ਮਹਿੰਗਾਈ ਦੀ ਮਾਰ: ਅਮੂਲ ਦੁੱਧ ਤੋਂ ਬਾਅਦ ਹੁਣ ਮਦਰ ਡੇਅਰੀ ਨੇ ਦੁੱਧ ਦੀਆਂ ਕੀਮਤਾਂ ਵਿਚ ਕੀਤਾ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਕਾਲ ਵਿਚ ਲੋਕਾਂ ਤੇ ਪੈ ਰਹੀ ਹੈ ਮਹਿੰਗਾਈ ਦੀ ਮਾਰ

Mother Dairy

ਨਵੀਂ ਦਿੱਲੀ:   ਕੋਰੋਨਾ ਕਾਲ ਵਿਚ ਲੋਕ ਮਹਿੰਗਾਈ ਤੋਂ ਪ੍ਰੇਸ਼ਾਨ ਹਨ। ਖਾਣ ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਪੈਟਰੋਲ-ਡੀਜ਼ਲ ਮਹਿੰਗਾ ਹੋ ਗਿਆ ਹੈ, ਜਿਸਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ 'ਤੇ ਪਿਆ ਹੈ। ਅਮੂਲ ਤੋਂ ਬਾਅਦ ਹੁਣ ਮਦਰ ਡੇਅਰੀ ਨੇ ਵੀ ਗਾਹਕਾਂ ਨੂੰ ਝਟਕਾ ਦਿੱਤਾ ਹੈ। ਮਦਰ ਡੇਅਰੀ ਨੇ ਦਿੱਲੀ-ਐਨ.ਸੀ.ਆਰ.
ਦੁੱਧ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ।

 ਦੁੱਧ ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਨਵੀਂਆਂ ਕੀਮਤਾਂ 11 ਜੁਲਾਈ 2021 ਯਾਨੀ ਕੱਲ ਤੋਂ ਲਾਗੂ ਹੋਵਣਗੀਆਂ। ਜਨਤਾ ਪਹਿਲਾਂ ਹੀ ਕੋਰੋਨਾ ਅਵਧੀ ਦੌਰਾਨ ਮਹਿੰਗਾਈ ਤੋਂ ਪ੍ਰੇਸ਼ਾਨ ਹੈ। ਜਿਸਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ 'ਤੇ ਪੈ ਰਿਹਾ ਹੈ।

ਇਨਪੁੱਟ ਲਾਗਤ ਵਧੇਰੇ ਹੋਣ ਕਾਰਨ ਕੰਪਨੀ ਨੇ ਦੁੱਧ ਦੀ ਕੀਮਤ ਵਿਚ ਵਾਧਾ ਕੀਤਾ ਹੈ। ਕੰਪਨੀ ਨੇ ਆਖਰੀ ਵਾਰ ਦਸੰਬਰ 2019 ਵਿਚ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਸੀ। ਮਦਰ ਡੇਅਰੀ ਨੇ ਕਿਹਾ ਕਿ ਨਵੀਆਂ ਕੀਮਤਾਂ ਹਰ ਕਿਸਮ ਦੇ ਦੁੱਧ ‘ਤੇ ਲਾਗੂ ਹੋਣਗੀਆਂ।

 

ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ, “ਕੰਪਨੀ ਨੂੰ ਕੁਲ ਇਨਪੁਟ ਲਾਗਤ ਉੱਤੇ ਮਹਿੰਗਾਈ ਦੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਪਿਛਲੇ ਇੱਕ ਸਾਲ ਵਿੱਚ ਕਈ ਗੁਣਾ ਵਧਿਆ ਹੈ ਅਤੇ ਨਾਲ ਹੀ ਮਹਾਂਮਾਰੀ ਦੇ ਕਾਰਨ ਦੁੱਧ ਉਤਪਾਦਨ ਪ੍ਰਭਾਵਤ ਹੋਇਆ ਹੈ। ਦਿੱਲੀ ਐਨਸੀਆਰ ਵਿਚ ਇਕ ਲਿਟਰ ਫੁੱਲ ਕਰੀਮ ਦੁੱਧ ਹੁਣ 55 ਰੁਪਏ ਦੀ ਥਾਂ 57 ਰੁਪਏ ਵਿਚ ਮਿਲੇਗਾ। ਟੋਨਡ ਦੁੱਧ ਦੀ ਕੀਮਤ 45 ਰੁਪਏ ਤੋਂ ਵਧ ਕੇ 47 ਰੁਪਏ ਪ੍ਰਤੀ ਲੀਟਰ ਹੋ ਗਈ ਹੈ।