Bengaluru News : ਔਰਤਾਂ ਦੀਆਂ ਨਿੱਜੀ ਤਸਵੀਰਾਂ ਅਪਲੋਡ ਕਰਨ ਦੇ ਮਾਮਲੇ ਵਿਚ ਮੁਲਜ਼ਮ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

Bengaluru News : ਮੁਲਜ਼ਮ ਦੀ ਪਛਾਣ ਗੁਰਦੀਪ ਸਿੰਘ ਵਜੋਂ ਹੋਈ

Accused Arrested for Uploading Private Pictures of Women Latest News in Punjabi

Accused Arrested for Uploading Private Pictures of Women Latest News in Punjabi ਬੈਂਗਲੁਰੂ: ਬੈਂਗਲੁਰੂ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 26 ਸਾਲਾ ਵਿਅਕਤੀ ਨੂੰ ਔਰਤਾਂ ਦੀਆਂ ਤਸਵੀਰਾਂ ਅਤੇ ਵੀਡੀਉਜ਼ ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਪੋਸਟ ਕਰਨ ਦੇ ਇਲਜ਼ਾਮਾਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਗੁਰਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਹੋਟਲ ਮੈਨੇਜਮੈਂਟ ਗ੍ਰੈਜੂਏਟ ਹੈ।

ਬੰਗਲੁਰੂ ਵਿਚ ਇਕ ਔਰਤ ਨੇ ਇੰਸਟਾਗ੍ਰਾਮ 'ਤੇ ਇਕ ਸੋਸ਼ਲ ਮੀਡੀਆ ਪੇਜ ਵਿਰੁਧ ਸ਼ਿਕਾਇਤ ਦਰਜ ਕਰਵਾਈ ਕਿ ਚਰਚ ਸਟਰੀਟ, ਕੋਰਮੰਗਲਾ ਅਤੇ ਹੋਰ ਪ੍ਰਸਿੱਧ ਥਾਵਾਂ 'ਤੇ ਔਰਤਾਂ ਦੀਆਂ ਵੀਡੀਉ ਬਣਾਈਆਂ ਜਾ ਰਹੀਆਂ ਸਨ ਅਤੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਜਾ ਰਹੀਆਂ ਸਨ ਜਿਸ ਦੇ ਤਹਿਤ ਪੁਲਿਸ ਨੇ ਇਕ 26 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। 

ਔਰਤ ਨੇ ਕਿਹਾ ਕਿ ਉਹ ਉਨ੍ਹਾਂ ਔਰਤਾਂ ਵਿਚੋਂ ਇਕ ਸੀ ਜਿਨ੍ਹਾਂ ਦੀਆਂ ਵੀਡੀਉ ਉਸ ਦੀ ਜਾਣਕਾਰੀ ਤੋਂ ਬਿਨਾਂ ਬਣਾਈਆਂ ਗਈਆਂ ਸਨ। ਉਸ ਨੇ ਵੀਡੀਉ ਦੀ ਰਿਪੋਰਟ ਕੀਤੀ ਅਤੇ ਇਸ ਨੂੰ ਹਟਾਉਣ ਦੀ ਮੰਗ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ। ਵੀਡੀਉ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਅਣਜਾਣ ਲੋਕਾਂ ਤੋਂ ਅਸ਼ਲੀਲ ਸੁਨੇਹੇ ਮਿਲਣੇ ਸ਼ੁਰੂ ਹੋ ਗਏ।

ਔਰਤ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਉ ਪੋਸਟ ਕੀਤਾ ਅਤੇ ਕਿਹਾ, "ਇਹ ਆਦਮੀ ਚਰਚ ਸਟਰੀਟ ਵਰਗੀਆਂ ਥਾਵਾਂ 'ਤੇ ਘੁੰਮਦਾ ਹੈ ਅਤੇ 'ਹੰਗਾਮਾ' ਦਿਖਾਉਣ ਦਾ ਦਿਖਾਵਾ ਕਰਦਾ ਹੈ, ਪਰ ਅਸਲ ਵਿਚ ਉਹ ਔਰਤਾਂ ਦਾ ਪਿੱਛਾ ਕਰਦਾ ਹੈ ਅਤੇ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਵੀਡੀਉ ਬਣਾਉਂਦਾ ਹੈ।"


ਔਰਤ ਨੇ ਇਸ ਨੂੰ "ਸਹਿਮਤੀ ਦੀ ਗੰਭੀਰ ਉਲੰਘਣਾ" ਕਿਹਾ ਅਤੇ ਸਪੱਸ਼ਟ ਕੀਤਾ ਕਿ ਜਨਤਕ ਸਥਾਨ 'ਤੇ ਹੋਣ ਜਾਂ ਜਨਤਕ ਇੰਸਟਾਗ੍ਰਾਮ ਪ੍ਰੋਫ਼ਾਈਲ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਨੇ ਵੀਡੀਉ ਟੇਪ ਕਰਨ ਦੀ ਇਜਾਜ਼ਤ ਦੇ ਦਿਤੀ ਹੈ।

ਔਰਤ ਨੇ ਮਦਦ ਲਈ @blrcitypolice ਅਤੇ @cybercrimecid ਨੂੰ ਟੈਗ ਕੀਤਾ ਕਿਉਂਕਿ ਪੇਜ ਨੂੰ ਸਿੱਧਾ ਟੈਗ ਕਰਨਾ ਸੰਭਵ ਨਹੀਂ ਸੀ। ਸ਼ਿਕਾਇਤ ਤੋਂ ਬਾਅਦ, ਪੁਲਿਸ ਨੇ 26 ਸਾਲਾ ਗੁਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਕਿਹਾ ਕਿ ਉਹ ਪੇਜ ਦੇ ਪਿੱਛੇ ਮੁੱਖ ਦੋਸ਼ੀ ਸੀ।