ਹਰਿਆਣਾ 'ਚ ਕਿਸਾਨਾਂ ਤੇ ਪੁਲਿਸ ਦੀ ਹੋਈ ਝੜਪ, ਤੋੜੀ ਬੈਰੀਕੇਡਿੰਗ, ਹਾਲਾਤ ਤਣਾਅਪੂਰਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਨੂੰ ਬੈਰੀਕੇਡ ਲਾ ਕੇ ਰੋਕਿਆ ਗਿਆ ਪਰ ਟਰੈਕਟਰ ਨਾਲ ਬੈਰੀਕੇਡ ਨੂੰ ਤੋੜਦਿਆਂ ਕਿਸਾਨ ਅੱਗੇ ਵੱਧ ਗਏ।

Clashes between farmers and police in Haryana, broken barricades

ਹਰਿਆਣਾ : ਇਕ ਵਾਰ ਫਿਰ ਪੁਲਿਸ ਪ੍ਰਸ਼ਾਸਨ ਤੇ ਕਿਸਾਨ ਆਗੂ ਆਹਮੋ-ਸਾਹਮਣੇ ਹੋ ਗਏ ਹਨ। ਜਗਾਧਰੀ ਦੇ ਰਾਮਲੀਲ੍ਹਾ ਭਵਨ 'ਚ ਭਾਜਪਾ ਦੀ ਬੈਠਕ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਮੌਕੇ 'ਤੇ ਪੁਲਿਸ ਬਲ ਵੀ ਤਾਇਨਾਤ ਸੀ। ਕਿਸਾਨਾਂ ਨੂੰ ਬੈਰੀਕੇਡ ਲਾ ਕੇ ਰੋਕਿਆ ਗਿਆ ਪਰ ਟਰੈਕਟਰ ਨਾਲ ਬੈਰੀਕੇਡ ਨੂੰ ਤੋੜਦਿਆਂ ਕਿਸਾਨ ਅੱਗੇ ਵੱਧ ਗਏ। ਉੱਥੇ ਕਿਸਾਨਾਂ ਨਾਲ ਗੱਲ ਕਰਨ ਲਈ ਐੱਸਪੀ ਵੀ ਪਹੁੰਚੇ ਸਨ ਤੇ ਉਹਨਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ - ਬਲੱਡ ਬੈਂਕ ਮੁਲਾਜ਼ਮ ਦਾ ਕਾਰਾ, ਖੂਨ ਦੇਣ ਤੋਂ ਕੀਤਾ ਮਨ੍ਹਾਂ, ਪੰਜ ਦਿਨਾਂ ਦੀ ਬੱਚੀ ਦੀ ਹੋਈ ਮੌਤ

ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਭਾਜਪਾ ਦੀ ਬੈਠਕ ਸ਼ੁਰੂ ਹੋ ਗਈ। ਵੱਖ-ਵੱਖ ਵਾਹਨਾਂ 'ਤੇ ਸਵਾਰ ਹੋ ਕੇ ਕਿਸਾਨਾਂ ਨੇ ਵੱਖ-ਵੱਖ ਚੌਰਾਹਿਆਂ 'ਤੇ ਮੋਰਚਾਬੰਦੀ ਕਰ ਕੇ ਹਰ ਆਉਣ-ਜਾਣ ਵਾਲੇ ਭਾਜਪਾ ਦੇ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਕਾਲੇ ਝੰਡੇ ਦਿਖਾਏ। ਫਿਲਹਾਲ ਹਾਲਾਤ ਕਾਫੀ ਤਣਾਅਪੂਰਨ ਬਣੇ ਹੋਏ ਹਨ। ਪੁਲਿਸ ਨੇ ਵਿਰੋਧ ਕਰ ਰਹੇ ਕੁਝ ਕਿਸਾਨਾਂ ਨੂੰ ਆਪਣੀ ਹਿਰਾਸਤ 'ਚ ਲਿਆ ਹੈ। ਇਨ੍ਹਾਂ ਕਿਸਾਨਾਂ 'ਚ ਆਗੂ ਸੁਭਾਸ਼ ਗੁਰਜਰ, ਸਾਹਿਬ ਸਿੰਘ ਗੁਰਜਰ, ਸੁਮਨ ਵਾਲਮੀਕ ਤੇ ਹੋਰ 20 ਲੋਕਾਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ ਹੈ।