ਰਾਜਨਾਥ ਸਿੰਘ ਨੇ ਜੰਮੂ-ਕਸ਼ਮੀਰ 'ਚ ਛੇ ਪੁਲਾਂ ਦਾ ਉਦਘਾਟਨ ਕੀਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿਚ ਵੀਰਵਾਰ ਨੂੰ ਛੇ ਪੁਲਾਂ ਦਾ ਉਦਘਾਟਨ ਕੀਤਾ। ਇਸ

Rajnath Singh inaugurated six bridges in Jammu and Kashmir

ਨਵੀਂ ਦਿੱਲੀ, 9 ਜੁਲਾਈ : ਰਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿਚ ਵੀਰਵਾਰ ਨੂੰ ਛੇ ਪੁਲਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਖ਼ਿੱਤੇ ਦੇ ਦੂਰ-ਦੁਰਾਡੇ ਦੇ ਇਲਾਕਿਆਂ ਦਾ ਵਿਕਾਸ ਐਨਡੀਏ ਸਰਕਾਰ ਦੀ ਮੁੱਖ ਤਰਜੀਹ ਹੈ। ਰਖਿਆ ਮੰਤਰੀ ਨੇ ਥਲ ਸੈਨਾ ਦੇ ਮੁਖੀ ਜਨਰਲ ਐਮ ਐਮ ਨਰਵਣੇ, ਰਖਿਆ ਸਕੱਤਰ ਅਜੇ ਕੁਮਾਰ, ਸਰਹੱਦੀ ਸੜਕ ਸੰਗਠਨ ਯਾਨੀ ਬੀਆਰਓ ਦੇ ਮੁਖੀ ਲੈਫ਼ਟੀਨੈਂਟ ਜਨਰਲ ਹਰਪਾਲ ਸਿੰਘ ਸਣੇ ਹੋਰਾਂ ਦੀ ਮੌਜੂਦਗੀ ਵਿਚ ਵੀਡੀਉ ਕਾਨਫ਼ਰੰਸ ਰਾਹੀਂ ਪੁਲਾਂ ਦਾ ਉਦਘਾਟਨ ਕੀਤਾ।

ਚਾਰ ਪੁਲਿਸ ਅਖਨੂਰ ਵਿਚ ਅਖਨੂਰ-ਪਲਾਨਵਾਲਾ ਮਾਰਗ 'ਤੇ ਅਤੇ ਦੋ ਪੁਲ ਕਠੂਆ ਜ਼ਿਲ੍ਹੇ ਵਿਚ ਤਾਰਨਾਹ ਨਾਲੇ 'ਤੇ ਬਣਾਏ ਗਏ ਹਨ। ਇਨ੍ਹਾਂ ਪੁਲਾਂ ਦੀ ਉਸਾਰੀ ਵਿਚ ਕੁਲ ਲਾਗਤ 43 ਕਰੋੜ ਰੁਪਏ ਆਈ ਹੈ। ਪੁਲਾ ਦੀ ਉਸਾਰੀ ਬੀਆਰਓ ਨੇ ਕੀਤੀ ਹੈ। ਉਦਘਾਟਨ ਅਜਿਹੇ ਸਮੇਂ ਕੀਤਾ ਗਿਆ ਹੈ ਜਦ ਪੂਰਬੀ ਲਦਾਖ਼ ਵਿਚ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਚੱਲ ਰਿਹਾ ਹੈ।

ਅਧਿਕਾਰੀਆਂ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਇਹ ਪੁਲ ਸਮਰਪਿਤ ਕਰਨ ਪਿੱਛੇ ਵੱਡਾ ਸੰਦੇਸ਼ ਇਹ ਹੈ ਕਿ ਦੁਸ਼ਮਣਾਂ ਦੁਆਰਾ ਉਲਟ ਹਾਲਾਤ ਪੈਦਾ ਕਰਨ ਦੇ ਬਾਵਜੂਦ ਭਾਰਤ ਸਰਹੱਦੀ ਇਲਾਕਿਆਂ ਵਿਚ ਅਹਿਮ ਢਾਂਚਾਗਤ ਵਿਕਾਸ ਜਾਰੀ ਰੱਖੇਗਾ। ਉਨ੍ਹਾਂ ਕਿਹਾ, 'ਜੰਮੂ ਕਸ਼ਮੀਰ ਦੀ ਜਨਤਾ ਅਤੇ ਫ਼ੌਜੀ ਬਲਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰਖਦਿਆਂ ਕਈ ਹੋਰ ਵਿਕਾਸ ਕਾਰਜਾਂ ਦੀ ਵੀ ਯੋਜਨਾ ਹੈ ਜਿਨ੍ਹਾਂ ਦਾ ਸਮਾਂ ਆਉਣ 'ਤੇ ਐਲਾਨ ਕੀਤਾ ਜਾਵੇਗਾ। ਜੰਮੂ ਖੇਤਰ ਵਿਚ ਲਗਭਗ 1000 ਕਿਲੋਮੀਟਰ ਲੰਮੀਆਂ ਸੜਕਾਂ ਨਿਰਮਾਣ ਅਧੀਨ ਹਨ।

ਮੰਤਰਾਲੇ ਮੁਤਾਬਕ 2008 ਤੋਂ 2016 ਵਿਚਾਲੇ ਬੀਆਰਓ ਲਈ ਸਾਲਾਨਾ ਬਜਟ 3300 ਕਰੋੜ ਤੋਂ 4600 ਕਰੋੜ ਵਿਚਾਲੇ ਸੀ ਹਲਾਂਕਿ 2019-20 ਵਿਚ ਬਜਟ ਵਧਾ ਕੇ 8050 ਕਰੋੜ ਰੁਪਏ ਕਰ ਦਿਤਾ ਗਿਆ। 2020-21 ਵਿਚ ਇਹ ਬਜਟ 11800 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ। (ਏਜੰਸੀ)