ਵਿਰੋਧੀ ਧਿਰਾਂ ਦੇ ਰਵੱਈਏ ਤੋਂ ਸਾਫ਼ ਹੈ, ਨਾ ਉਹ ਚਰਚਾ ਚਾਹੁੰਦੀਆਂ ਨੇ ਤੇ ਨਾ ਕਿਸਾਨਾਂ ਦਾ ਭਲਾ- ਤੋਮਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਅਸੀਂ ਖੇਤੀਬਾੜੀ ਸਬੰਧੀ ਮੁੱਦੇ ’ਤੇ ਚਰਚਾ ਲਈ ਤਿਆਰ ਸੀ।

Agriculture Minister Narendra Tomar

ਨਵੀਂ ਦਿੱਲੀ: ਮਾਨਸੂਨ ਸੈਸ਼ਨ ਦੌਰਾਨ ਰਾਜ ਸਭਾ ਵਿਚ ਅੱਜ ਵਿਰੋਧੀ ਧਿਰਾਂ ਨੇ ਜ਼ੋਰਦਾਰ ਹੰਗਾਮਾ ਕੀਤਾ। ਇਸ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਅਸੀਂ ਖੇਤੀਬਾੜੀ ਸਬੰਧੀ ਮੁੱਦੇ ’ਤੇ ਚਰਚਾ ਲਈ ਤਿਆਰ ਸੀ। ਉਹਨਾਂ ਕਿਹਾ ਕਿ ਅਸੀਂ ਅਲੋਚਨਾ ਸਹਿਣ ਲਈ ਵੀ ਤਿਆਰ ਹਾਂ ਅਤੇ ਜੋ ਚੰਗੇ ਸੁਝਾਅ ਆਉਂਦੇ ਹਨ, ਉਹਨਾਂ ਨੂੰ ਵੀ ਸਵੀਕਾਰਨ ਲਈ ਤਿਆਰ ਹਾਂ। ਜੇਕਰ ਲੋੜ ਪਈ ਤਾਂ ਉਸ ਹਿਸਾਬ ਨਾਲ ਬਦਲਾਅ ਵੀ ਕਰਾਂਗੇ ਪਰ ਵਿਰੋਧੀ ਧਿਰਾਂ ਦੇ ਰਵੱਈਏ ਨੇ ਸਾਫ ਕਰ ਦਿੱਤਾ ਹੈ ਕਿ ਨਾ ਤਾਂ ਉਹ ਚਰਚਾ ਚਾਹੁੰਦੀਆਂ ਹਨ ਤੇ ਨਾ ਹੀ ਕਿਸਾਨਾਂ ਦਾ ਭਲਾ ਚਾਹੁੰਦੀਆਂ ਹਨ।

ਹੋਰ ਪੜ੍ਹੋ: ਰਾਜ ਸਭਾ 'ਚ ਪ੍ਰਤਾਪ ਬਾਜਵਾ ਨੇ ਸਪੀਕਰ ਵੱਲ ਸੁੱਟੀ ਖੇਤੀ ਕਾਨੂੰਨਾਂ ਦੀ ਕਾਪੀ

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਲਈ ਖੇਤੀ ਲਈ ਕਈ ਕਦਮ ਚੁੱਕੇ ਹਨ, ਵਿਰੋਧੀ ਧਿਰਾਂ ਨੂੰ ਇਹ ਬਰਦਾਸ਼ਤ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਰਾਜ ਸਭਾ ਵਿਚ ਚਰਚਾ ਦੌਰਾਨ ਕਾਂਗਰਸ ਅਤੇ ਟੀਐਮਸੀ ਦੇ ਰਵੱਈਏ ਨੇ ਲੋਕਤੰਤਰ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਨਵੇਂ ਖੇਤੀ ਕਾਨੂੰਨਾਂ ਵਿਚ ਕੁਝ ਵੀ ਕਾਲਾ ਨਹੀਂ ਹੈ। ਕਾਲਾ ਸਿਰਫ ਵਿਰੋਧੀ ਧਿਰਾਂ ਦੇ ਕੱਪੜਿਆਂ ਵਿਚ ਦੇਖਿਆ ਜਾ ਸਕਦਾ ਹੈ।

ਹੋਰ ਪੜ੍ਹੋ: ਰਾਕੇਸ਼ ਟਿਕੈਤ ਨੇ ਕਿਸਾਨਾਂ ’ਚ ਭਰਿਆ ਜੋਸ਼, ‘ਹੱਕਾਂ ਦੀ ਲੜਾਈ ਲੜ ਲਓ ਨਹੀਂ ਤਾਂ ਜ਼ਮੀਨ ਨਹੀਂ ਬਚੇਗੀ’

ਉਹਨਾਂ ਕਿਹਾ ਜੇਕਰ ਕਾਂਗਰਸ, ਟੀਐਮਸੀ, ਆਪ ਦੇ ਮਨ ਵਿਚ ਕਿਸਾਨਾਂ ਪ੍ਰਤੀ ਚਿੰਤਾ ਹੁੰਦੀ ਤਾਂ ਉਹ ਸਾਰੀਆਂ ਗੱਲਾਂ ਛੱਡ ਕੇ ਅਪਣੇ ਸੁਝਾਅ ਅਤੇ ਵਿਚਾਰ ਰੱਖਦੇ। ਉਹਨਾਂ ਕਿਹਾ ਕਿ ਪੀਐਮ ਮੋਦੀ ਨੇ 2014 ਤੋਂ ਬਾਅਦ ਲਗਾਤਾਰ ਜੋ ਕੋਸ਼ਿਸ਼ ਕੀਤੀ ਹੈ, ਉਸ ਨਾਲ ਖੇਤੀਬਾੜੀ ਸੈਕਟਰ ਅੱਗੇ ਵਧ ਰਿਹਾ ਹੈ।  

ਹੋਰ ਪੜ੍ਹੋ:  ਪੇਗਾਸਸ ਜਾਸੂਸੀ ਮਾਮਲੇ ’ਤੇ ਸਿਰਫ PM ਹੀ ਜਵਾਬ ਦੇ ਸਕਦੇ ਹਨ ਪਰ ਉਹ ਚੁੱਪ ਕਿਉਂ ਹਨ?- ਪੀ ਚਿਦੰਬਰਮ

ਜ਼ਿਕਰਯੋਗ ਹੈ ਕਿ ਅੱਜ ਰਾਜ ਸਭਾ ਵਿਚ ਕਾਂਗਰਸ ਸੰਸਦ ਮੈਂਬਰ ਨੇ ਕਿਸਾਨਾਂ ਦੇ ਮੁੱਦੇ ’ਤੇ ਚਰਚਾ ਲਈ ਨੋਟਿਸ ਦਿੱਤਾ ਸੀ ਪਰ ਸਦਨ ਵਿਚ ਕੋਈ ਸਾਰਥਕ ਚਰਚਾ ਨਹੀਂ ਹੋ ਸਕੀ। ਅੱਜ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਬਾਂਹ ਵਿਚ ਕਾਲੇ ਬੈਂਡ ਬੰਨ੍ਹ ਕੇ ਅਤੇ ਕਾਲੇ ਕੱਪੜੇ ਪਾ ਕੇ ਸਰਕਾਰ ਦਾ ਵਿਰੋਧ ਕੀਤਾ।