ਵਟਸਐਪ ਦੀ ਜ਼ਿਅਦਾ ਵਰਤੋਂ ਕਾਰਨ ਲਾੜੇ ਨੇ ਤੋੜਿਆ ਵਿਆਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ- ਪ੍ਰਦੇਸ਼ ਦੇ ਅਮਰੋਹਾ 'ਚ ਇਕ ਲਾੜੇ ਨੇ ਸਿਰਫ਼ ਇਸ ਵਜ੍ਹਾ ਨਾਲ ਕੁੜੀ ਨਾਲ ਵਿਆਹ ਤੋਂ ‍ਮਨ੍ਹਾ ਕਰ ਦਿਤਾ ਕਿਉਂਕਿ ਉਹ ਵਟਸਐਪ 'ਤੇ ਜ਼ਿਆਦਾ ਸਮਾਂ ਬਿਤਾਉਂਦੀ ਸੀ।...

‘Girl spends too much time on WhatsApp’, UP family calls off wedding

ਅਮਰੋਹਾ : ਉਤਰ- ਪ੍ਰਦੇਸ਼ ਦੇ ਅਮਰੋਹਾ 'ਚ ਇਕ ਲਾੜੇ ਨੇ ਸਿਰਫ਼ ਇਸ ਵਜ੍ਹਾ ਨਾਲ ਕੁੜੀ ਨਾਲ ਵਿਆਹ ਤੋਂ ‍ਮਨ੍ਹਾ ਕਰ ਦਿਤਾ ਕਿਉਂਕਿ ਉਹ ਵਟਸਐਪ 'ਤੇ ਜ਼ਿਆਦਾ ਸਮਾਂ ਬਿਤਾਉਂਦੀ ਸੀ। ਲਾੜੇ ਨੇ ਬਰਾਤ ਲੈ ਜਾਣ ਤੋਂ ਇਨਕਾਰ ਕਰ ਦਿਤਾ। ਬਾਅਦ ਵਿਚ ਉਸ ਨੇ ਕਿਹਾ ਕਿ 65 ਲੱਖ ਰੁਪਏ ਮਿਲਣ 'ਤੇ ਹੀ ਉਹ ਬਰਾਤ ਲੈ ਜਾਵੇਗਾ। ਇਸ 'ਤੇ ਕੁੜੀ ਦੇ ਪਰਵਾਰ ਨੇ ਕਿਹਾ ਕਿ ਮਾਮਲਾ ਵਟਸਐਪ ਦਾ ਨਹੀਂ ਸਗੋਂ ਦਹੇਜ ਨਾਲ ਜੁੜਿਆ ਹੈ।

ਦਰਅਸਲ ਅਮਰੋਹਾ ਦੇ ਨੌਗਾਵਾ ਸਾਦਾਤ ਕਸਬੇ ਦੇ ਮਹੱਲੇ ਸ਼ਾਹਫਰੀਦ ਨਿਵਾਸੀ ਉਰੁਜ ਮਹਿੰਦੀ ਨੇ ਅਪਣੀ ਧੀ ਦਾ ਨਿਕਾਹ ਨੋਗਾਵਾ ਸਾਦਾਤ ਕਸਬੇ ਦੇ ਹੀ ਫਕਰਪੁਰਾ ਮੁਹੱਲੇ ਦੇ ਕਮਰ ਹੈਦਰ ਦੇ ਘਰ ਤੈਅ ਕੀਤਾ ਸੀ। ਪੰਜ ਸਤੰਬਰ ਨੂੰ ਕੁੜੀ ਦੇ ਪਰਵਾਰ ਵਾਲੇ ਬਰਾਤ ਦੇ ਸਵਾਗਤ ਦਾ ਇੰਤਜ਼ਾਰ ਕਰ ਰਹੇ ਸਨ। ਸ਼ਾਮ ਲੰਘ ਜਾਣ 'ਤੇ ਵੀ ਬਰਾਤ ਨਹੀਂ ਆਈ ਤਾਂ ਕੁੜੀ ਦੇ ਪਿਤਾ ਉਰੁਜ ਮਹਿੰਦੀ ਨੇ ਅਪਣੇ ਭਰਾ ਨੂੰ ਮੁੰਡੇ ਦੇ ਘਰ ਭੇਜਿਆ। ਕੁੜੀ ਦੇ ਪਿਤਾ ਮੁਤਾਬਕ - ਉਨ੍ਹਾਂ ਨੇ ਕੁੜੀ 'ਤੇ ਵਟਸਐਪ ਚਲਾਉਣ ਦਾ ਇਲਜ਼ਾਮ ਲਗਾ ਕੇ ਨਿਕਾਹ ਤੋਂ ‍ਮਨ੍ਹਾ ਕਰ ਦਿਤਾ।

ਜਦੋਂ ਬਹੁਤ ਮਿੰਨਤਾਂ ਕੀਤੀਆਂ ਗਈਆਂ ਤਾਂ ਮੁੰਡੇ ਵਾਲਿਆਂ ਨੇ 65 ਲੱਖ ਰੁਪਏ ਦਹੇਜ ਦੀ ਮੰਗ ਰੱਖ ਦਿਤੀ। ਉਧਰ ਵਿਆਹ ਨਾ ਹੋਣ 'ਤੇ ਕੁੜੀ ਦੇ ਪਰਵਾਰ ਵਾਲਿਆਂ ਨੋਗਾਵਾ ਸਾਦਾਤ ਥਾਣੇ ਵਿਚ ਸ਼ਿਕਾਇਤ ਦਿਤੀ ਹੈ। ਥਾਣੇ ਵਿਚ ਸ਼ਿਕਾਇਤ ਦਰਜ ਕੀਤੀ। ਕਿਹਾ ਕਿ ਮੁੰਡੇ ਵਾਲੇ 65 ਲੱਖ ਰੁਪਏ ਦਹੇਜ ਮੰਗ ਰਹੇ ਹਨ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਤਿੰਨ ਸਤੰਬਰ ਨੂੰ ਬਰੇਲੀ ਤੋਂ ਇਕ ਘਟਨਾ ਸਾਹਮਣੇ ਆਈ ਸੀ। ਜਿਸ ਵਿਚ ਦਹੇਜ ਦੀ ਮੰਗ ਪੂਰੀ ਨਾ ਹੋਣ 'ਤੇ 20 ਸਾਲ ਦਾ ਕੁੜੀ ਨੂੰ ਪਤੀ ਸਮੇਤ ਸਹੁਰੇ ਵਾਲਿਆਂ 'ਤੇ ਮਾਰਨ ਦਾ ਇਲਜ਼ਾਮ ਲਗਿਆ ਸੀ।