ਸੁਨਹਿਰਾ ਪੰਜਾਬ ਪਾਰਟੀ ਦਾ ਐਲਾਨ - 'ਸੰਗਰੂਰ ਲੋਕ ਸਭਾ ਚੋਣ ਲਈ ਨਹੀਂ ਉਤਾਰਾਂਗੇ ਉਮੀਦਵਾਰ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਤੇ ਪੰਜਾਬ ਦੀ ਖੇਤਰੀ ਪਾਰਟੀ ਨਾਲ ਜੁੜਨ ਦਾ ਦੇਵਾਂਗੇ ਹੋਕਾ 

Sunehra Punjab Party

ਚੰਡੀਗੜ੍ਹ : ਸੁਨਹਿਰਾ ਪੰਜਾਬ ਪਾਰਟੀ (SUNEHRA PUNJAB PARTY) ਨੇ ਆਉਣ ਵਾਲੀ ਸੰਗਰੂਰ ਲੋਕ ਸਭਾ ਚੋਣ ਲਈ ਵੱਡਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਚੋਣ ਲਈ ਪਾਰਟੀ ਆਪਣਾ ਕੋਈ ਵੀ ਉਮੀਦਵਾਰ ਨਹੀਂ ਉਤਰੇਗੀ ਸਗੋਂ ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਅਤੇ ਪੰਜਾਬ ਦੀ ਖੇਤਰੀ ਪਾਰਟੀ ਨਾਲ ਜੁੜਨ ਦੀ ਅਪੀਲ ਕਰੇਗੀ। ਉਨ੍ਹਾਂ ਕਿਹਾ, ''ਪੰਜਾਬੀਓ ਆਪਣੀਆਂ ਜੜ੍ਹਾਂ ਵੱਲ ਮੁੜੋ ।

ਸੁਨਹਿਰਾ ਪੰਜਾਬ ਪਾਰਟੀ ਨਾਲ ਜੁੜੋ ! ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸੁਨਹਿਰਾ ਪੰਜਾਬ ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਆਉਣ ਵਾਲੀ ਸੰਗਰੂਰ ਲੋਕ ਸਭਾ ਚੋਣ ਵਿੱਚ ਅਸੀਂ ਉਮੀਦਵਾਰ ਨਹੀਂ ਉਤਾਰਾਂਗੇ। ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਤੇ ਪੰਜਾਬ ਦੀ ਖੇਤਰੀ, ‘ਸੁਨਹਿਰਾ ਪੰਜਾਬ ਪਾਰਟੀ ਨਾਲ ਜੋੜਾਂਗੇ, ਜਿਸਦੇ ਹੁਕਮਰਾਨ ਨਾ ਦਿੱਲੀ ਵਿੱਚ ਹੋਣ ਨਾ ਇੱਕ ਪਰਿਵਾਰ ਵਿੱਚ।'

ਉਨ੍ਹਾਂ ਕਿਹਾ ਕਿ ਆਉਦੀਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸੁਨਹਿਰਾ ਪੰਜਾਬ ਪਾਰਟੀ ਪੰਜਾਬ ਦੀਆਂ ਲੋਕ ਸਭਾ ਸੀਟਾਂ ਉੱਪਰ ਚੋਣ ਲੜੇਗੀ। ਇਸ ਬਾਰੇ ਉਨ੍ਹਾਂ ਆਪਣਾ ਨੰਬਰ ਵੀ ਜਾਰੀ ਕੀਤਾ ਹੈ ਅਤੇ ਲਿਖਿਆ ਕਿ ਪੰਜਾਬ ਦੀ ਇਸ ਆਪਣੀ ਮੁਹਿੰਮ ਨਾਲ ਜੁੜਨ ਲਈ ਕਾਲ ਕਰੋ: 74064-55555