Moradabad News : ਧਾਰਮਿਕ ਅਸਥਾਨਾਂ ਨੂੰ ਢਾਹੁਣ ਨਾਲ ਰੱਬ ਦੇ ਕ੍ਰੋਧ ਦਾ ਸਾਹਮਣਾ ਕਰਨਾ ਪਵੇਗਾ, ਤਬਾਹੀ ਵਧੇਗੀ : ਸਾਬਕਾ ਸੰਸਦ ਮੈਂਬਰ ST ਹਸਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Moradabad News : ਹਸਨ ਨੇ ਚੇਤਾਵਨੀ ਦਿਤੀ ਕਿ ਹੰਕਾਰ ਕਾਰਨ ਪੂਜਾ ਸਥਾਨਾਂ ਨੂੰ ਢਾਹੁਣ ਨਾਲ ‘ਸਿਰਜਣਹਾਰ’ ਗੁੱਸੇ ’ਚ ਆ ਜਾਵੇਗਾ ਤੇ ਕੁਦਰਤੀ ਆਫ਼ਤਾਂ ’ਚ ਵਾਧਾ ਹੋਵੇਗਾ

ਧਾਰਮਿਕ ਅਸਥਾਨਾਂ ਨੂੰ ਢਾਹੁਣ ਨਾਲ ਰੱਬ ਦੇ ਕ੍ਰੋਧ ਦਾ ਸਾਹਮਣਾ ਕਰਨਾ ਪਵੇਗਾ, ਤਬਾਹੀ ਵਧੇਗੀ : ਸਾਬਕਾ ਸੰਸਦ ਮੈਂਬਰ ST ਹਸਨ 

Moradabad News in Punjabi : ਉੱਤਰਾਖੰਡ ’ਚ ਕੁਦਰਤੀ ਆਫ਼ਤ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਸਮਾਜਵਾਦੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਐਸ.ਟੀ. ਹਸਨ ਨੇ ਐਤਵਾਰ ਨੂੰ ਚੇਤਾਵਨੀ ਦਿਤੀ ਕਿ ਹੰਕਾਰ ਕਾਰਨ ਪੂਜਾ ਸਥਾਨਾਂ ਨੂੰ ਢਾਹੁਣ ਨਾਲ ‘ਸਿਰਜਣਹਾਰ’ ਗੁੱਸੇ ’ਚ ਆ ਜਾਵੇਗਾ ਅਤੇ ਕੁਦਰਤੀ ਆਫ਼ਤਾਂ ’ਚ ਵਾਧਾ ਹੋਵੇਗਾ।

ਉਨ੍ਹਾਂ ਕਿਹਾ, ‘‘ਭਾਰਤ ਇਕ ਧਾਰਮਕ ਦੇਸ਼ ਹੈ, ਜਿੱਥੇ ਹਿੰਦੂ, ਮੁਸਲਮਾਨ, ਸਿੱਖ ਅਤੇ ਈਸਾਈ ਸਾਰੇ ਧਰਮਾਂ ਦੇ ਲੋਕ ਮੰਨਦੇ ਹਨ ਕਿ ਉਨ੍ਹਾਂ ਦੇ ਜੀਵਨ ਦੀਆਂ ਘਟਨਾਵਾਂ ਸਰਬਸ਼ਕਤੀਮਾਨ ਵਲੋਂ ਨਿਰਧਾਰਤ ਕੀਤੀਆਂ ਜਾਂਦੀਆਂ ਹਨ।’’ ਉਨ੍ਹਾਂ ਅੱਗੇ ਕਿਹਾ, ‘‘ਅਸੀਂ ਮੰਦਰਾਂ, ਮਸਜਿਦਾਂ ਅਤੇ ਦਰਗਾਹਾਂ ਉਤੇ ਬੁਲਡੋਜ਼ਰ ਚਲਾ ਕੇ ਉਨ੍ਹਾਂ (ਰੱਬ) ਨੂੰ ਨਾਰਾਜ਼ ਕੀਤਾ ਹੈ, ਜਿੱਥੇ ਉਨ੍ਹਾਂ ਦਾ ਨਾਮ ਲਿਆ ਜਾਂਦਾ ਹੈ ਅਤੇ ਜਿੱਥੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਜੇ ਅਸੀਂ ਹੰਕਾਰ ਵਿਚ ਅਜਿਹੀਆਂ ਥਾਵਾਂ ਨੂੰ ਤਬਾਹ ਕਰ ਦੇਵਾਂਗੇ ਤਾਂ ਉਸ ਦਾ ਰਹਿਮ ਸਾਡੇ ਨਾਲ ਨਹੀਂ ਰਹੇਗਾ ਅਤੇ ਤਬਾਹੀ ਹੋਰ ਵਧੇਗੀ।’’

ਸਾਬਕਾ ਸੰਸਦ ਮੈਂਬਰ ਨੇ ਜ਼ੋਰ ਦੇ ਕੇ ਕਿਹਾ ਕਿ ਸੰਕਟ ਦੇ ਸਮੇਂ ਸਾਰੇ ਭਾਈਚਾਰੇ ਅਪਣੇ-ਅਪਣੇ ਪੂਜਾ ਸਥਾਨਾਂ ਵਲ ਮੁੜਦੇ ਹਨ। ਉਨ੍ਹਾਂ ਕਿਹਾ, ‘‘ਹਿੰਦੂ ਮੰਦਰਾਂ ਵਿਚ ਜਾਂਦੇ ਹਨ ਅਤੇ ਬਚਾਉਣ ਲਈ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦੇ ਹਨ। ਮੁਸਲਮਾਨ ਮਸਜਿਦਾਂ ਵਿਚ ਜਾਂਦੇ ਹਨ ਅਤੇ ਅੱਲ੍ਹਾ ਤੋਂ ਰਹਿਮ ਦੀ ਭੀਖ ਮੰਗਦੇ ਹਨ। ਸੱਭ ਤੋਂ ਮੁਸ਼ਕਲ ਸਮੱਸਿਆਵਾਂ ਦਾ ਵੀ ਹੱਲ ਹੋ ਜਾਂਦਾ ਹੈ ਅਤੇ ਪ੍ਰਾਰਥਨਾਵਾਂ ਮਨਜ਼ੂਰ ਕੀਤੀਆਂ ਜਾਂਦੀਆਂ ਹਨ।’’ ਹਸਨ ਨੇ ਅੱਗੇ ਕਿਹਾ ਕਿ ਅਜਿਹੇ ਪਵਿੱਤਰ ਸਥਾਨਾਂ ਨਾਲ ਛੇੜਛਾੜ ਰੂਹਾਨੀ ਸੰਤੁਲਨ ਨੂੰ ਵਿਗਾੜਦੀ ਹੈ। 

ਉਨ੍ਹਾਂ ਕਿਹਾ, ‘‘ਜੇ ਅਸੀਂ ਉਨ੍ਹਾਂ ਥਾਵਾਂ ਉਤੇ ਹਮਲਾ ਕਰਦੇ ਹਾਂ ਜਿੱਥੇ ਸਿਰਜਣਹਾਰ ਦਾ ਨਾਮ ਲਿਆ ਜਾਂਦਾ ਹੈ - ਜਿਸ ਨੇ ਪੂਰੇ ਬ੍ਰਹਿਮੰਡ ਦੀ ਸਿਰਜਣਾ ਕੀਤੀ ਹੈ - ਤਾਂ ਇਹ ਸਪੱਸ਼ਟ ਹੈ ਕਿ ਉਸ ਦੀਆਂ ਬਰਕਤਾਂ ਸਾਡੇ ਨਾਲ ਨਹੀਂ ਰਹਿਣਗੀਆਂ।’’ ਮੁਰਾਦਾਬਾਦ ਦੇ ਸਾਬਕਾ ਸੰਸਦ ਮੈਂਬਰ ਨੇ ਕੁਦਰਤੀ ਆਫ਼ਤਾਂ ਦੇ ਵਿਗੜਨ ਨੂੰ ਵਾਤਾਵਰਣ ਦੀ ਤਬਾਹੀ ਨਾਲ ਵੀ ਜੋੜਿਆ। ਉਨ੍ਹਾਂ ਕਿਹਾ, ‘‘ਅਸੀਂ ਅੰਨ੍ਹੇਵਾਹ ਰੁੱਖਾਂ ਦੀ ਕਟਾਈ ਕਰ ਕੇ ਵਾਤਾਵਰਣ ਪ੍ਰਣਾਲੀ ਨੂੰ ਤਬਾਹ ਕਰ ਦਿਤਾ ਹੈ। ਇਸ ਵਾਤਾਵਰਣ ਅਸੰਤੁਲਨ ਦੇ ਨਤੀਜੇ ਵਜੋਂ ਕੁਦਰਤੀ ਆਫ਼ਤਾਂ ਵਿਚ ਵਾਧਾ ਹੋਇਆ ਹੈ।’’ 

(For more news apart from  Demolition religious places will incur God's wrath, destruction will increase: Former MP S.T. Hassan News in Punjabi, stay tuned to Rozana Spokesman)