ਭਾਰੀ ਮੀਂਹ ਦੇ ਚਲਦਿਆਂ ਝੁੱਗੀ ’ਤੇ ਡਿੱਗਿਆ ਪਹਾੜ, 2 ਬੱਚਿਆਂ ਸਣੇ 3 ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਾਰਸ਼ ਦੌਰਾਨ ਝੁੱਗੀ ਵਿਚ ਲਈ ਸੀ ਸ਼ਰਨ

3 dead as rain fury continues

 

ਪਿੰਜੌਰ: ਹਰਿਆਣਾ ਦੇ ਪੰਚਕੂਲਾ 'ਚ ਪਿੰਜੌਰ ਨੇੜੇ ਸ਼ਿਵ ਲੋਟੀਆ ਮੰਦਰ ਮਾਰਗ 'ਤੇ ਅੱਜ ਇਕ ਦਰਦਨਾਕ ਹਾਦਸਾ ਵਾਪਰਿਆ। ਸੜਕ ਕਿਨਾਰੇ ਬਣੀ ਝੁੱਗੀ 'ਤੇ ਪਹਾੜ ਦਾ ਮਲਬਾ ਡਿੱਗਣ ਕਾਰਨ 5 ਸਾਲਾ ਬੱਚੀ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪ੍ਰਸ਼ਾਸਨ ਦੀ ਬਚਾਅ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਰਾਹਤ ਕਾਰਜ ਸ਼ੁਰੂ ਕਰ ਦਿਤੇ।

ਇਹ ਵੀ ਪੜ੍ਹੋ: ਖ਼ਰਾਬ ਮੌਸਮ ਕਾਰਨ ਕਈ ਰੇਲਗੱਡੀਆਂ ਅਤੇ ਉਡਾਣਾਂ ਰੱਦ, ਘਰੋਂ ਨਿਕਲਣ ਤੋਂ ਪਹਿਲਾਂ ਦੇਖੋ ਸੂਚੀ 

ਮ੍ਰਿਤਕਾਂ ਦੀ ਪਛਾਣ ਆਕਾਸ਼ (19), ਕਾਰਤਿਕ (7) ਅਤੇ ਪ੍ਰਿਅੰਕਾ (5) ਵਾਸੀ ਪਿੰਜੌਰ ਵਜੋਂ ਹੋਈ ਹੈ। ਇਨ੍ਹਾਂ ਸਾਰਿਆਂ ਨੇ ਬਾਰਸ਼ ਦੌਰਾਨ ਝੁੱਗੀ ਵਿਚ ਸ਼ਰਨ ਲਈ ਸੀ। ਜਦੋਂ ਪਹਾੜ ਦਾ ਮਲਬਾ ਡਿੱਗਿਆ ਤਾਂ ਹਾਹਾਕਾਰ ਮੱਚ ਗਈ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਅਤੇ ਪ੍ਰਸ਼ਾਸਨ ਨੂੰ ਦਿਤੀ।

ਇਹ ਵੀ ਪੜ੍ਹੋ: ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਲੋਕਾਂ ਦੀ ਸਹੂਲਤ ਲਈ ਬਣਾਏ ਗਏ 8 ਰਾਹਤ ਕੇਂਦਰ- ਡਿਪਟੀ ਕਮਿਸ਼ਨਰ

ਇਸ ਮਗਰੋਂ ਪੁਲਿਸ, ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਉਸ ਤੋਂ ਬਾਅਦ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਚਾਇਆ ਗਿਆ। ਆਕਾਸ਼ ਅਤੇ ਕਾਰਤਿਕ ਨੂੰ ਜ਼ਖਮੀ ਹਾਲਤ 'ਚ ਬਾਹਰ ਕੱਢ ਕੇ ਕਾਲਕਾ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ। ਪ੍ਰਿਅੰਕਾ ਨੂੰ ਵੀ ਬਾਹਰ ਕੱਢਿਆ ਗਿਆ ਪਰ ਉਸ ਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਵਿਚ ਰਖਵਾਇਆ ਹੈ।