Modi government News: ਮੋਦੀ ਸਰਕਾਰ 'ਚ ਮੰਤਰੀਆਂ 'ਚ ਵੰਡੇ ਗਏ ਵਿਭਾਗ, ਕਿਸ ਨੇਤਾ ਨੂੰ ਮਿਲਿਆ ਕਿਹੜਾ ਮੰਤਰਾਲਾ? ਪੂਰੀ ਸੂਚੀ ਵੇਖੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Modi government News: ਤਾਜ਼ਾ ਜਾਣਕਾਰੀ ਮੁਤਾਬਕ ਨਿਤਿਨ ਗਡਕਰੀ ਨੂੰ ਸੜਕ ਅਤੇ ਟਰਾਂਸਪੋਰਟ ਮੰਤਰਾਲਾ ਦਿਤਾ

Departments divided among ministers in Modi government News in punjabi

Departments divided among ministers in Modi government News in punjabi : ਨਵੀਂ ਦਿੱਲੀ: ਦੇਸ਼ ਵਿੱਚ ਤੀਜੀ ਵਾਰ ਮੋਦੀ ਸਰਕਾਰ ਬਣੀ ਹੈ। ਪ੍ਰਧਾਨ ਮੰਤਰੀ ਮੋਦੀ ਸਮੇਤ ਕੁੱਲ 72 ਮੰਤਰੀਆਂ ਨੇ ਐਤਵਾਰ ਨੂੰ ਨਵੀਂ ਸਰਕਾਰ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ।

ਅੱਜ ਯਾਨੀ ਸੋਮਵਾਰ ਨੂੰ ਮੰਤਰੀਆਂ ਨੂੰ ਵੀ ਆਪੋ-ਆਪਣੇ ਵਿਭਾਗ ਵੰਡ ਦਿੱਤੇ ਗਏ ਹਨ। ਨਾਗਪੁਰ ਦੇ ਸੰਸਦ ਮੈਂਬਰ ਨਿਤਿਨ ਗਡਕਰੀ ਨੂੰ ਫਿਰ ਤੋਂ ਸੜਕ ਆਵਾਜਾਈ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹਰਸ਼ ਮਲਹੋਤਰਾ ਅਤੇ ਅਜੇ ਟਮਟਾ ਨੂੰ ਸੜਕ ਆਵਾਜਾਈ ਮੰਤਰਾਲੇ ਵਿੱਚ ਰਾਜ ਮੰਤਰੀ ਦਾ ਕਾਰਜਭਾਰ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲਾ ਐਸ ਜੈਸ਼ੰਕਰ ਕੋਲ ਰਹੇਗਾ। ਜੈਸ਼ੰਕਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ 'ਚ ਵਿਦੇਸ਼ ਮੰਤਰੀ ਵੀ ਸਨ।

ਅਸ਼ਵਿਨੀ ਵੈਸ਼ਨਵ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਕਮਾਨ ਸੌਂਪੀ ਗਈ ਹੈ। ਵੈਸ਼ਨਵ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਰੇਲ ਮੰਤਰੀ ਸਨ।
ਹਰਿਆਣਾ ਦੇ ਭਾਜਪਾ ਆਗੂ ਅਤੇ ਸਾਬਕਾ ਸੀਐਮ ਮਨੋਹਰ ਲਾਲ ਖੱਟਰ ਨੂੰ ਬਿਜਲੀ ਮੰਤਰੀ ਬਣਾਇਆ ਗਿਆ ਹੈ। ਜਦੋਂ ਕਿ ਸ਼੍ਰੀਪਦ ਨਾਇਕ ਐਮਓਐਸ ਪਾਵਰ ਹੋਣਗੇ। ਮਨੋਹਰ ਲਾਲ ਖੱਟਰ ਨੂੰ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦਾ ਚਾਰਜ ਵੀ ਮਿਲ ਸਕਦਾ ਹੈ, ਟੋਕਨ ਸਾਹੂ ਰਾਜ ਮੰਤਰੀ ਹੋਣਗੇ।

ਸ਼ਿਵਰਾਜ ਸਿੰਘ ਨੂੰ ਖੇਤੀਬਾੜੀ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮਨੋਹਰ ਲਾਲ ਖੱਟਰ ਨੂੰ ਊਰਜਾ ਵਿਭਾਗ ਦਿੱਤਾ ਗਿਆ ਹੈ। ਪੀਯੂਸ਼ ਗੋਇਲ ਨੂੰ ਵਣਜ ਮੰਤਰੀ, ਸ਼੍ਰੀਪਦ ਨਾਇਕ ਨੂੰ ਊਰਜਾ ਰਾਜ ਮੰਤਰੀ ਬਣਾਇਆ ਗਿਆ ਹੈ। ਗਜੇਂਦਰ ਸ਼ੇਖਾਵਤ ਨੂੰ ਕਲਾ ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਸੁਰੇਸ਼ ਗੋਪੀ ਨੂੰ ਸੈਰ-ਸਪਾਟਾ, ਕਲਾ ਅਤੇ ਸੱਭਿਆਚਾਰ ਰਾਜ ਮੰਤਰੀ ਬਣਾਇਆ ਗਿਆ ਹੈ। ਚਿਰਾਗ ਪਾਸਵਾਨ ਨੂੰ ਖੇਡ ਅਤੇ ਯੁਵਾ ਮੰਤਰਾਲੇ ਦੀ ਕਮਾਨ ਸੌਂਪੀ ਗਈ ਹੈ।

ਟੀਡੀਪੀ ਨੇਤਾ ਰਾਮਮੋਹਨ ਨਾਇਡੂ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਜ਼ਿੰਮੇਵਾਰੀ ਦਿਤੀ ਗਈ ਹੈ। ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਸਿਹਤ ਮੰਤਰੀ ਬਣਾਇਆ ਗਿਆ ਹੈ। ਮੋਦੀ 3.0 'ਚ ਵੀ ਧਰਮਿੰਦਰ ਪ੍ਰਧਾਨ ਸਿੱਖਿਆ ਮੰਤਰੀ ਬਣੇ ਰਹਿਣਗੇ। ਕਿਰਨ ਰਿਜਿਜੂ ਨੂੰ ਸੰਸਦੀ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ ਹੈ।

ਜਯੋਤੀਰਾਦਿਤਿਆ ਸਿਧੀਆ ਦੂਰਸੰਚਾਰ ਮੰਤਰਾਲਾ ਸੰਭਾਲਣਗੇ। ਭੂਪੇਂਦਰ ਯਾਦਵ ਨੂੰ ਵਾਤਾਵਰਨ ਮੰਤਰੀ ਦੀ ਕਮਾਨ ਸੌਂਪੀ ਗਈ ਹੈ। ਪ੍ਰਹਿਲਾਦ ਜੋਸ਼ੀ ਨੂੰ ਖਪਤਕਾਰ ਮੰਤਰੀ ਬਣਾਇਆ ਗਿਆ ਹੈ। ਰਵਨੀਤ ਬਿੱਟੂ ਨੂੰ ਫ਼ੂਡ ਪ੍ਰੋਸੈਸਿੰਗ ਉਦਯੋਗ ਅਤੇ ਰੇਲਵੇ ਰਾਜ ਮੰਤਰੀ ਬਣਾਇਆ ਗਿਆ। ਸਰਬਾਨੰਦ ਸੋਨੋਵਾਲ ਨੂੰ ਜਹਾਜ਼ਰਾਨੀ ਮੰਤਰਾਲੇ ਦੀ ਕਮਾਨ ਸੌਂਪੀ ਗਈ ਹੈ।

ਕੇਂਦਰੀ ਮੰਤਰੀਆਂ ਦੀ ਸੂਚੀ

ਅਮਿਤ ਸ਼ਾਹ - ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ

ਰਾਜਨਾਥ ਸਿੰਘ - ਰੱਖਿਆ ਮੰਤਰੀ

ਨਿਤਨ ਜੈ ਰਾਮ ਗਡਕਰੀ - ਟਰਾਂਸਪੋਰਟ ਤੇ ਹਾਈਵੇਅ

ਜਗਤ ਪ੍ਰਕਾਸ਼ ਨੱਡਾ - ਸਿਹਤ ਮੰਤਰਾਲਾ ਤੇ ਰਸਾਇਣ ਤੇ ਖਾਦਾਂ

ਸ਼ਿਵ ਰਾਜ ਸਿੰਘ ਚੌਹਾਨ - ਖੇਤੀ ਤੇ ਪੇਂਡੂ ਵਿਕਾਸ

ਨਿਰਮਲਾ ਸੀਤਾਰਮਨ - ਵਿੱਤ ਮੰਤਰੀ ਤੇ ਕਾਰਪੋਰੇਟ ਮਾਮਲੇ

ਡਾਕਟਰ ਸਬਰਾਮਨੀਅਮ ਜੈ ਸ਼ੰਕਰ - ਵਿਦੇਸ਼ ਮੰਤਰਾਲਾ

ਮਨੋਹਰ ਲਾਲ ਖੱਟਰ - ਹਾਊਸਿੰਗ, ਸ਼ਹਿਰੀ ਵਿਕਾਸ ਤੇ ਊਰਜਾ ਮੰਤਰਾਲਾ
ਐੱਚ ਡੀ ਕੁਮਾਰਸਵਾਮੀ, -ਭਾਰੀ ਉਦਯੋਗ ਤੇ ਸਟੀਲ

ਪਿਊਸ਼ ਵੇਦ ਪ੍ਰਕਾਸ਼ ਗੋਇਲ - ਕਾਮਰਸ ਤੇ ਇੰਡਸਟ੍ਰੀ

ਧਰਮਿੰਦਰ ਪ੍ਰਧਾਨ - ਸਿੱਖਿਆ ਮੰਤਰਾਲਾ

ਜੀਤਨ ਰਾਮ ਮਾਂਝੀ - ਐੱਮਐੱਸਐੱਮਈ ਮੰਤਰਾਲੇ

ਰਾਜੀਵ ਰੰਜਨ ਸਿੰਘ ਉਰਫ਼ ਲੱਲਣ ਸਿੰਘ, ਪੰਚਾਇਤੀ ਰਾਜ ਮੱਛੀ ਪਾਲਣ ਤੇ ਡੇਅਰੀ ਫਾਰਮਿੰਗ

ਸਵਰਦਾਨੰਦ ਸੋਨਵਾਲ – ਪੋਰਟ ਸ਼ਿਪਿੰਗ ਵਾਟਰਵੇਜ਼

ਡਾਕਟਰ ਵੀਰੇਂਦਰ ਕੁਮਾਰ – ਸਮਾਜਿਕ ਨਿਆਂ ਤੇ ਸਸ਼ਕਤੀਕਰਨ

ਕਿੰਜਰੱਪੂ ਰਾਮ ਮੋਹਨ ਨਾਇਡੂ – ਸ਼ਹਿਰੀ ਹਵਾਬਾਜ਼ੀ ਮੰਤਰੀ

ਪ੍ਰਹਿਲਾਦ ਵੈਂਕਟੇਸ਼ ਜੋਸ਼ੀ – ਖਪਤਕਾਰ ਮਾਮਲੇ, ਭੋਜਨ ਅਤੇ ਜਨਤਕ ਵੰਡ ਪ੍ਰਣਾਲੀ ਤੇ ਨਵਿਆਣਯੋਗ ਊਰਚਾ

ਯੂਐੱਲ ਓ ਰਾਮ – ਆਦਿਵਾਸੀ ਮਾਮਲੇ

ਗਿਰੀਰਾਜ ਸਿੰਘ- ਕੱਪੜਾ ਮੰਤਰਾਲਾ

ਅਸ਼ਨਵੀ ਵੈਸ਼ਨਵ- ਰੇਲਵੇ ਤੇ ਸੂਚਨਾ ਪ੍ਰਸਾਰਣ ਮੰਤਰਾਲਾ, ਇਲੈਕ੍ਰੌਨਿਕ ਤੇ ਸੂਚਨਾ

ਜੋਤਿਰਾਦਿਤਿਆ ਮਾਧਵਰਾਓ ਸਿੰਧਿਆ, ਸੰਚਾਰ ਮੰਤਰਾਲਾ ਤੇ ਉੱਤਰਪੂਰਬੀ ਖੇਤਰੀ ਵਿਕਾਸ

ਭੂਪੇਂਦਰ ਯਾਦਵ – ਵਾਤਾਵਰਣ ਜੰਗਲਾਤ ਤੇ ਮੌਸਮੀ ਤਬਦੀਲੀ

ਗਜੇਂਦਰ ਸਿੰਘ ਸ਼ੇਖ਼ਾਵਤ – ਸਭਿਆਚਾਰ ਤੇ ਸੈਰ ਸਪਾਟਾ

ਅੰਨਪੂਰਨਾ ਦੇਵੀ- ਮਹਿਲਾ ਤੇ ਬਾਲਵਿਕਾਸ

ਕਿਰਨ ਰਿਜਜੂ - ਸੰਸਦੀ ਕਾਰਜਕਾਰੀ ਮੰਤਰੀ ਤੇ ਘੱਟ ਗਿਣਤੀ ਮਾਮਲੇ

ਹਰਦੀਪ ਸਿੰਘ ਪੁਰੀ - ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ

ਡਾਕਟਰ ਮਨਸੁਖ ਮਾਂਡਵੀਆ – ਲੇਬਰ ਤੇ ਰੁਜ਼ਗਾਰ ਮਾਮਲੇ ਤੇ ਯੁਵਾ ਮਾਮਲੇ ਤੇ ਖੇਡਾਂ

ਗੰਗਾਪੁਰਮ ਕਿਸ਼ਨ ਰੈੱਡੀ – ਕੋਲਾਂ ਤੇ ਖਾਨਾਂ ਮੰਤਰਾਲਾ

ਚਿਰਾਗ ਪਾਸਵਾਨ, - ਫੂਡ ਪ੍ਰੋਸੈਸਿੰਗ ਇੰਡਸਟ੍ਰੀ

ਸੀ ਆਰ ਪਾਟਿਲ - ਜਲ ਸਰੋਤ ਮੰਤਰਾਲਾ