'ਜਿਸ ਰਾਜ ਵਿਚ ਔਰਤਾਂ ਅਸੁਰੱਖਿਅਤ ਹੋਣ ਉਸ ਸੂਬੇ ਦਾ CM ਕਿਸ ਮੂੰਹ ਨਾਲ ਆਪਣੇ ਆਪ ਨੂੰ ਯੋਗੀ ਕਹਾਉਂਦਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਉਤਰ ਪ੍ਰਦੇਸ਼ ਵਿੱਚ ਵੀ ਔਰਤਾਂ ਨਾਲ ਬਦਸਲੂਕੀ ਕੀਤੀ ਜਾ ਰਹੀ'

Yogi Adityanath and Rabri devi

ਪਟਨਾ: ਬਿਹਾਰ ਦੀ ਸਾਬਕਾ ਮੁੱਖ ਮੰਤਰੀ ਅਤੇ ਰਾਜਦ ਨੇਤਾ ਰਾਬੜੀ ਦੇਵੀ ਨੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ  ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ 'ਤੇ ਹਮਲਾ ਬੋਲਿਆ ਹੈ। ਔਰਤਾਂ ਨਾਲ ਅੱਤਿਆਚਾਰ ਦੇ ਮੁੱਦੇ ਦੇ ਸਬੰਧ ਵਿੱਚ ਰਾਬੜੀ ਦੇਵੀ ਨੇ ਦੋਸ਼ ਲਗਾਇਆ ਹੈ ਕਿ ਉੱਤਰ ਪ੍ਰਦੇਸ਼ ਵਿੱਚ ਇੱਕ ਰਾਖਸ਼ਸ ਰਾਜ ਹੈ।

 

 

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 'ਤੇ ਟਿੱਪਣੀ ਕਰਦਿਆਂ ਰਾਬੜੀ ਦੇਵੀ ਨੇ ਸਵਾਲ ਪੁੱਛਿਆ ਹੈ ਕਿ ਜਿਸ ਰਾਜ  ਵਿਚ ਔਰਤਾਂ ਅਸੁਰੱਖਿਅਤ ਹੋਣ ਉਸ ਰਾਜ ਵਿਚ ਮੁੱਖ ਮੰਤਰੀ ਕਿਸ ਮੂੰਹ ਨਾਲ ਆਪਣੇ ਆਪ ਨੂੰ ਬਾਬਾ ਅਤੇ ਯੋਗੀ  ਕਹਾਉਂਦਾ ਹੈ? ਰਾਬੜੀ ਦੇਵੀ ਨੇ ਟਵੀਟ ਕਰਕੇ ਲਿਖਿਆ, ”ਉੱਤਰ ਪ੍ਰਦੇਸ਼ ਵਿੱਚ ਇੱਕ ਰਾਖਸ਼ਸ ਰਾਜ ਹੈ। ਕਿਸ ਮੂੰਹ ਨਾਲ ਉਹ ਆਪਣੇ ਆਪ ਨੂੰ ਬਾਬਾ ਅਤੇ ਯੋਗੀ ਕਹਾਉਂਦੇ ਹਨ? 

ਰਾਬੜੀ ਦੇਵੀ ਨੇ ਅੱਗੇ ਯੋਗੀ ਸਰਕਾਰ' ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉੱਤਰ ਪ੍ਰਦੇਸ਼ ਪੁਲਿਸ ਦੇ ਵੇਸ਼ 'ਚ ਗੁੰਡੇ ਕਾਨੂੰਨ ਦੀ ਰਾਖੀ ਕਰ ਰਹੇ ਹਨ। ਇਸਦੇ ਨਾਲ ਹੀ ਰਾਬੜੀ ਦੇਵੀ ਨੇ ਆਪਣੀ ਪੋਸਟ ਵਿੱਚ ਮਹਾਭਾਰਤ ਵਿੱਚ ਦ੍ਰੋਪਦੀ ਚੀਰ ਹਾਰਨ ਦੀ ਤਸਵੀਰ ਵੀ ਸਾਂਝੀ ਕੀਤੀ ਹੈ ਅਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਤਰ ਪ੍ਰਦੇਸ਼ ਵਿੱਚ ਵੀ ਇਸੇ ਤਰ੍ਹਾਂ ਔਰਤਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ।