ਸਿੱਖਾਂ ਨੇ ਪਾਕਿ ਦੇ ਡਿਪਟੀ ਕਮਿਸ਼ਨਰ ਨਾਲ ਕੀਤੀ ਮੁਲਾਕਾਤ, ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਕਰਵਾਇਆ ਜਾਣੂ
ਬਹੁਤ ਘੱਟ ਲੋਕਾਂ ਨੂੰ ਸਰਕਾਰ ਵਲੋਂ ਮਦਦ ਦਿਤੀ ਗਈ ਸੀ।
ਜੰਮੂ (ਸਰਬਜੀਤ ਸਿੰਘ) : ਪਾਕਿਸਤਾਨ ਦੇ ਖੈਬਰ ਪਖਤੂਨ ਇਲਾਕੇ ਵਿਚ ਸਮਾਜਕ ਕਾਰਕੁਨ ਅਤੇ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੇ ਬਾਬਾ ਗੁਰਪਾਲ ਸਿੰਘ ਅਪਣੇ ਸਾਥੀਆਂ ਨਾਲ ਜ਼ਿਲ੍ਹਾ ਔਰਕਜਈ (ਪਾਕਿਸਤਾਨ) ਦੇ ਡਿਪਟੀ ਕਮਿਸ਼ਨਰ ਨੂੰ ਮਿਲੇ ਅਤੇ ਉਨ੍ਹਾਂ ਨੂੰ ਸਿੱਖਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ।
ਗੁਰਪਾਲ ਸਿੰਘ ਨੇ ਦਸਿਆ ਸਿੱਖਾਂ ਦੀ ਕਾਫ਼ੀ ਵੱਡੀ ਗਿਣਤੀ ਇਲਾਕਾ ਗ਼ੈਰ ਜਿਸ ਨੂੰ ਫਾਟਾ (ਫ਼ੈਡਰਲ ਐਡਮਨਿਸਟਰੇਟਰ ਟਿ੍ਰਬਲ ਅਰੇਅਸ) ਵੀ ਕਿਹਾ ਜਾਂਦਾ ਹੈ ਵਿਚ ਆਬਾਦ ਸਨ। ਭਾਰਤ ਲਈ ਕੁੱਝ ਸਾਲਾਂ ਤੋਂ ਇਸ ਤਰ੍ਹਾਂ ਦੇ ਹਾਲਾਤ ਚਲ ਰਹੇ ਹਨ। ਉਸ ਨੂੰ ਦੇਖਦੇ ਹੋਏ ਸਿੱਖ ਭਾਈਚਾਰਾ ਪੰਜਾ ਸਾਹਿਬ, ਨਨਕਾਣਾ ਸਾਹਿਬ, ਪੇਸ਼ਾਵਰ, ਮਰਦਾਨ ਆਦਿ ਇਲਾਕਿਆਂ ਵਿਚ ਚਲੇ ਗਏ। ਉਨ੍ਹਾਂ ਦਸਿਆ ਕਿ ਜਿਹੜੇ ਸਿੱਖ ਇਥੋਂ ਉਠ ਕੇ ਚਲੇ ਗਏ ਸਨ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਸੀ ਪਰ ਉਸ ਵਕਤ ਦੀ ਹਕੂਮਤ ਨੇ ਕੋਈ ਸਰਵੇ ਨਹੀਂ ਕੀਤਾ। ਬਹੁਤ ਘੱਟ ਲੋਕਾਂ ਨੂੰ ਸਰਕਾਰ ਵਲੋਂ ਮਦਦ ਦਿਤੀ ਗਈ ਸੀ।
ਉਨ੍ਹਾਂ ਦਸਿਆ ਕਿ ਖੈਬਰ ਪਖਤੂਨ ਇਲਾਕੇ ਵਿਚ ਸਿੱਖਾਂ ਲਈ 5 ਫ਼ੀ ਸਦੀ ਕੋਟਾ ਰੱਖਿਆ ਗਿਆ ਹੈ। ਉਹ ਸਿਲਸਿਲੇ ਵਿਚ ਵੀ ਡਿਪਟੀ ਕਮਿਸ਼ਨਰ ਮੁਲਾਕਾਤ ਕੀਤੀ ਸੀ ਕਿ ਕਿਨ੍ਹਾਂ ਇਲਾਕਿਆਂ ਵਿਚ ਕਿਹੜੇ ਵਿਭਾਗ ਵਲੋਂ ਨੌਕਰੀਆਂ ਦਿਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇਕ ਹੁਕਮ ਜਾਰੀ ਕੀਤਾ ਸੀ ਕਿ ਹਰ ਜ਼ਿਲ੍ਹੇ ਵਿਚ ਘੱਟ ਗਿਣਤੀ ਭਾਈਚਾਰੇ ਨੂੰ ਦੇਖਦੇ ਹੋਏ ਹਰ ਜ਼ਿਲ੍ਹੇ ਵਿਚ ਇਕ ਐਡਵਾਇਜਰੀ ਕਮੇਟੀ ਬਣਾਈ ਜਾਵੇ। ਇਸ ਸਬੰਧ ਵਿਚ ਵੀ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਹੈ।
ਇਸ ਤੋਂ ਇਲਾਵਾ ਵਿਧਵਾ, ਯਤੀਮ ਅਤੇ ਬੱਚਿਆਂ ਦੇ ਲਈ ਵਜ਼ੀਫ਼ਿਆਂ, ਛੋਟਾ-ਮੋਟਾ ਕਾਰੋਬਾਰ ਖੋਲ੍ਹਣ ਲਈ ਲੋਨ ਦੀ ਵੀ ਗੱਲ ਆਖੀ। ਬਾਬਾ ਗੁਰਪਾਲ ਸਿੰਘ ਨੇ ਦਸਿਆ ਜਿਸ ਤਰ੍ਹਾਂ ਖੈਬਰ ਪਖਤੂਨ ਇਲਾਕੇ ਵਿਚ ਸਰਕਾਰ ਵਲੋਂ ਮੌਲਵੀਆਂ ਲਈ 10 ਹਜ਼ਾਰ ਜਿੰਨੀ ਮਾਲੀ ਮਦਦ ਦਿਤੀ ਜਾਂਦੀ ਹੈ। ਇਸ ਤਰ੍ਹਾਂ ਹੈੱਡ ਗ੍ਰੰਥੀ, ਪੰਡਤ ਅਤੇ ਚਰਚ ਦੇ ਪਾਦਰੀ ਨੂੰ ਵੀ ਮਾਲੀ ਸਹਾਇਤਾ ਦਿਤੀ ਜਾਵੇ। ਸਰਕਾਰ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕੀ ਪਾਕਿਸਤਾਨ ਵਿਚ ਇਮਰਾਨ ਖ਼ਾਨ ਦੀ ਸਰਕਾਰ ਬਣਨ ਤੋਂ ਬਾਅਦ ਘੱਟ-ਗਿਣਤੀ ਭਾਈਚਾਰੇ ਲਈ ਕਾਫ਼ੀ ਕੰਮ ਕੀਤਾ ਜਾ ਰਿਹਾ ਹੈ।