ਉਤਰੀ ਕਸ਼ਮੀਰ 'ਚ ਜੈਸ਼ ਦੇ 2 ਅਤਿਵਾਦੀ ਹਥਿਆਰ 'ਤੇ ਵਿਸਫੋਟਕ ਸਮੇਤ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

2 ਗ੍ਰਨੇਡ, 30 ਗੋਲੀਆਂ ਅਤੇ 7 ਲੱਖ ਰੁਪਏ ਨਕਦ ਬਰਾਮਦ

image
ਸ਼੍ਰੀਨਗਰ, 10 ਸਤੰਬਰ : ਸੁਰੱਖਿਆ ਦਸਤਿਆਂ ਨੇ ਕਸ਼ਮੀਰ ਘਾਟੀ ਦੇ ਸਥਾਨਕ ਨੌਜਵਾਨਾਂ ਨੂੰ ਅਤਿਵਾਦੀ ਸਮੂਹ 'ਚ ਭਰਤੀ ਕਰਵਾਉਣ ਦੀ ਫਿਰਾਕ 'ਚ ਆਏ 2 ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰਤ ਸੂਤਰਾਂ ਨੇ ਦਸਿਆ ਕਿ ਖੁਫੀਆ ਸੂਚਨਾ ਮਿਲੀ ਸੀ ਕਿ ਕੁਝ ਜੈਸ਼-ਏ-ਮੁਹੰਮਦ ਅਤਿਵਾਦੀ ਸਥਾਨਕ ਨੌਜਵਾਨਾਂ ਨੂੰ ਅਪਣੇ ਸਮੂਹ 'ਚ ਭਰਤੀ ਕਰਨ ਲਈ ਸੋਪੋਰ ਤੋਂ ਬਾਰਾਮੂਲਾ ਆ ਰਹੇ ਹਨ।

image


ਇਸ ਤੋਂ ਬਾਅਦ ਰਾਸ਼ਟਰੀ ਰਾਈਫ਼ਲਜ਼ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਮੁਹਿੰਮ ਸਮੂਹ ਨੇ ਕੁਪਵਾੜਾ 'ਚ ਕਈ ਥਾਂਵਾਂ 'ਤੇ ਚੌਕੀਆਂ ਸਥਾਪਤ ਕੀਤੀਆਂ ਸਨ। ਇਸੇ ਦੌਰਾਨ ਦਰਗਮੁੱਲਾਹ ਸਥਿਤ ਜਾਂਚ ਚੌਕੀ 'ਤੇ ਸੁਰੱਖਿਆ ਦਸਤਿਆਂ ਨੇ ਇਕ ਕਾਰ ਨੂੰ ਰੋਕਿਆ। ਤਲਾਸ਼ੀ ਦੌਰਾਨ ਕਾਰ 'ਚੋਂ 2 ਗ੍ਰਨੇਡ, 30 ਗੋਲੀਆਂ ਅਤੇ 7 ਲੱਖ ਰੁਪਏ ਨਕਦ ਬਰਾਮਦ ਕੀਤੇ ਗਏ। ਸੁਰੱਖਿਆ ਦਸਤਿਆਂ ਨੇ ਕਾਰ 'ਚ ਸਵਾਰ 2 ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਛਾਣ ਸੋਪੋਰ ਵਾਸੀ ਵਸੀਮ ਇਰਸ਼ਾਦ ਅਤੇ ਮੇਹਰਾਜੁਦੀਨ ਵਾਨੀ ਦੇ ਰੂਪ 'ਚ ਕੀਤੀ ਗਈ ਹੈ।  (ਏਜੰਸੀ)