ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਦਿੱਲੀ ਪੁਲਿਸ ਨੇ ਕੀਤਾ ਵੱਡਾ ਖ਼ੁਲਾਸਾ, ਕਤਲ ਵਿਚ 4 ਸ਼ੂਟਰਾਂ ਦੀ ਭੂਮਿਕਾ ਹੋਈ ਤੈਅ 

ਏਜੰਸੀ

ਖ਼ਬਰਾਂ, ਰਾਸ਼ਟਰੀ

ਧਾਲੀਵਾਲ ਨੇ ਪਛਾਣ ਕੀਤੇ ਗਏ ਸ਼ੂਟਰਾਂ ਦੇ ਨਾਮ ਦੱਸਣ ਤੋਂ ਇਨਕਾਰ ਕੀਤਾ ਹੈ ਕਿਉਂਕਿ ਅਜੇ ਸਾਰੇ ਸ਼ੂਟਰ ਗ੍ਰਿਫ਼ਤਾਰ ਨਹੀਂ ਹੋਏ ਹਨ।

Hargobinder Singh Dhaliwal



 

ਨਵੀਂ ਦਿੱਲੀ  : ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਦਿੱਲੀ ਪੁਲਿਸ ਨੇ ਪ੍ਰੈਸ ਕਾਨਫਰੰਸ ਕਰ ਕੇ ਵੱਡਾ ਖੁਲਾਸਾ ਕੀਤਾ ਹੈ। ਦਿੱਲੀ ਪੁਲਿਸ ਦੇ ਐੱਚ. ਜੀ. ਐੱਸ. ਧਾਲੀਵਾਲ, ਸਪੈਸ਼ਲ ਕਮਿਸ਼ਨਰ ਆਫ ਪੁਲਿਸ ਨੇ ਦੱਸਿਆ ਕਿ ਸਪੈਸ਼ਲ ਸੈੱਲ ਨੇ 6 ਸ਼ੂਟਰਾਂ ਦੀ ਪਛਾਣ ਕਰ ਲਈ ਹੈ। ਪੁਲਿਸ ਨੇ ਜੋ ਪਹਿਲਾਂ 8 ਸ਼ੱਕੀ ਸ਼ੂਟਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ, ਇਨ੍ਹਾਂ ’ਚੋਂ ਛੇ ਸ਼ੂਟਰਾਂ ਵਿਚੋਂ 4 ਦੀ ਭੂਮਿਕਾ ਤੈਅ ਕਰ ਲਈ ਗਈ ਹੈ ਮਤਲਬ ਇਹਨਾਂ 4 ਸ਼ੂਟਰਾਂ ਦਾ ਇ ਕਤਲ ਵਿਚ ਪੱਕਾ ਰੋਲ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਬਾਕੀ 4 ਦੀ ਕੀ ਭੂਮਿਕਾ ਹੈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ।

ਧਾਲੀਵਾਲ ਨੇ ਪਛਾਣ ਕੀਤੇ ਗਏ ਸ਼ੂਟਰਾਂ ਦੇ ਨਾਮ ਦੱਸਣ ਤੋਂ ਇਨਕਾਰ ਕੀਤਾ ਹੈ ਕਿਉਂਕਿ ਅਜੇ ਸਾਰੇ ਸ਼ੂਟਰ ਗ੍ਰਿਫ਼ਤਾਰ ਨਹੀਂ ਹੋਏ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਮਹਾਕਾਲ ਨੂੰ ਲੈ ਕੇ ਮਹਾਰਾਸ਼ਟਰ ਪੁਲਿਸ ਨਾਲ ਮਿਲ ਕੇ ਸਾਂਝੇ ਤੌਰ ’ਤੇ ਜਾਂਚ ਕੀਤੀ ਗਈ। ਉਸ ਜਾਂਚ ਤੋਂ ਸਪੱਸ਼ਟ ਹੋਇਆ ਕਿ ਮਹਾਰਾਸ਼ਟਰ ਮੈਡਿਊਲ ਦੇ ਦੋ ਸ਼ੂਟਰ ਸੰਤੋਸ਼ ਜਾਧਵ ਤੇ ਸੂਰਿਆਵੰਸ਼ੀ ਸਨ।

ਮਹਾਕਾਲ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਸ਼ੂਟਰਾਂ ਨੂੰ ਸਾਢੇ 3 ਲੱਖ ਇਕ ਬੰਦੇ ਨੂੰ ਦਿੱਤੇ ਗਏ ਤੇ 50 ਹਜ਼ਾਰ ਰੁਪਏ ਉਸ ਨੂੰ ਇਨ੍ਹਾਂ ਸ਼ੂਟਰਾਂ ਨੂੰ ਮੁਹੱਈਆ ਕਰਵਾਉਣ ਲਈ ਮਿਲੇ।  ਇਸ ਕੇਸ ਵਿਚ ਨਵਾਂ ਨਾਂ ਵਿਕਰਮ ਬਰਾੜ ਦਾ ਜੋੜਿਆ ਗਿਆ ਹੈ, ਜਿਸ ਨੇ ਸ਼ੂਟਰ ਆਰਗੇਨਾਈਜ਼ ਕਰਵਾਏ ਸਨ। ਧਾਲੀਵਾਲ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਨੇ ਹੀ ਇਹ ਕਤਲ ਕਾਂਡ ਲਈ ਸ਼ੂਟਰ ਮੁਹੱਈਆ ਕਰਵਾਏ ਸਨ।