ਕਾਰ ਚਾਲਕ ਨੇ ਬੋਨਟ ’ਤੇ ਬੈਠੇ ਪੁਲਿਸ ਕਰਮਚਾਰੀ ਨੂੰ 500 ਮੀਟਰ ਤੱਕ ਘੜੀਸਿਆ, ਵੀਡੀਓ ਵਾਇਰਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਦੋਂ ਪੁਲਿਸ ਮੁਲਾਜ਼ਮ ਉਸ ਦੀ ਕਾਰ ਦੇ ਸਾਹਮਣੇ ਆਇਆ ਤਾਂ ਕਾਰ ਚਾਲਕ ਨੇ ਪੁਲਿਸ ਮੁਲਾਜ਼ਮ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।

Man Drags Traffic Cop on Car Bonnet



ਮੁੰਬਈ: ਨਵੀਂ ਮੁੰਬਈ ਦੇ ਖਾਰਘਰ 'ਚ ਟ੍ਰੈਫਿਕ ਪੁਲਿਸ ਕਰਮਚਾਰੀ ਨੂੰ ਬੋਨਟ 'ਤੇ ਘਸੀਟਣ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਇਸ ਕਾਰ ਚਾਲਕ ਨੇ ਟ੍ਰੈਫਿਕ ਨਿਯਮ ਤੋੜੇ, ਫਿਰ ਪੁਲਿਸ ਵਾਲਿਆਂ ਨੂੰ ਚਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਮੁਲਾਜ਼ਮ ਉਸ ਦੀ ਕਾਰ ਦੇ ਸਾਹਮਣੇ ਆਇਆ ਤਾਂ ਕਾਰ ਚਾਲਕ ਨੇ ਪੁਲਿਸ ਮੁਲਾਜ਼ਮ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਇਸ ਤੋਂ ਬਾਅਦ ਉਹ ਕਾਰ ਰੋਕਣ ਦੀ ਬਜਾਏ ਭੱਜਣ ਲੱਗਾ। ਫਿਰ ਪੁਲਿਸ ਅਧਿਕਾਰੀ ਉਸ ਨੂੰ ਰੋਕਣ ਲਈ ਕਾਰ ਦੇ ਅੱਗੇ ਆ ਗਿਆ। ਇਸ ਦੇ ਬਾਵਜੂਦ ਕਾਰ ਚਾਲਕ ਗੱਡੀ ਭਜਾਉਂਦਾ ਰਿਹਾ। ਪੁਲਿਸ ਕਰਮਚਾਰੀ ਕਾਰ ਦੇ ਬੋਨਟ 'ਤੇ ਫਸ ਗਿਆ ਅਤੇ ਕਾਰ ਚਾਲਕ ਕਰੀਬ ਅੱਧਾ ਕਿਲੋਮੀਟਰ ਤੱਕ ਇਸ ਤਰ੍ਹਾਂ ਗੱਡੀ ਚਲਾਉਂਦਾ ਰਿਹਾ।  ਨਵੀਂ ਮੁੰਬਈ ਪੁਲਿਸ ਨੇ ਇਸ ਮਾਮਲੇ ਦੀ ਸ਼ਿਕਾਇਤ ਟਰੈਫਿਕ ਯੂਨਿਟ ਨੂੰ ਭੇਜ ਦਿੱਤੀ ਹੈ।