ਧਾਰਾ 370: ਤਣਾਅ ਨੂੰ ਲੈ ਕੇ ਪਾਕਿਸਤਾਨ ਕਸ਼ਮੀਰ ‘ਚ ਸਰਗਰਮ ਹੋਏ ਅਤਿਵਾਦੀ ਸਮੂਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਧਾਰਾ 370 ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ 'ਚ ਪੁਲਵਾਮਾ ਹਮਲੇ ਤੋਂ ਬਾਅਦ ਤੋਂ ਹੀ ਕਾਫ਼ੀ...

Jaish E Mohammad

ਜੰਮੂ-ਕਸ਼ਮੀਰ: ਧਾਰਾ 370 ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ 'ਚ ਪੁਲਵਾਮਾ ਹਮਲੇ ਤੋਂ ਬਾਅਦ ਤੋਂ ਹੀ ਕਾਫ਼ੀ ਤਣਾਅ ਦੇਖਣ ਨੂੰ ਮਿਲ ਰਿਹਾ ਹੈ। ਦੋਨਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਤਲਖ਼ੀ ਉਦੋਂ ਹੋਰ ਵਧ ਗਈ ਜਦੋਂ ਭਾਰਤ ਨੇ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਸੂਬੇ ਦਾ ਦਰਜਾ ਹਟਾਉਂਦੇ ਹੋਏ ਧਾਰਾ 370 ਅਤੇ ਧਾਰਾ 35A ਨੂੰ ਖ਼ਤਮ ਕਰ ਦਿੱਤਾ, ਉਦੋਂ ਤੋਂ ਹੀ ਪਾਕਿਸਤਾਨ ਬੁਰੀ ਤਰ੍ਹਾਂ ਬੁਖ਼ਲਾ ਗਿਆ ਹੈ।

ਖ਼ੁਫ਼ੀਆ ਏਜੰਸੀ ਦੀ ਜਾਣਕਾਰੀ ਮੁਤਾਬਿਕ ਹੁਣ ਇਸਲਾਮਾਬਾਦ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਮਕਬੂਜ਼ਾ ਕਸ਼ਮੀਰ) 'ਚ ਇਕ ਦਰਜਨ ਅੱਤਵਾਦੀ ਕੈਂਪਾਂ ਨੂੰ ਜੰਮੂ-ਕਸ਼ਮੀਰ ਦੇ ਨਾਲ-ਨਾਲ ਕੌਮਾਂਤਰੀ ਹੱਦ 'ਤੇ ਵੀ ਸਰਗਰਮ ਕਰ ਦਿੱਤਾ ਹੈ। ਫਿਲਹਾਲ, ਆਰਮੀ ਨੂੰ ਘਾਟੀ 'ਚ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਪਿਛਲੇ ਹਫ਼ਤੇ ਇਨ੍ਹਾਂ ਕੈਂਪਾਂ ਦੇ ਆਲੇ-ਦੁਆਲੇ ਅੱਤਵਾਦੀਆਂ ਦੀ ਵੱਡੀ ਮੂਵਮੈਂਟ ਵੀ ਦੇਖੀ ਗਈ ਹੈ।

ਹਾਲਾਂਕਿ ਪੈਰਿਸ 'ਚ ਸਥਿਤ ਇਕ ਅੰਤਰ-ਸਰਕਾਰੀ ਨਿਗਮ ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (FATF) ਵਲੋਂ ਮਈ 2019 ਦੀ ਸਮੇਂ-ਸੀਮਾ ਦੇ ਮੱਦੇਨਜ਼ਰ ਇਹ ਕੈਂਪ ਲਗਪਗ ਬੰਦ ਸਨ। ਖੁਫ਼ੀਆ ਸੂਤਰਾਂ ਨੇ ਕਿਹਾ ਕਿ ਭਾਰਤੀ ਸੁਰੱਖਿਆ ਬਲ ਨੇ ਮਕਬੂਜ਼ਾ ਕਸ਼ਮੀਰ ਖੇਤਰ ਦੇ ਕੋਟਲੀ, ਰਾਵਲਕੋਟ, ਬਾਗ ਅਤੇ ਮੁਜ਼ੱਫਰਾਬਾਦ 'ਚ ਅੱਤਵਾਦੀ ਕੈਂਪਾਂ ਦੇ ਰੂਪ 'ਚ ਹਾਈ ਅਲਰਟ 'ਤੇ ਰੱਖਿਆ ਗਿਆ ਹੈ।