OBC ਸੋਧ ਬਿੱਲ: ਮੋਦੀ ਸਰਕਾਰ ਨੇ ਕੀਤਾ ਪਛੜੇ ਵਰਗਾਂ ਨੂੰ ਅਧਿਕਾਰ ਦੇਣ ਦਾ ਕੰਮ – ਭੁਪੇਂਦਰ ਯਾਦਵ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੱਛੜੀਆਂ ਸ਼੍ਰੇਣੀਆਂ ਲਈ ਮੰਡਲ ਕਮਿਸ਼ਨ ਉਸੇ ਸਰਕਾਰ ਦੁਆਰਾ ਬਣਾਇਆ ਗਿਆ ਸੀ ਜਿਸ ਨੂੰ ਭਾਜਪਾ ਨੇ ਸਮਰਥਨ ਦਿੱਤਾ ਸੀ।

Bhupender Yadav

ਨਵੀਂ ਦਿੱਲੀ  - ਕੇਂਦਰੀ ਮੰਤਰੀ ਭੁਪੇਂਦਰ ਯਾਦਵ ਨੇ ਓਬੀਸੀ ਸੋਧ ਬਿੱਲ ਨੂੰ ਲੈ ਕੇ ਕਾਂਗਰਸ 'ਤੇ ਪਲਟਵਾਰ ਕੀਤਾ। ਉਨ੍ਹਾਂ ਕਿਹਾ, '2004 ਤੋਂ 2014 ਤੱਕ ਯੂਪੀਏ ਦਾ ਰਾਜ ਸੀ, ਸਾਰੀਆਂ ਪਾਰਟੀਆਂ ਦੇ ਓਬੀਸੀ ਸੰਸਦ ਮੈਂਬਰਾਂ ਨੇ ਕਮਿਸ਼ਨ ਨੂੰ ਸੰਵਿਧਾਨਕ ਮਾਨਤਾ ਦੇਣ ਦੀ ਮੰਗ ਕੀਤੀ ਸੀ, ਪਰ 10 ਸਾਲ ਦੀ ਯੂਪੀਏ ਸਰਕਾਰ ਵਿਚ ਅਜਿਹਾ ਨਹੀਂ ਹੋਇਆ। ਪੱਛੜੀਆਂ ਸ਼੍ਰੇਣੀਆਂ ਲਈ ਮੰਡਲ ਕਮਿਸ਼ਨ ਉਸੇ ਸਰਕਾਰ ਦੁਆਰਾ ਬਣਾਇਆ ਗਿਆ ਸੀ ਜਿਸ ਨੂੰ ਭਾਜਪਾ ਨੇ ਸਮਰਥਨ ਦਿੱਤਾ ਸੀ। 2014 ਵਿਚ ਪੀਐੱਮ ਮੋਦੀ ਦੀ ਸਰਕਾਰ ਆਈ। ਫਿਰ ਸੰਵਿਧਾਨਕ ਕਮਿਸ਼ਨ ਦਾ ਗਠਨ ਕੀਤਾ ਗਿਆ ਅਤੇ ਪਛੜੇ ਸਮਾਜ ਨੂੰ ਅਧਿਕਾਰ ਦੇਣ ਦਾ ਕੰਮ ਕੀਤਾ। ਸਾਡੀ ਸਰਕਾਰ ਨੇ ਪੱਛੜੇ ਵਰਗਾਂ ਨੂੰ ਨਿਆਂ ਦੇਣ ਦਾ ਕੰਮ ਕੀਤਾ।