ਦਰਦਨਾਕ ਹਾਦਸਾ: ਦੋ ਮੋਟਰਸਾਈਕਲਾਂ ਦੀ ਆਪਸ 'ਚ ਹੋਈ ਜ਼ਬਰਦਸਤ ਟੱਕਰ, ਚਾਰ ਦੀ ਗਈ ਜਾਨ
ਦੋ ਲੋਕ ਗੰਭੀਰ ਜ਼ਖ਼ਮੀ
Accident
ਆਗਰਾ: ਸੰਭਲ ਜ਼ਿਲੇ ਦੇ ਨਖਾਸਾ ਇਲਾਕੇ 'ਚ ਦੋ ਤੇਜ਼ ਰਫਤਾਰ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ 'ਚ 4 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਗੰਭੀਰ ਜ਼ਖਮੀ ਹੋ ਗਏ।
ਪੁਲਿਸ ਸੁਪਰਡੈਂਟ ਚੱਕਰੇਸ਼ ਮਿਸ਼ਰਾ ਨੇ ਐਤਵਾਰ ਨੂੰ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਨਖਾਸਾ ਥਾਣਾ ਖੇਤਰ ਦੇ ਸੰਭਲ-ਹਸਨਪੁਰ ਰੋਡ 'ਤੇ ਦੋ ਤੇਜ਼ ਰਫਤਾਰ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਦੋਵੇਂ ਬਾਈਕ 'ਤੇ ਤਿੰਨ-ਤਿੰਨ ਵਿਅਕਤੀ ਸਵਾਰ ਸਨ।
ਉਨ੍ਹਾਂ ਨੇ ਦੱਸਿਆ ਕਿ ਘਟਨਾ 'ਚ ਪੁਸ਼ਪੇਂਦਰ (24), ਉਮੇਸ਼ (25), ਸੁਰੇਂਦਰ (26) ਅਤੇ ਯੋਗੇਸ਼ (25) ਦੀ ਮੌਤ ਹੋ ਗਈ, ਜਦਕਿ ਬੰਟੀ (25) ਅਤੇ ਰਵੀਕਾਂਤ (24) ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਪੋਸਟਮਾਰਟਮ ਕਰਵਾ ਲਿਆ ਹੈ।