ਇੰਡੋਨੇਸ਼ੀਆ ਵਿਚ ਭੜਕਿਆ ਜਵਾਲਾਮੁਖੀ, 30 ਕਿਲੋਮੀਟਰ ਦੀ ਦੂਰੀ ਤੱਕ ਉੱਡੀ ਰਾਖ਼ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਵਾਲਾਮੁਖੀ ਵਿਚ ਹੋਏ ਧਮਾਕੇ ਕਾਰਨ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ

Indonesia volcano: Mount Sinabung spews 3 mile ash cloud in huge eruption

ਨਵੀਂ ਦਿੱਲੀ - ਇੰਡੋਨੇਸ਼ੀਆ ਵਿਚ ਇਕ ਵੱਡਾ ਜਵਾਲਾਮੁਖੀ ਫਟਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਕਾਰਨ ਲਗਭਗ 2 ਕਿਲੋਮੀਟਰ ਦੀ ਉਚਾਈ ਤੱਕ ਰਾਖ ਉੱਡੀ ਹੈ। ਇੰਡੋਨੇਸ਼ੀਆ ਸਰਕਾਰ ਨੇ ਤੀਜੇ ਪੱਧਰ ਦੀ ਚੇਤਾਵਨੀ ਜਾਰੀ ਕੀਤੀ ਹੈ। ਧਮਾਕੇ ਨੂੰ ਦੇਖ ਦੇ ਹੋਏ ਯਾਤਰੀ ਜਹਾਜ਼ਾਂ ਨੂੰ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਇਸ ਜੁਆਲਾਮੁਖੀ ਚੋਂ ਨਿਕਲੀ ਰਾਖ 30 ਕਿਲੋਮੀਟਰ ਦੂਰ ਬੈਰਾਸਤਗੀ ਤੱਕ ਪਹੁੰਚੀ ਹੈ।

ਇਕ ਨਿਊਜ਼ ਏਜੰਸੀ ਅਨੁਸਾਰ ਜਵਾਲਾਮੁਖੀ ਨੇ ਸ਼ਨੀਵਾਰ ਦੇਰ ਰਾਤ ਨੂੰ ਰਾਖ ਭੜਕਾਉਣਾ ਸ਼ੁਰੂ ਕਰ ਦਿੱਤਾ ਸੀ। ਇਹ ਲਗਭਗ ਇਕ ਘੰਟੇ ਤੱਕ ਜਾਰੀ ਰਿਹਾ। ਇੰਡੋਨੇਸ਼ੀਆ ਵਿਚ ਅਧਿਕਾਰੀਆਂ ਨੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਇਸ ਜਵਾਲਾਮੁਖੀ ਪਹਾੜੀ ਤੋਂ ਤਿੰਨ ਕਿਲੋਮੀਟਰ ਦੇ ਘੇਰੇ ਤੋਂ ਦੂਰ ਰਹਿਣ ਲਈ ਕਿਹਾ ਹੈ। ਅਧਿਕਾਰੀ ਇਸ ਬਾਰੇ ਅਜੇ ਵੀ ਸੁਚੇਤ ਹਨ। ਇਹ ਮੰਨਿਆ ਜਾਂਦਾ ਹੈ ਕਿ ਜਵਾਲਾਮੁਖੀ ਅਜੇ ਵੀ ਹੋਰ ਰਾਖ ਭੜਕਾ ਸਕਦਾ ਹੈ। 

ਜਵਾਲਾਮੁਖੀ ਵਿਚ ਹੋਏ ਧਮਾਕੇ ਕਾਰਨ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜੁਆਲਾਮੁਖੀ ਵਿਚ ਹੋਏ ਧਮਾਕੇ ਕਾਰਨ ਸਥਾਨਕ ਲੋਕ ਸਹਿਮ ਦੇ ਮਾਹੌਲ ਵਿਚ ਹਨ। ਦੱਸਿਆ ਜਾ ਰਿਹਾ ਹੈ ਕਿ ਜਵਾਲਾਮੁਖੀ ਵਿਚੋਂ ਨਿਕਲੀ ਰਾਥ ਫਸਲਾ ਨੂੰ ਤਬਾਹ ਕਰ ਰਹੀ ਹੈ।

ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜਵਾਲਮੁਖੀ ਤੋਂ 5 ਕਿਲੋਮੀਟਰ ਦੂਰ ਰਹਿਣ ਵਾਲੇ ਪਿੰਡ ਵਾਲਿਆਂ ਨੇ ਜਵਾਲਾਮੁਖੀ ਦੇ ਫਟਣ ਦੀ ਜ਼ਬਰਦਸਤ ਆਵਾਜ਼ ਸੁਣੀ। ਦੱਸਿਆ ਜਾ ਰਿਹਾ ਹੈ ਕਿ ਇਸ ਜਵਾਲਾਮੁਖੀ ਫਟਣ ਨਾਲ 4 ਜ਼ਿਲ੍ਹੇ ਬਹੁਤ ਪ੍ਰਭਾਵਿਤ ਹੋਏ ਹਨ। ਪ੍ਰਸ਼ਾਸਨ ਨੇ ਸਥਾਨਕ ਲੋਕਾਂ ਨੂੰ ਮਾਸਕ ਅਤੇ ਸੁਰੱਖਿਆ ਉਪਕਰਣ ਪ੍ਰਦਾਨ ਕੀਤੇ ਗਏ ਹਨ।