UP ਮਹਿਲਾ ਆਯੋਗ ਦੀ ਮੈਂਬਰ ਦਾ ਵਿਵਾਦਿਤ ਬਿਆਨ, ਕਿਹਾ- 'ਕੁੜੀਆਂ ਨੂੰ ਫ਼ੋਨ ਨਾ ਦਿਓ, ਵਿਗੜ ਜਾਣਗੀਆਂ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'' ਮਾਵਾਂ ਨੂੰ ਕਹਿੰਦੀ ਹਾਂ ਕਿ ਉਹ ਆਪਣੀਆਂ ਧੀਆਂ ਤੇ ਧਿਆਨ ਰੱਖਣ, ਇਹ ਸਭ ਮਾਵਾਂ ਦੀ ਲਾਪਰਵਾਹੀ ਕਾਰਨ ਹੁੰਦਾ''

Meena Kumari

ਅਲੀਗੜ : ਅਲੀਗੜ( Aligarh) ਵਿੱਚ ਉੱਤਰ ਪ੍ਰਦੇਸ਼( Uttar Pardesh)  ਰਾਜ ਮਹਿਲਾ ਆਯੋਗ ਦੀ ਮੈਂਬਰ ਮੀਨਾ ਕੁਮਾਰੀ (Meena Kumari)  ਨੇ ਔਰਤਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਸੁਣਨ ਤੋਂ ਬਾਅਦ ਮੀਡੀਆ ਦੇ ਸਾਹਮਣੇ ਲੜਕੀਆਂ ਬਾਰੇ ਇੱਕ ਵਿਵਾਦਪੂਰਨ ਬਿਆਨ ਦਿੱਤਾ। ਉਹਨਾਂ ਨੇ ਲੜਕੀਆਂ ਨਾਲ ਵਾਪਰ ਰਹੀਆਂ ਘਟਨਾਵਾਂ ਲਈ ਮੋਬਾਈਲ ਫੋਨ ਤੇ ਲੜਕੀਆਂ ਦੀਆਂ ਮਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ।

ਉੱਤਰ ਪ੍ਰਦੇਸ਼( Uttar Pardesh) ਰਾਜ ਮਹਿਲਾ ਕਮਿਸ਼ਨ ਦੀ ਮੈਂਬਰ ਮੀਨਾ ਕੁਮਾਰੀ (Meena Kumari)  ਦਾ ਮੰਨਣਾ ਹੈ ਕਿ ਸਮਾਜ ਦੇ ਲੋਕਾਂ ਨੂੰ ਅੱਗੇ ਆਉਣਾ ਪਏਗਾ, ਉਨ੍ਹਾਂ ਦੀਆਂ ਧੀਆਂ ਨੂੰ ਵੇਖਣਾ ਪਏਗਾ  ਕਿ ਉਹ ਕਿਸ ਨਾਲ ਗੱਲ ਕਰ ਰਹੀਆਂ ਹਨ। ਉੱਤਰ ਪ੍ਰਦੇਸ਼ ਦੇ ਅਲੀਗੜ ਪਹੁੰਚੀ ਮੀਨਾ ਕੁਮਾਰੀ (Meena Kumari) ਨੇ  ਬਿਆਨ ਵਿਚ ਕਿਹਾ ਹੈ ਕਿ ਸਮਾਜ ਵਿੱਚ ਲੜਕੀਆਂ ਨਾਲ ਵਾਪਰ ਰਹੀਆਂ ਘਟਨਾਵਾਂ  ਰੁਕ ਨਹੀਂ ਰਹੀਆਂ, ਸਾਨੂੰ ਸਮਾਜ ਦੇ ਨਾਲ ਮਿਲ ਕੇ ਇਸ ਵਿੱਚ ਵਕਾਲਤ ਕਰਨੀ ਪਏਗੀ।

 

ਇਹ ਵੀ ਪੜ੍ਹੋ:  ਸੈਲਾਨੀਆਂ ਲਈ ਖੁਸ਼ਖਬਰੀ, ਕਰੀਬ ਇਕ ਸਾਲ ਬਾਅਦ ਖੁੱਲ੍ਹ ਰਿਹਾ ਯੂਰਪ

 

ਤੁਹਾਨੂੰ ਆਪਣੀਆਂ ਧੀਆਂ ਨੂੰ ਵੇਖਣਾ ਪਏਗਾ, ਉਹ ਕਿੱਥੇ ਜਾ ਰਹੀਆਂ ਹਨ ਅਤੇ ਕਿਸ ਮੁੰਡੇ ਨਾਲ ਬੈਠਦੀਆਂ ਹਨ। ਮੋਬਾਈਲ ਵੀ ਚੈੱਕ ਕਰਨਾ ਪਵੇਗਾ, ਮੈਂ ਸਾਰਿਆਂ ਨੂੰ ਕਹਿੰਦੀ ਹਾਂ ਕਿ ਕੁੜੀਆਂ ਮੋਬਾਈਲ 'ਤੇ ਗੱਲਾਂ ਕਰਦੀਆਂ ਰਹਿੰਦੀਆਂ ਹਨ ਅਤੇ ਗੱਲ ਇਥੋਂ ਤੱਕ ਪਹੁੰਚ ਜਾਂਦੀ ਹੈ  ਕਿ ਉਹ ਘਰੋਂ ਭੱਜ ਜਾਂਦੀਆਂ ਹਨ। 

 

ਇਹ ਵੀ ਪੜ੍ਹੋ: ਮਿਆਂਮਾਰ 'ਚ ਸੈਨਾ ਦਾ ਜਹਾਜ਼ ਹਾਦਸਾਗ੍ਰਸਤ, 12 ਲੋਕਾਂ ਦੀ ਹੋਈ ਮੌਤ

 

ਮੀਨਾ ਕੁਮਾਰੀ (Meena Kumari) ਨੇ ਕਿਹਾ ਕਿ ਮਾਪੇ ਆਪਣੀਆਂ ਧੀਆਂ ਨੂੰ ਮੋਬਾਈਲ ਨਾ ਦੇਣ, ਉਨ੍ਹਾਂ 'ਤੇ ਨਜ਼ਰ ਰੱਖਣ। ਸਭ ਤੋਂ ਪਹਿਲਾਂ, ਮੈਂ ਮਾਵਾਂ ਨੂੰ ਕਹਿੰਦੀ ਹਾਂ ਕਿ ਉਹ ਆਪਣੀਆਂ ਧੀਆਂ ਤੇ ਧਿਆਨ ਰੱਖਣ, ਇਹ ਸਭ ਮਾਵਾਂ ਦੀ ਲਾਪਰਵਾਹੀ ਕਾਰਨ ਹੁੰਦਾ ਹੈ।