PM Modi Cabinet Meeting: ਮੋਦੀ ਕੈਬਨਿਟ ਦਾ ਪਹਿਲਾ ਫੈਸਲਾ, ਬਣਾਏ ਜਾਣਗੇ 3 ਕਰੋੜ ਨਵੇਂ ਘਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

PM Modi Cabinet Meeting: PM ਆਵਾਸ ਯੋਜਨਾ ਤਹਿਤ ਹੋਵੇਗਾ ਨਿਰਮਾਣ

PM Narendra Modi Cabinet Meeting News in punjabi

PM Narendra Modi Cabinet Meeting News in punjabi  : ਮੋਦੀ ਕੈਬਿਨਟ ਨੇ ਆਪਣੀ ਪਹਿਲੀ ਬੈਠਕ 'ਚ ਗਰੀਬਾਂ ਲਈ ਤਿੰਨ ਕਰੋੜ ਨਵੇਂ ਘਰ ਬਣਾਉਣ ਨੂੰ ਮਨਜ਼ੂਰੀ ਦਿੱਤੀ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਣੇ ਇਨ੍ਹਾਂ ਘਰਾਂ ਵਿੱਚ ਟਾਇਲਟ, ਬਿਜਲੀ, ਪਾਣੀ ਅਤੇ ਗੈਸ ਕੁਨੈਕਸ਼ਨ ਹੋਣਗੇ।

ਇਹ ਵੀ ਪੜ੍ਹੋ: Supreme Court : 'ਸਾਨੂੰ ਹਲਕੇ 'ਚ ਨਾ ਲਓ...' ਸੁਪਰੀਮ ਕੋਰਟ ਨੇ ਦਿੱਲੀ ਜਲ ਸੰਕਟ ਪਟੀਸ਼ਨ 'ਤੇ ਕੇਜਰੀਵਾਲ ਸਰਕਾਰ ਨੂੰ ਲਗਾਈ ਫਟਕਾਰ

ਪਿਛਲੇ 10 ਸਾਲਾਂ ਵਿੱਚ ਇਸ ਯੋਜਨਾ ਤਹਿਤ ਕੁੱਲ 4.21 ਕਰੋੜ ਘਰ ਪਹਿਲਾਂ ਹੀ ਬਣਾਏ ਜਾ ਚੁੱਕੇ ਹਨ। ਇਸ ਸਕੀਮ ਤਹਿਤ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਮਕਾਨ ਬਣਾਉਣ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਮੋਦੀ 3.0 ਦੀ ਪਹਿਲੀ ਕੈਬਨਿਟ ਮੀਟਿੰਗ ਸੋਮਵਾਰ, 10 ਜੂਨ ਨੂੰ ਪ੍ਰਧਾਨ ਮੰਤਰੀ ਨਿਵਾਸ 'ਤੇ ਹੋਈ। ਇਸ ਵਿੱਚ ਸਾਰੇ ਕੈਬਨਿਟ ਮੰਤਰੀਆਂ ਨੇ ਹਿੱਸਾ ਲਿਆ।

ਇਹ ਵੀ ਪੜ੍ਹੋ: America news : ਅਮਰੀਕਾ 'ਚ ਘਰੇਲੂ ਵਿਵਾਦ ਦੇ ਚੱਲਦਿਆਂ ਭਰਾ ਨੇ ਭਰਾ ਦਾ ਗੋਲੀ ਮਾਰ ਕੇ ਕੀਤਾ ਕਤਲ, ਫਿਰ ਆਪ ਕੀਤੀ ਖ਼ੁਦਕੁਸ਼ੀ

ਮੋਦੀ ਨੇ ਐਤਵਾਰ 9 ਜੂਨ ਦੀ ਸ਼ਾਮ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨਾਲ 71 ਮੰਤਰੀਆਂ ਨੇ ਸਹੁੰ ਚੁੱਕੀ, ਜਿਨ੍ਹਾਂ 'ਚ ਸਹਿਯੋਗੀ ਪਾਰਟੀਆਂ ਦੇ 11 ਸ਼ਾਮਲ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from  PM Narendra Modi Cabinet Meeting News in punjabi , stay tuned to Rozana Spokesman)