ ਅਧਿਕਾਰਿਤ ਨਿਯਮਾਂ ਦੇ ਤਹਿਤ ਮਦਦ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਇਹ ਵੀ ਦੱਸ ਦੱਈਏ ਕਿ ਸੋਸ਼ਲ ਮੀਡੀਆ ਤੇ ਕੁਝ ਲੋਕ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਸਲਾਹ ਵੀ ਦੇ ਰਹੇ ਹਨ ਕਿ ਗਰਮੀ ਦਾ ਸੀਜਨ ਚੱਲ ਰਿਹਾ ਹੈ ਅਤੇ ਅਜਿਹੇ ਸੀਜ਼ਨ ਵਿਚ ਕਿਸੇ ਵੀ ਨਦੀ ਡੈਮ ਵਿਚ ਨਹਾਉਂਣਾ ਖਤਰਨਾਕ ਹੋ ਸਕਦਾ ਹੈ ਕਿਉਂਕਿ ਇਸ ਗਰਮੀ ਤੋਂ ਰਾਹਤ ਪਾਉਂਣ ਦੇ ਲਈ ਕਈ ਜਾਨਵਰ ਵੀ ਪਹਿਲਾਂ ਤੋਂ ਹੀ ਇਨ੍ਹਾਂ ਡੈਮ ਨਦੀਆਂ ਆਦਿ ਚ ਹੋ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।