85 ਸਾਲਾ ਬੀਜੇਪੀ ਨੇਤਾ ਲੜਕੀ ਨਾਲ ਹੋਟਲ 'ਚ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

85 ਸਾਲ ਦੇ ਭਾਜਪਾ ਨੇਤਾ ਬਿਲਟੂ ਸਾਵ ਨੂੰ ਕਾਲਜ ਵਿਦਿਆਰਥਣ ਦੇ ਨਾਲ ਸਵੇਰੇ ਚਕਰਧਰਪੁਰ ਦੇ ਬਿਹਾਰ ਲਾਜ ਵਿਚ ਗਿਰਫਤਾਰ ਕੀਤਾ ਗਿਆ...........

BJP Leader Arrest In Rape Case

ਚਾਈਬਾਸਾ (ਝਾਰਖੰਡ) : 85 ਸਾਲ ਦੇ ਭਾਜਪਾ ਨੇਤਾ ਬਿਲਟੂ ਸਾਵ ਨੂੰ ਕਾਲਜ ਵਿਦਿਆਰਥਣ ਦੇ ਨਾਲ ਸਵੇਰੇ ਚਕਰਧਰਪੁਰ ਦੇ ਬਿਹਾਰ ਲਾਜ ਵਿਚ ਗਿਰਫਤਾਰ ਕੀਤਾ ਗਿਆ। ਪੁਲਿਸ ਨੇ ਲਾਜ ਦੇ ਮਾਲਕ ਸੌਰਭ ਜੈਸਵਾਲ ਨੂੰ ਵੀ ਕਾਬੂ ਕੀਤਾ ਹੈ। ਦੇਰ ਰਾਤ 8 ਵਜੇ ਪੁਲਿਸ ਨੇ ਭਾਜਪਾ ਨੇਤਾ ਉੱਤੇ ਲੜਕੀ ਨੂੰ ਵਰਗਲਾ ਕੇ ਲੈ ਜਾਣ, ਛੇੜਛਾੜ ਕਰਨ ਸਮੇਤ ਹੋਰ ਮਾਮਲੇ ਦਰਜ ਕੀਤੇ ਹਨ। ਜਦੋਕਿ ਗਲਤ ਕੰਮ ਨੂੰ ਸ਼ਹਿ ਦੇਣ ਅਤੇ ਫ਼ਰਜ਼ੀ ਤਰੀਕੇ ਨਾਲ ਬਿਨਾਂ ਆਇਡੀ ਦੇ ਲਾਜ ਵਿਚ ਠਹਿਰਾਉਣ ਦੇ ਇਲਜ਼ਾਮ ਵਿਚ ਲਾਜ ਮਾਲਕ ਉੱਤੇ ਵੀ ਕੇਸ ਦਰਜ ਹੋਇਆ। ਦੱਸ ਦਈਏ ਕੇ ਲੜਕੀ ਦੀ ਉਮਰ 21 ਸਾਲ ਹੈ, ਜੋ ਸਰਾਇਕੇਲਾ - ਖਰਸਾਵਾਂ ਜ਼ਿਲ੍ਹੇ ਨਾਲ ਸਬੰਧਤ ਹੈ। 

ਜਾਂਚ ਵਿਚ ਇਹ ਪਤਾ ਲੱਗਿਆ ਹੈ ਕਿ ਭਾਜਪਾ ਨੇਤਾ ਬਿਲਟੂ ਸਾਵ ਬਿਹਾਰ ਲਾਜ ਦਾ ਇਕ ਪੱਕਾ ਗਾਹਕ ਸੀ। ਦੱਸਣਯੋਗ ਹੈ ਕੇ ਬਿਲਟੂ ਨੇ 6 ਜੁਲਾਈ ਨੂੰ ਵੀ ਕਮਰਾ ਬੁੱਕ ਕੀਤਾ ਹੋਇਆ ਸੀ। ਉਸੇ ਦਿਨ ਸਵੇਰੇ ਸਾਢੇ 9 ਵਜੇ ਕਮਰਾ ਨੰਬਰ 201 ਵਿਚ ਇੱਕ ਔਰਤ ਨੂੰ ਉਹ ਆਪਣੇ ਨਾਲ ਲੈ ਕੇ ਆਇਆ ਸੀ। ਦੱਸ ਦਈਏ ਕੇ ਉਸ ਔਰਤ ਨੂੰ ਬਿਲਟੂ ਨੇ ਆਪਣੀ ਪਤਨੀ ਦੱਸਿਆ ਸੀ। ਦੱਸ ਦਈਏ ਕੇ 6 ਜੁਲਾਈ ਤੋਂ ਬਾਅਦ 7 ਜੁਲਾਈ ਨੂੰ ਕਮਰਾ ਨੰਬਰ 206 ਨੂੰ ਵੀ ਬਿਲਟੂ ਨੇ ਬੁੱਕ ਕੀਤਾ ਹੋਇਆ ਸੀ। ਇਸ ਵਿਚ ਰੂਬੀ ਨਾਮ ਦੀ ਲੜਕੀ ਨੂੰ (ਬਦਲਾ ਹੋਇਆ ਨਾਮ) ਨੂੰ ਅਪਣੀ ਧੀ ਦੱਸਿਆ। ਤੁਹਾਨੂੰ ਦੱਸ ਦਈਏ ਕੇ ਲਾਜ ਦੇ ਰਜਿਸਟਰ ਵਿਚ ਠਹਿਰਣ ਦਾ ਮਕਸਦ

ਬਿਜ਼ਨਿਸ 'ਤੇ ਚਰਚਾ ਕਰਨਾ ਹੁੰਦਾ ਸੀ। ਲਾਜ ਵਿਚ ਬਿਨਾਂ ਕੋਈ ਸ਼ਨਾਖਤੀ ਕਾਰਡ ਦੇ ਹੀ ਬੁਕਿੰਗ ਕੀਤੀ ਜਾਂਦੀ ਸੀ। ਪੁਲਿਸ ਨੇ ਇਸ ਗੱਲ ਤੇ ਸ਼ੱਕ ਜਤਾਉਂਦਿਆਂ ਲਾਜ ਵਿਚ ਗਲਤ ਕੰਮ ਵੀ ਚੱਲਣ ਦੀ ਗੱਲ ਆਖੀ। ਦੱਸ ਦਈਏ ਕੇ ਫੜੇ ਜਾਣ ਉੱਤੇ ਸਾਵ ਨੇ ਕਿਹਾ ਕੇ ਮੈਂ ਲਾਜ  ਦੇ ਕੋਲ ਮੌਜੂਦ ਇੱਕ ਫਲ ਦੀ ਦੁਕਾਨ ਵਿਚ ਬਕਾਇਆ ਪੈਸਾ ਦੇਣ ਗਿਆ ਸੀ ਅਤੇ ਉਦੋਂ ਪੁਲਿਸ ਨੇ ਉਸ ਨੂੰ ਗਿਰਫਤਾਰ ਕਰ ਲਿਆ। ਉਸ ਨੇ ਕਿਹਾ ਕੇ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਹੈ। ਚਕਰਧਰਪੁਰ ਥਾਣਾ ਮੁਖੀ ਗੋਪੀਨਾਥ ਤੀਵਾਰੀ ਨੇ ਦੱਸਿਆਕੇ ਉਨ੍ਹਾਂ ਨੂੰ ਸ਼ਨੀਵਾਰ ਸਵੇਰੇ ਹੀ ਲਾਜ ਵਿਚ ਗਲਤ ਕੰਮ ਹੋਣ ਦੀ ਸੂਚਨਾ ਮਿਲੀ ਸੀ।

ਇਸ ਆਧਾਰ ਉੱਤੇ ਉਨ੍ਹਾਂ ਨੇ ਬਿਲਟੂ ਸਾਵ ਨੂੰ ਗਿਰਫਤਾਰ ਕੀਤਾ ਹੈ। ਦੱਸ ਦਈਏ ਕੇ ਲੜਕੀ ਨੂੰ ਵੀ ਨਾਲ ਹੀ ਗਿਰਫ਼ਤਾਰ ਕੀਤਾ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਲਾਜ ਮਾਲਕ ਉੱਤੇ ਵੀ ਕੇਸ ਦਰਜ ਕੀਤਾ ਗਿਆ ਹੈ। ਉਥੇ ਹੀ, ਡੀਐਸਪੀ ਨੇ ਮਾਮਲੇ ਉੱਤੇ ਸਖਤੀ ਨੱਕ ਪੇਸ਼ ਆਉਣ ਦੀ ਗੱਲ ਆਖੀ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਸ ਕਾਰਨ ਬਿਲਟੂ ਚਰਚਾ ਵਿਚ ਆਇਆ ਹੋਵੇ। ਬਿਲਟੂ ਸਾਵ ਪਹਿਲਾਂ ਵੀ ਕਈ ਵਾਰ ਲੜਕੀਆਂ ਦੇ ਨਾਲ ਛੇੜਛਾੜ ਦੇ ਕਾਰਨ ਮਾਰ ਕੁਟਾਈ   ਦੇ ਮਾਮਲੇ ਵਿਚ ਸੁਰਖੀਆਂ ਵਿਚ ਰਹਿ ਚੁੱਕੇ ਹਨ। ਦੱਸ ਦਈਏ ਕੇ ਇਸ ਨਾਲ ਉਸਦੇ ਪਰਿਵਾਰਕ ਮੈਂਬਰ ਵੀ ਪਰੇਸ਼ਾਨ ਹਨ।

ਉਹ ਗੁਦੜੀ ਬਜ਼ਾਰ ਅਖਾੜਾ ਕਮੇਟੀ ਦਾ ਪ੍ਰਧਾਨ ਵੀ ਹੈ। ਦੱਸ ਦਈਏ ਕੇ ਸਾਵ ਦੇ ਪੁੱਤਰ - ਧੀ ਦੇ ਵਿਆਹ ਵੀ ਹੋ ਚੁੱਕੇ ਹਨ। ਪੁਲਿਸ ਨੂੰ ਸ਼ੁਰੂਆਤੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਕਾਲਜ ਦੀਆਂ ਲੜਕੀਆਂ ਚਕਰਧਰਪੁਰ ਵਿਚ ਨਾਜਾਇਜ਼ ਕੰਮ ਕਰ ਰਹੀਆਂ ਹਨ। ਬਿਹਾਰ ਲਾਜ ਦਾ ਪੂਰਾ ਰਿਕਾਰਡ ਦੇਖਣ ਉੱਤੇ ਪਤਾ ਚਲਦਾ ਹੈ ਕਿ ਅਕਸਰ ਲੜਕੀਆਂ ਨੂੰ ਲੈ ਕੇ ਬਿਨਾਂ ਆਇਡੀ ਪਰੂਫ਼ ਦੇ ਕਮਰੇ ਬੁੱਕ ਹੋ ਰਹੇ ਹਨ। ਇਸ ਵਿਚ ਲਾਜ ਕਰਮਚਾਰੀ ਦੇ ਨਾਲ ਨਾਲ ਮਾਲਕ ਵੀ ਸ਼ਾਮਿਲ ਹਨ।                    (ਏਜੰਸੀਆਂ)