ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਦਾ IPhone-X ਚੋਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੌਜ ਕਾਜੀ ਦੇ ਲਾਲ ਕੁਆਂ ਇਲਾਕੇ ਵਿਚ ਮੂਰਤੀਆਂ ਨੂੰ ਸਥਾਪਿਤ ਕਰਨ ਤੋਂ ਬਾਅਦ ਕੱਢੀ ਗਈ ਯਾਤਰਾ ਵਿਚ ਭਾਗ ਲੈਣ ਲਈ ਹੰਸ ਰਾਜ, ਦਿੱਲੀ ਭਾਜਪਾ ਪ੍ਰਮੁੱਖ ਮਨੋਜ ...

Hans Raj Hans

ਨਵੀਂ ਦਿੱਲੀ- ਨਾਰਥ ਵੈਸਟ ਦਿੱਲੀ ਤੋਂ ਭਾਜਪਾ ਸੰਸਦ ਅਤੇ ਸੂਫੀ ਗਾਇਕ ਹੰਸ ਰਾਜ ਹੰਸ ਦਾ ਸ਼ੋਭਾ ਯਾਤਰਾ ਦੌਰਾਨ IPhone-X ਚੋਰੀ ਹੋ ਗਿਆ ਹੈ। ਇਹ ਸ਼ੋਭਾ ਯਾਤਰਾ ਮੰਗਲਵਾਰ ਨੂੰ ਕੱਢੀ ਗਈ ਸੀ। ਇਸ ਸੰਬੰਧ ਵਿਚ ਪੁਲਿਸ ਨੇ ਦੱਸਿਆ ਕਿ ਲਗਭਗ ਦੁਪਹਿਰ ਦੇ 1 ਵਜੇ ਦੇ ਕਰੀਬ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਦਾ ਆਈਫ਼ੋਨ ਗਾਇਬ ਹੈ। ਉਹਨਾਂ ਨੇ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਮਿਲਿਆ।

ਹੌਜ ਕਾਜੀ ਦੇ ਲਾਲ ਕੁਆਂ ਇਲਾਕੇ ਵਿਚ ਮੂਰਤੀਆਂ ਨੂੰ ਸਥਾਪਿਤ ਕਰਨ ਤੋਂ ਬਾਅਦ ਕੱਢੀ ਗਈ ਯਾਤਰਾ ਵਿਚ ਭਾਗ ਲੈਣ ਲਈ ਹੰਸ ਰਾਜ, ਦਿੱਲੀ ਭਾਜਪਾ ਪ੍ਰਮੁੱਖ ਮਨੋਜ ਤਿਵਾੜੀ ਨਾਲ ਆਏ ਸਨ। ਇਸ ਮੰਦਿਰ ਵਿਚ 30 ਜੂਨ ਨੂੰ ਤੋੜਫੋੜ ਕੀਤੀ ਗਈ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਹੌਜ ਕਾਜੀ ਥਾਣਾ ਵਿਚ ਆਈਪੀਐਸ ਦੀ ਧਾਰਾ 379 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਆਰੋਪੀ ਨੂੰ ਫੜਨ ਦੇ ਯਤਨ ਕੀਤੇ ਜਾ ਰਹੇ ਹਨ। 

ਪੁਲਿਸ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਚੈੱਕ ਕਰ ਰਹੀ ਹੈ। ਇਕ ਗਾਇਕ ਤੋਂ ਰਾਜਨੇਤਾ ਬਣੇ ਹੰਸ ਰਾਜ ਹੰਸ ਨੂੰ ਲੋਕ ਸਭਾ ਚੋਣਾਂ ਵਿਚ ਉੱਤਰੀ ਪੱਛਮੀ ਦਿੱਲੀ ਸੀਟ ਤੋਂ ਚੁਣਿਆ ਗਿਆ ਸੀ। ਉਹਨਾਂ ਨੇ ਕਾਂਗਰਸ ਅਤੇ ਭਾਜਪਾ ਵਿਚ ਸ਼ਾਮਲ ਹੋਣ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨਾਲ ਆਪਣੀ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ।

ਦੱਸ ਦਈਏ ਕਿ ਦਿੱਲੀ ਦੇ ਹੌਜ ਕਾਜੀ ਇਲਾਕੇ ਵਿਚ ਕੁੱਝ ਦਿਨ ਪਹਿਲਾਂ ਸਕੂਟੀ ਖੜੀ ਕਰਨ ਨੂੰ ਲੈ ਕੇ ਦੋ ਵੱਖਰੇ ਪਰਵਾਰਾਂ ਵਿਚ ਝਗੜਾ ਹੋਇਆ ਸੀ ਜਿਸ ਦੌਰਾਨ ਦੁਰਗਾ ਮੰਦਿਰ ਦੀਆਂ ਮੂਰਤੀਆਂ ਤੋੜ ਦਿੱਤੀਆਂ ਗਈਆਂ ਸਨ ਅਤੇ ਇਲਾਕੇ ਵਿਚ ਕਾਫ਼ੀ ਤਣਾਅ ਬਣਿਆ ਹੋਇਆ ਸੀ। ਮੰਗਲਵਾਰ ਨੂੰ ਮੂਰਤੀਆਂ ਨੂੰ ਸਥਾਪਿਤ ਕਰ ਦਿੱਤਾ ਗਿਆ ਹੈ ਅਤੇ ਸ਼ੋਭਾ ਯਾਤਰਾ ਵੀ ਕੱਢੀ ਗਈ ਹੈ।