Delhi News : ਅੰਗ ਟਰਾਂਸਪਲਾਂਟ ਲਈ ਔਰਤਾਂ ਤੇ ਮ੍ਰਿਤਕ ਦਾਨੀਆਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਤਰਜੀਹ ਦਿਤੀ ਜਾਵੇ : ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Delhi News : ਸੁਝਾਅ ਦਿਤਾ ਹੈ ਕਿ ਅੰਗ ਟਰਾਂਸਪਲਾਂਟ ਦੀ ਉਡੀਕ ਕਰ ਰਹੇ ਮ੍ਰਿਤਕ ਦਾਨੀਆਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਪਹਿਲ ਦਿਤੀ ਜਾਵੇ। 

ਅੰਗ ਟਰਾਂਸਪਲਾਂਟ ਲਈ ਔਰਤਾਂ ਤੇ ਮ੍ਰਿਤਕ ਦਾਨੀਆਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਤਰਜੀਹ ਦਿਤੀ ਜਾਵੇ : ਸਰਕਾਰ

Delhi News in Punjabi : ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ ਨੂੰ ਸਲਾਹ ਦਿਤੀ ਹੈ ਕਿ ਲਿੰਗ ਅਸਮਾਨਤਾ ਨੂੰ ਰੋਕਣ ਲਈ ਅੰਗ ਟਰਾਂਸਪਲਾਂਟ ਦੀ ਉਡੀਕ ਸੂਚੀ ’ਚ ਮਹਿਲਾ ਮਰੀਜ਼ਾਂ ਨੂੰ ਤਰਜੀਹ ਦਿਤੀ ਜਾਣੀ ਚਾਹੀਦੀ ਹੈ। ਇਸ ਨੇ ਇਹ ਵੀ ਸੁਝਾਅ ਦਿਤਾ ਹੈ ਕਿ ਅੰਗ ਟਰਾਂਸਪਲਾਂਟ ਦੀ ਉਡੀਕ ਕਰ ਰਹੇ ਮ੍ਰਿਤਕ ਦਾਨੀਆਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਪਹਿਲ ਦਿਤੀ ਜਾਵੇ। 

ਇਹ ਸੁਝਾਅ ਸਿਹਤ ਮੰਤਰਾਲੇ ਦੇ ਅਧੀਨ ਨੈਸ਼ਨਲ ਆਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜ਼ੇਸ਼ਨ (ਐਨ.ਓ.ਟੀ.ਟੀ.ਓ.) ਵਲੋਂ 2 ਅਗੱਸਤ ਨੂੰ 15ਵੇਂ ਭਾਰਤੀ ਅੰਗ ਦਾਨ ਦਿਵਸ ਉਤੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭਾਰਤ ਵਿਚ ਅੰਗ ਦਾਨ ਅਤੇ ਟਰਾਂਸਪਲਾਂਟ ਨੂੰ ਵਧਾਉਣ ਲਈ ਜਾਰੀ ਕੀਤੀ ਗਈ ਸਲਾਹ ਦਾ ਹਿੱਸਾ ਹਨ। 

ਸਲਾਹ ਵਿਚ ਮ੍ਰਿਤਕ ਅੰਗ ਦਾਨੀਆਂ ਨੂੰ ਸਨਮਾਨਿਤ ਕਰਨ ਅਤੇ ਉਨ੍ਹਾਂ ਦਾ ਸਨਮਾਨਜਨਕ ਅੰਤਿਮ ਸੰਸਕਾਰ ਯਕੀਨੀ ਬਣਾਉਣ ਅਤੇ 15 ਅਗੱਸਤ, 26 ਜਨਵਰੀ, ਰਾਜ ਸਥਾਪਨਾ ਦਿਵਸ ਆਦਿ ਨੂੰ ਰਾਜ/ਜ਼ਿਲ੍ਹਾ ਪੱਧਰ ਉਤੇ ਜਨਤਕ ਸਮਾਗਮਾਂ ਵਿਚ ਮ੍ਰਿਤਕ ਦਾਨੀਆਂ ਦੇ ਪਰਵਾਰਿਕ ਮੈਂਬਰਾਂ ਨੂੰ ਸਨਮਾਨਿਤ ਕਰਨ ਦੀ ਮੰਗ ਕੀਤੀ ਗਈ ਹੈ। 

(For more news apart from Preference should be given women and close relatives deceased donors organ transplants: Government News in Punjabi, stay tuned to Rozana Spokesman)