ਕੌਮੀ ਰੈਕਿੰਗ ‘ਨਿਰਫ਼-2021’ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਭਰ ’ਚੋਂ 52ਵੇਂ ਸਥਾਨ ’ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ ਪਹਿਲਾ ਸਥਾਨ: ਦੇਸ਼ ਭਰ ’ਚੋਂ 61ਵੇਂ ਸਥਾਨ ’ਤੇ ਕਾਬਜ਼

Chandigarh University

 

 ਚੰਡੀਗੜ੍ਹ: ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਸਾਲ-2021 ਲਈ ਜਾਰੀ ਕੀਤੀ ਨਿਰਫ਼-2021 (ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ) ਰੈਕਿੰਗ ’ਚ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਯੂਨੀਵਰਸਿਟੀ ਪੱਧਰ ’ਤੇ ਦੇਸ਼ ਭਰ ਵਿਚੋਂ 52ਵਾਂ ਸਥਾਨ ਪ੍ਰਾਪਤ ਕੀਤਾ ਹੈ। ਯੂਨੀਵਰਸਿਟੀ ਪੱਧਰ ਦੀ ਰੈਕਿੰਗ ’ਚ ਪਹਿਲੀ ਵਾਰ ਸ਼ੁਮਾਰ ਹੁੰਦਿਆਂ ਸੀਯੂ ਨੇ ਪੰਜਾਬ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ ਜਦਕਿ ਸੂਬੇ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ ਪਹਿਲਾ ਸਥਾਨ ਅਤੇ ਉੱਤਰ ਭਾਰਤ ਦੀਆਂ ਯੂਨੀਵਰਸਿਟੀਆਂ ਵਿਚੋਂ ਚੌਥਾ ਸਥਾਨ ਹਾਸਲ ਕੀਤਾ ਹੈ।

 

 

ਇਸੇ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ ਚੰਗੀ ਕਾਰਗੁਜ਼ਾਰੀ ਵਿਖਾਉਂਦੇ ਹੋਏ ਇੰਜੀਨੀਅਰਿੰਗ ਦੇ ਖੇਤਰ ’ਚ 84ਵੇਂ ਰੈਂਕ ਤੋਂ ਵੱਡੀ ਪੁਲਾਂਘ ਪੁੱਟਦਿਆਂ 61ਵਾਂ ਰੈਂਕ ਹਾਸਲ ਕਰਕੇ ਟ੍ਰਾਈਸਿਟੀ ਵਿਚੋਂ ਪਹਿਲੇ ਸਥਾਨ ’ਤੇ ਰਹੀ ਹੈ। ਸੂਬਾ ਪੱਧਰ ’ਤੇ ਚੰਡੀਗੜ੍ਹ ਯੂਨੀਵਰਸਿਟੀ ਨੇ ਚੌਥਾ ਸਥਾਨ ਜਦਕਿ ਉੱਤਰ ਭਾਰਤ ਦੀਆਂ ਯੂਨੀਵਰਸਿਟੀਆਂ ਵਿਚੋਂ 6ਵਾਂ ਸਥਾਨ ਹਾਸਲ ਕਰਨ ’ਚ ਕਾਮਯਾਬ ਰਹੀ ਹੈ ਅਤੇ ਪ੍ਰਾਈਵੇਟ ਖੇਤਰ ਦੀਆਂ ਯੂਨੀਵਰਸਿਟੀਆਂ ਵਿਚੋਂ ਸਮੁੱਚੇ ਉੱਤਰ ਭਾਰਤ ’ਚ ਸਿਖਰ ’ਤੇ ਕਾਬਜ਼ ਹੋਈ ਹੈ।

 

ਓਵਰਆਲ ਸ਼੍ਰੇਣੀ ਅਧੀਨ ਜਾਰੀ ਹੋਈ ਦਰਜਾਬੰਦੀ ’ਚ ਦੇਸ਼ ਵਿਆਪੀ ਪੱਧਰ ’ਤੇ 77ਵਾਂ ਸਥਾਨ ਹਾਸਲ ਕਰਨ ਦੇ ਨਾਲ-ਨਾਲ ’ਵਰਸਿਟੀ ਸੂਬੇ ’ਚ 5ਵੇਂ ਸਥਾਨ ਅਤੇ ਉੱਤਰ ਭਾਰਤ ਵਿਚੋਂ 6ਵੇਂ ਸਥਾਨ ’ਤੇ ਰਹੀ ਹੈ। ਕੇਂਦਰ ਸਰਕਾਰ ਵੱਲੋਂ ਹਰ ਸਾਲ ਦਿੱਤੀ ਜਾਣ ਵਾਲੀ ਦਰਜਾਬੰਦੀ ’ਚ ਦੇਸ਼ ਭਰ ਦੀਆਂ ਯੂਨੀਵਰਸਿਟੀਆਂ, ਇੰਜੀਨੀਅਰਿੰਗ, ਮੈਨੇਜਮੈਂਟ, ਆਰਕੀਟੈਕਚਰ ਸਮੇਤ ਸਾਰੇ ਇੰਸਟੀਚਿਊਟਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ।

 

 

 

ਸਾਲ 2021 ਲਈ ਐਨ.ਆਈ.ਆਰ.ਐਫ਼ ਰੈਕਿੰਗ ਦਾ ਐਲਾਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵੱਲੋਂ ਵੀਰਵਾਰ ਨੂੰ ਕੀਤਾ ਗਿਆ ਸੀ, ਇਸ ਸਾਲ ਦੇਸ਼ ਭਰ ਤੋਂ ਕਰੀਬ 6 ਹਜ਼ਾਰ ਵਿਦਿਅਕ ਅਦਾਰਿਆਂ ਨੇ ਰੈਕਿੰਗ ਲਈ ਅਪਲਾਈ ਕੀਤਾ ਸੀ। ਭਾਰਤ ਸਰਕਾਰ ਦੇ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਟੀਚਿੰਗ ਲਰਨਿੰਗ ਐਂਡ ਰਿਸੋਰਸ, ਖੋਜ ਅਤੇ ਪ੍ਰੋਫੈਸ਼ਨਲ ਪ੍ਰੈਕਟਿਸ, ਗ੍ਰੈਜੂਏਸ਼ਨ ਆਊਟਕਮ, ਆਊਟਰੀਚ ਐਂਡ ਇੰਕਲਿਊਟੀਵਿਟੀ ਅਤੇ ਪਰਸ਼ੈਪਸ਼ਨ ਆਦਿ ਮਾਪਦੰਡਾਂ ਦੇ ਵਿਆਪਕ ਮੁਲਾਂਕਣ ਦੇ ਆਧਾਰ ’ਤੇ ਇਹ ਦਰਜਾਬੰਦੀ ਜਾਰੀ ਕੀਤੀ ਗਈ ਹੈ।

 

 

ਜ਼ਿਕਰਯੋਗ ਹੈ ਕਿ ਮੈਨੇਜਮੈਂਟ, ਆਰਕੀਟੈਕਚਰ ਅਤੇ ਫਾਰਮੇਸੀ ਖੇਤਰ ’ਚ ਦਰਜਾਬੰਦੀ ਹਾਸਲ ਕਰਨ ਵਾਲੀ ਚੰਡੀਗੜ੍ਹ ਯੂਨੀਵਰਸਿਟੀ ਟ੍ਰਾਈਸਿਟੀ ਦੀ ਇਕਲੌਤੀ ਯੂਨੀਵਰਸਿਟੀ ਹੈ। ਮੈਨੇਜਮੈਂਟ ਦੇ ਖੇਤਰ ’ਚ ਪਿਛਲੇ ਸਾਲ ਦੇ ਮੁਕਾਬਲੇ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਂਦਿਆਂ 51ਵੇਂ ਸਥਾਨ ਤੋਂ ਉਪਰ ਉਠਦਿਆਂ ਸੀਯੂ 48.57 ਸਕੋਰਾਂ ਨਾਲ ਦੇਸ਼ ਭਰ ’ਚੋਂ 45ਵੇਂ ਸਥਾਨ ’ਤੇ ਰਹੀ ਹੈ। ਇਸੇ ਤਰ੍ਹਾਂ 43.33 ਸਕੋਰਾਂ ਨਾਲ ਫਾਰਮੇਸੀ ਦੇ ਖੇਤਰ ’ਚ ਵਰਸਿਟੀ ਨੇ 51ਵਾਂ ਸਥਾਨ ਹਾਸਲ ਕੀਤਾ ਹੈ ਜਦਕਿ ਉੱਤਰ ਭਾਰਤ ਵਿਚੋਂ 11ਵੇਂ ਸਥਾਨ ’ਤੇ ਰਹੀ ਹੈ।

 

 

ਆਰਕੀਟੈਕਚਰ ਦੇ ਖੇਤਰ ’ਚ ਗੁਣਵੱਤਾਪੂਰਨ ਸਿੱਖਿਆ ਮੁਹੱਈਆ ਕਰਵਾਕੇ ਚੰਡੀਗੜ੍ਹ ਯੂਨੀਵਰਸਿਟੀ 54.41 ਸਕੋਰਾਂ ਨਾਲ ਦੇਸ਼ ਭਰ ’ਚੋਂ 16ਵੇਂ ਸਥਾਨ ’ਤੇ ਰਹੀ ਹੈ। ਚੰਡੀਗੜ੍ਹ ਯੂਨੀਵਰਸਿਟੀ ਇੰਜੀਨੀਅਰਿੰਗ ਖੇਤਰ ’ਚ ਓਵਰਆਲ 45.01 ਅੰਕਾਂ ਨਾਲ ’ਵਰਸਿਟੀ ਨੂੰ ਟੀਚਿੰਗ ਲਰਨਿੰਗ ਐਂਡ ਰਿਸੋਰਸ ’ਚ 68.90, ਖੋਜ ਅਤੇ ਪ੍ਰੋਫੈਸ਼ਨਲ ਪ੍ਰੈਕਟਿਸ ’ਚ 17.05, ਗ੍ਰੈਜੂਏਸ਼ਨ ਆਊਟਕਮ ’ਚ 46.81, ਆਊਟਰੀਚ ਐਂਡ ਇੰਕਲਿਊਟੀਵਿਟੀ ’ਚ 76.33 ਅਤੇ ਪਰਸ਼ੈਪਸ਼ਨ ’ਚ 22.42 ਸਕੋਰ ਪ੍ਰਾਪਤ ਹੋਏ ਹਨ। ਯੂਨੀਵਰਸਿਟੀ ਪੱਧਰ ’ਤੇ ਓਵਰਆਲ 46.15 ਸਕੋਰਾਂ ਨਾਲ ’ਵਰਸਿਟੀ ਨੂੰ ਟੀਚਿੰਗ ਲਰਨਿੰਗ ਐਂਡ ਰਿਸੋਰਸ ’ਚ 57.48, ਖੋਜ ਅਤੇ ਪ੍ਰੋਫੈਸ਼ਨਲ ਪ੍ਰੈਕਟਿਸ ’ਚ 14.24, ਗ੍ਰੈਜੂਏਸ਼ਨ ਆਊਟਕਮ ’ਚ 63.40, ਆਊਟਰੀਚ ਐਂਡ ਇੰਕਲਿਊਟੀਵਿਟੀ ’ਚ 75.44 ਅਤੇ ਪਰਸ਼ੈਪਸ਼ਨ ’ਚ 44.23 ਸਕੋਰ ਪ੍ਰਾਪਤ ਹੋਏ ਹਨ।

 

 

ਓਵਰਆਲ ਸ਼੍ਰੇਣੀ ਅਧੀਨ ਸੀਯੂ ਨੇ 44.62 ਸਕੋਰਾਂ ਨਾਲ ’ਵਰਸਿਟੀ ਨੂੰ ਟੀਚਿੰਗ ਲਰਨਿੰਗ ਐਂਡ ਰਿਸੋਰਸ ’ਚ 57.48, ਖੋਜ ਅਤੇ ਪ੍ਰੋਫੈਸ਼ਨਲ ਪ੍ਰੈਕਟਿਸ ’ਚ 14.24, ਗ੍ਰੈਜੂਏਸ਼ਨ ਆਊਟਕਮ ’ਚ 63.40, ਆਊਟਰੀਚ ਐਂਡ ਇੰਕਲਿਊਟੀਵਿਟੀ ’ਚ 75.44 ਅਤੇ ਪਰਸ਼ੈਪਸ਼ਨ ’ਚ 28.91 ਸਕੋਰ ਪ੍ਰਾਪਤ ਹੋਏ ਹਨ। ਇਸ ਪ੍ਰਾਪਤੀ ਦਾ ਸਿਹਰਾ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਨੂੰ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਉਸਾਰੂ ਨੀਤੀਆਂ ਅਤੇ ਪ੍ਰਤੀਭਾਸ਼ਾਲੀ ਟੀਮ ਹੀ ਅੱਵਲ ਨਤੀਜੇ ਸਾਹਮਣੇ ਲਿਆ ਸਕਦੀ ਹੈ।

 

ਉਨ੍ਹਾਂ ਕਿਹਾ ਕਿ ਕੌਮੀ ਅਤੇ ਕੌਮਾਤਰੀ ਪੱਧਰ ਦੀਆਂ ਦਰਜਾਬੰਦੀਆਂ ਦਾ ਮਿਲਣਾ ਕਿਸੇ ਵੀ ਵਿਦਿਅਕ ਸੰਸਥਾ ਦੇ ਟੀਚਿੰਗ, ਲਰਨਿੰਗ, ਖੋਜ, ਪਲੇਸਮੈਂਟਾਂ ਅਤੇ ਵਿਦਿਆਰਥੀ ਵਭਿੰਨਤਾ ਅਤੇ ਨਤੀਜਿਆਂ ’ਚ ਮਿਆਰ ਨੂੰ ਦਰਸਾਉਂਦੀਆਂ ਹਨ। ਇਸ ਪ੍ਰਾਪਤੀ ਨਾਲ ’ਵਰਸਿਟੀ ਦੀ ਵਿਦਿਆਰਥੀਆਂ ਅਤੇ ਸਮਾਜ ਪ੍ਰਤੀ ਜ਼ੁੰਮੇਵਾਰੀ ਹੋਰ ਵੱਧ ਗਈ ਹੈ, ਜਿਸ ਲਈ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨੂੰ ਹੋਰ ਵਿਸ਼ਵਪੱਧਰੀ ਗੁਣਵੱਤਾਪੂਰਨ ਸਿੱਖਿਆ ਮੁਹੱਈਆ ਕਰਵਾਉਣ ਲਈ ਉਸਾਰੂ ਰਣਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ।