ਦੁਖਦਾਈ ਖਬਰ: ਏਸ਼ੀਆਈ ਖੇਡਾਂ 'ਚ ਸੋਨ ਤਗਮਾ ਜਿੱਤਣ ਵਾਲੇ ਸਾਬਕਾ ਮੁੱਕੇਬਾਜ਼ ਡਿੰਗਕੋ ਸਿੰਘ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੀਐਮ ਮੋਦੀ ਅਤੇ ਖੇਡ ਮੰਤਰੀ ਕਿਰਨ ਰਿਜਿਜੂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

Boxer Dingko Singh

 ਨਵੀਂ ਦਿੱਲੀ: ਏਸ਼ੀਅਨ ਖੇਡਾਂ( Asian Games) ਵਿੱਚ ਸੋਨ ਤਗਮਾ ਜੇਤੂ ਸਾਬਕਾ ਮੁੱਕੇਬਾਜ਼ ਡਿੰਗਕੋ ਸਿੰਘ( Dingko Singh) ਦੀ ਮੌਤ ਹੋ ਗਈ ਹੈ। ਉਹਨਾਂ  ਨੇ 42 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਸਾਲ 1998 ਵਿਚ, ਉਹਨਾਂ ਨੇ ਏਸ਼ੀਅਨ ਖੇਡਾਂ ਵਿਚ ਭਾਰਤ ਲਈ ਸੋਨ ਤਗਮਾ ਜਿੱਤਿਆ।

ਡਿੰਗਕੋ ( Dingko Singh) ਪਿਛਲੇ ਕੁੱਝ ਸਾਲਾਂ ਤੋਂ ਬਿਮਾਰ ਸਨ ਅਤੇ ਉਹਨਾਂ ਦੇ ਜਿਗਰ ਦਾ ਇਲਾਜ ਚੱਲ ਰਿਹਾ ਸੀ। ਇਸ ਦੌਰਾਨ ਉਹ ਕੋਰੋਨਾ ਸੰਕਰਮਿਤ  ਵੀ ਹੋ ਗਏ ਸਨ ਪਰ ਕੋਰੋਨਾ ਨੂੰ ਮਾਤ ਦੇਣ ਤੋਂ ਬਾਅਦ ਵੀ ਡਿੰਗਕੋ ( Dingko Singh) ਦੀ ਜ਼ਿੰਦਗੀ ਦੀ ਲੜਾਈ ਹਾਰ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਖੇਡ ਮੰਤਰੀ ਕਿਰਨ ਰਿਜੀਜੂ ਸਮੇਤ ਕਈ ਖਿਡਾਰੀਆਂ ਨੇ ਉਨ੍ਹਾਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

ਡਿੰਗਕੋ ਸਿੰਘ( Dingko Singh)  ਦੀ  ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦਿਆਂ ਲਿਖਿਆ, ਡਿੰਗਕੋ ਸਿੰਘ( Dingko Singh)  ਸੁਪਰਸਟਾਰ ਸਨ।  ਉਹਨਾਂ ਕਰਕੇ ਮੁੱਕੇਬਾਜ਼ੀ ਨੂੰ ਪ੍ਰਸਿੱਧੀ ਅਤੇ ਨਵੀਂ ਉਚਾਈਆਂ ਮਿਲੀਆਂ। ਮੈਂ ਉਹਨਾਂ ਦੀ ਮੌਤ ਤੋਂ ਬਹੁਤ ਦੁਖੀ ਹਾਂ। ਮੈਂ ਦੁਖ ਦੀ ਘੜੀ ਵਿਚ ਪਰਿਵਾਰ ਨਾਲ ਹਮਦਰਦੀ  ਪ੍ਰਗਟ ਕਰਦਾ ਹਾਂ।

 

ਡਿੰਗਕੋ ( Dingko Singh) ਦੀ ਮੌਤ 'ਤੇ ਸੋਗ ਪ੍ਰਗਟ ਕਰਦੇ ਹੋਏ ਖੇਡ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਕਰਕੇ ਲਿਖਿਆ, “‘ਮੈਂ  ਡਿੰਗਕੋ ਸਿੰਘ( Dingko Singh)  ਦੇ ਦਿਹਾਂਤ ਤੋਂ ਬਹੁਤ ਦੁਖੀ ਹਾਂ। ਉਹ ਭਾਰਤ ਦੇ ਸਰਵਸ੍ਰੇਸ਼ਠ ਮੁੱਕੇਬਾਜ਼ਾਂ ਵਿਚੋਂ ਇਕ ਸਨ। ਡਿੰਗਕੋ ( Dingko Singh)  ਦੇ 1998 ਬੈਂਕਾਕ ਏਸ਼ੀਆਈ ਖੇਡਾਂ( Asian Games)   ਵਿਚ ਜਿੱਤੇ ਗਏ ਸੋਨ ਤਮਗੇ ਨੇ ਭਾਰਤ ਵਿਚ ਮੁੱਕੇਬਾਜ਼ੀ ਕ੍ਰਾਂਤੀ ਨੂੰ ਜਨਮ ਦਿੱਤਾ। ਮੈਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ।’