ਖ਼ਰਾਬ ਮੌਸਮ ਕਾਰਨ ਕਈ ਰੇਲਗੱਡੀਆਂ ਅਤੇ ਉਡਾਣਾਂ ਰੱਦ, ਘਰੋਂ ਨਿਕਲਣ ਤੋਂ ਪਹਿਲਾਂ ਦੇਖੋ ਸੂਚੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰੀ ਰੇਲਵੇ ਨੇ ਖੇਤਰ ਦੇ ਵੱਖ-ਵੱਖ ਹਿੱਸਿਆਂ ਵਿਚ 17 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ

Tains

ਨਵੀਂ ਦਿੱਲੀ - ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਹੋਰ ਸੂਬਿਆਂ ਵਿਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਆਲਮ ਇਹ ਹੈ ਕਿ ਗਲੀਆਂ, ਘਰਾਂ ਤੋਂ ਲੈ ਕੇ ਸੜਕਾਂ ਤੱਕ ਹਰ ਪਾਸੇ ਪਾਣੀ ਹੀ ਪਾਣੀ ਭੜਿਆ ਹੋਇਆ ਹੈ ਜਿਸ ਕਾਰਨ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਭਾਰੀ ਬਰਸਾਤ ਕਾਰਨ ਸੜਕਾਂ 'ਤੇ ਲੰਮੇ ਜਾਮ ਵੀ ਲੱਗ ਰਹੇ ਹਨ। 

ਮੀਂਹ ਕਾਰਨ ਨਾ ਸਿਰਫ਼ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਹੈ, ਸਗੋਂ ਰੇਲ ਅਤੇ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਅਜਿਹੀ ਸਥਿਤੀ ਵਿਚ ਜੋ ਯਾਤਰੀ ਰੇਲ ਜਾਂ ਫਲਾਈਟ ਦੁਆਰਾ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਘਰ ਤੋਂ ਨਿਕਲਣ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਲਈ ਪਹਿਲਾਂ ਇਹ ਜਾਣਨਾ ਮਹੱਤਵਪੂਰਨ ਹੈ ਕਿ ਕਿੰਨੀਆਂ ਰੇਲਗੱਡੀਆਂ ਅਤੇ ਕਿੰਨੀਆਂ ਉਡਾਣਾਂ ਰੱਦ ਕੀਤੀਆਂ ਗਈਆਂ ਹਨ ਜਾਂ ਉਹ ਕਿੰਨੀ ਦੇਰੀ ਨਾਲ ਚੱਲਣਗੀਆਂ। 

ਦਰਅਸਲ, ਉੱਤਰੀ ਰੇਲਵੇ ਨੇ ਖੇਤਰ ਦੇ ਵੱਖ-ਵੱਖ ਹਿੱਸਿਆਂ ਵਿਚ 17 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ, ਜਦਕਿ 12 ਹੋਰ ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ। ਇਨ੍ਹਾਂ ਵਿਚ ਕਈ ਟਰੇਨਾਂ ਅਜਿਹੀਆਂ ਹਨ ਜੋ ਐਤਵਾਰ ਤੋਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਕਈ ਟਰੇਨਾਂ ਅੱਜ ਯਾਨੀ ਸੋਮਵਾਰ ਨੂੰ ਵੀ ਮੁਅੱਤਲ ਰਹਿਣਗੀਆਂ।

ਦੇਖੋ ਸੂਚੀ 
- ਰੇਲਗੱਡੀ ਨੰਬਰ 14613 (CDG-FZR) JCO ਐਤਵਾਰ ਨੂੰ ਰੱਦ ਕੀਤੀ ਗਈ
- ਰੇਲਗੱਡੀ ਨੰਬਰ 12241 (CDG-ASR) JCO ਐਤਵਾਰ ਨੂੰ ਰੱਦ ਕੀਤੀ ਗਈ

- ਟ੍ਰੇਨ ਨੰਬਰ 12412 (ASR-CDG) JCO ਐਤਵਾਰ ਨੂੰ ਰੱਦ ਕੀਤੀ ਗਈ
- ਰੇਲਗੱਡੀ ਨੰਬਰ 14630 (FZR-CDG) JCO ਐਤਵਾਰ ਨੂੰ ਰੱਦ ਕੀਤੀ ਗਈ
- ਟ੍ਰੇਨ ਨੰਬਰ 14629 (CDG-FZR) JCO ਸੋਮਵਾਰ ਨੂੰ ਰੱਦ ਰਹੇਗੀ।

- ਟਰੇਨ ਨੰਬਰ 12411 (CDG-ASR) JCO ਸੋਮਵਾਰ ਨੂੰ ਰੱਦ ਰਹੇਗੀ।
- ਰੇਲਗੱਡੀ ਨੰਬਰ 12242 (ASR-CDG) JCO ਸੋਮਵਾਰ ਨੂੰ ਰੱਦ ਰਹੇਗੀ।
- ਟ੍ਰੇਨ ਨੰਬਰ 14614 (FZR-CDG) JCO ਸੋਮਵਾਰ ਨੂੰ ਰੱਦ ਰਹੇਗੀ।

- ਟ੍ਰੇਨ ਨੰਬਰ 12058 (UHL-NDLS) JCO ਸੋਮਵਾਰ ਨੂੰ ਰੱਦ ਰਹੇਗੀ
- ਟਰੇਨ ਨੰਬਰ 14506 (NLDM-ASR) JCO ਸੋਮਵਾਰ ਨੂੰ ਰੱਦ ਰਹੇਗੀ।
- ਟਰੇਨ ਨੰਬਰ 14505 (ASR-NLDM) JCO ਸੋਮਵਾਰ ਨੂੰ ਰੱਦ ਰਹੇਗੀ।

- ਟਰੇਨ ਨੰਬਰ 04514 (UHL-NLDM) JCO ਸੋਮਵਾਰ ਨੂੰ ਰੱਦ ਰਹੇਗੀ
- ਟਰੇਨ ਨੰਬਰ 04513 NLDM-UHL) JCO ਸੋਮਵਾਰ ਨੂੰ ਰੱਦ ਰਹੇਗੀ
- ਟ੍ਰੇਨ ਨੰਬਰ 04567 (UMB-NLDM) JCO ਸੋਮਵਾਰ ਨੂੰ ਰੱਦ ਰਹੇਗੀ

- ਟ੍ਰੇਨ ਨੰਬਰ 04568 (NLDM-UMB) JCO ਸੋਮਵਾਰ ਨੂੰ ਰੱਦ ਰਹੇਗੀ
- ਟਰੇਨ ਨੰਬਰ 04593 (UMB-AADR) JCO ਸੋਮਵਾਰ ਨੂੰ ਰੱਦ ਰਹੇਗੀ
- ਰੇਲਗੱਡੀ ਨੰਬਰ 04594 (AADR-UMB) JCO ਸੋਮਵਾਰ ਨੂੰ ਰੱਦ ਰਹੇਗੀ।

ਮੀਡੀਆ ਰਿਪੋਰਟਾਂ ਮੁਤਾਬਕ ਉੱਤਰੀ ਭਾਰਤ 'ਚ ਭਾਰੀ ਮੀਂਹ ਕਾਰਨ ਐਤਵਾਰ ਨੂੰ ਦਿੱਲੀ ਹਵਾਈ ਅੱਡੇ 'ਤੇ ਘੱਟੋ-ਘੱਟ 20 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ 120 ਉਡਾਣਾਂ 'ਚ ਦੇਰੀ ਹੋਈ। ਇਸ ਦੇ ਨਾਲ ਹੀ, ਇਨ੍ਹਾਂ ਸਾਰੀਆਂ 140 ਉਡਾਣਾਂ ਵਿਚ ਰਵਾਨਗੀ ਅਤੇ ਆਗਮਨ ਦੋਵੇਂ ਉਡਾਣਾਂ ਸ਼ਾਮਲ ਹਨ। ਰਿਪੋਰਟਾਂ ਮੁਤਾਬਕ ਐਤਵਾਰ ਨੂੰ ਰੱਦ ਕੀਤੀਆਂ ਗਈਆਂ ਇਨ੍ਹਾਂ 20 ਉਡਾਣਾਂ 'ਚ ਉਹ ਉਡਾਣਾਂ ਵੀ ਸ਼ਾਮਲ ਹਨ, ਜਿਨ੍ਹਾਂ ਨੇ ਦਿੱਲੀ, ਧਰਮਸ਼ਾਲਾ, ਸ਼ਿਮਲਾ ਅਤੇ ਲੇਹ ਵਰਗੇ ਇਲਾਕਿਆਂ ਨੂੰ ਜਾਣਾ ਸੀ। ਪਰ ਮੌਸਮ ਦੀ ਖ਼ਰਾਬੀ ਕਾਰਨ ਅਜਿਹਾ ਨਹੀਂ ਹੋ ਸਕਿਆ। ਜੇਕਰ ਇਨ੍ਹਾਂ ਇਲਾਕਿਆਂ 'ਚ ਮੌਸਮ ਅਜਿਹਾ ਹੀ ਚੱਲਦਾ ਰਿਹਾ ਤਾਂ ਸੰਭਾਵਨਾ ਹੈ ਕਿ ਕਈ ਉਡਾਣਾਂ ਰੱਦ ਹੋ ਜਾਣਗੀਆਂ ਜਾਂ ਹੋਰ ਵੀ ਦੇਰੀ ਹੋ ਜਾਣਗੀਆਂ।