ਸੜੀ ਰੋਟੀ, ਦਿਤਾ ਤਲਾਕ
ਇਕ ਮਹਿਲਾ ਵਲੋਂ ਬਣਾਈ ਰੋਟੀ ਸੜਨ ਤੋਂ ਬਾਅਦ ਉਸ ਦੇ ਪਤੀ ਨੇ ਉਸ ਨੂੰ ਤਿੰਨ ਤਲਾਕ ਦਿੰਦਿਆਂ ਅਪਣੇ ਘਰ ਤੋਂ ਜਾਣ ਲਈ ਮਜਬੂਰ ਕਰ ਦਿਤਾ। ਇਹ ਘਟਨਾ ਮਹੋਬਾ ਜ਼ਿਲ੍...
Talaq
ਬਾਂਦਾ, ਇਕ ਮਹਿਲਾ ਵਲੋਂ ਬਣਾਈ ਰੋਟੀ ਸੜਨ ਤੋਂ ਬਾਅਦ ਉਸ ਦੇ ਪਤੀ ਨੇ ਉਸ ਨੂੰ ਤਿੰਨ ਤਲਾਕ ਦਿੰਦਿਆਂ ਅਪਣੇ ਘਰ ਤੋਂ ਜਾਣ ਲਈ ਮਜਬੂਰ ਕਰ ਦਿਤਾ। ਇਹ ਘਟਨਾ ਮਹੋਬਾ ਜ਼ਿਲ੍ਹੇ ਦੇ ਪਰੇਠਾ ਪਿੰਡ ਦੀ ਹੈ ਜਿਥੇ ਇਕ ਮੁਸਲਿਮ ਵਿਅਕਤੀ ਨੇ ਅਪਣੀ ਪਤਨੀ ਨੂੰ ਸਿਰਫ਼ ਇਸ ਲਈ ਤਿੰਨ ਵਾਰ ਤਲਾਕ ਕਹਿ ਦਿਤਾ ਕਿਉਂਕਿ ਉਸ ਵਲੋਂ ਬਣਾਈ ਗਈ ਰੋਟੀ ਸੜ ਗਈ ਸੀ।
Divorce
24 ਸਾਲਾ ਮਹਿਲਾ ਨੇ ਪੁਲਿਸ ਕੋਲ ਇਸ ਮਾਮਲੇ ਦੀ ਸ਼ਿਕਾਇਤ ਦੇ ਦਿਤੀ ਹੈ। ਪਿਛਲੇ ਸਾਲ ਹੀ ਇਸ ਮਹਿਲਾ ਦਾ ਮੁਲਜ਼ਮ ਨਾਲ ਵਿਆਹ ਹੋਇਆ ਸੀ। ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਮਹਿਲਾ ਨੇ ਦੋਸ਼ ਲਗਾਇਆ ਕਿ ਉਸ ਦੇ ਪਤੀ ਨੇ ਤਲਾਕ ਦੇਣ ਤੋਂ ਤਿੰਨ ਦਿਨ ਪਹਿਲਾਂ ਸਿਗਰਟ ਨਾਲ ਉਸ ਨੂੰ ਜ਼ਖ਼ਮ ਦਿਤੇ ਸਨ। (ਪੀ.ਟੀ.ਆਈ.)