Rakesh Tikait ਨੇ PM Modi 'ਤੇ ਸਾਧਿਆ ਨਿਸ਼ਾਨਾ, 'ਸਰਕਾਰ ਨੂੰ ਝੂਠ ਬੋਲਣ ਲਈ ਦੇਵਾਂਗੇ ਗੋਲਡ ਮੈਡਲ'
'ਸਰਕਾਰ ਸਾਨੂੰ ਐਮਐਸਪੀ ਦਾ ਗਾਰੰਟੀ ਕਾਰਡ ਦੇਵੇ'
ਨਵੀਂ ਦਿੱਲੀ: ਓਲੰਪਿਕ ਤਗਮਾ ਜੇਤੂਆਂ ਦੇ ਸਨਮਾਨ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਅੰਦੋਲਨ ਦਾ ਹੱਲ ਹੋਣਾ ਹੋਵੇਗਾ ਉਦੋਂ ਹੋ ਜਾਵੇਗਾ। ਉਹ ਹਾਰਨ ਵਾਲੇ ਨਹੀਂ ਹਨ। ਫਿਲਹਾਲ ਅੰਦੋਲਨ ਨੂੰ 10 ਮਹੀਨੇ ਹੋਏ ਹਨ ਇਹ ਅੰਦੋਲਨ 43 ਮਹੀਨਿਆਂ ਤੱਕ ਚੱਲੇਗਾ। ਉਨ੍ਹਾਂ ਕਿਹਾ ਕਿ ਕਰਮਚਾਰੀ ਨੂੰ ਤਨਖਾਹ ਦੀ ਪਰਚੀ ਦਿੱਤੀ ਜਾਂਦੀ ਹੈ, ਇਸ ਤਰ੍ਹਾਂ ਸਰਕਾਰ ਸਾਨੂੰ ਐਮਐਸਪੀ ਦਾ ਗਾਰੰਟੀ ਕਾਰਡ ਦੇਵੇ।
ਟਿਕੈਤ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ 2022 ਵਿੱਚ ਕਿਸਾਨ ਦੀ ਆਮਦਨ ਦੁੱਗਣੀ ਹੋ ਜਾਵੇਗੀ। ਇਹ ਸਿਰਫ ਕੁਝ ਮਹੀਨਿਆਂ ਦੀ ਗੱਲ ਹੈ, ਸਰਕਾਰ ਨੂੰ ਵੀ ਆਪਣੇ ਪੱਧਰ 'ਤੇ ਆਪਣੀ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ ਅਤੇ ਅਸੀਂ ਇਸ ਦਾ ਜ਼ੋਰਦਾਰ ਪ੍ਰਚਾਰ ਵੀ ਕਰਾਂਗੇ। ਸਾਡੀ ਕਣਕ ਦਾ ਰੇਟ ਪਹਿਲੀ ਜਨਵਰੀ ਤੋਂ ਚਾਰ ਹਜ਼ਾਰ ਰੁਪਏ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੀਮਤ ਦੁੱਗਣੀ ਕਰਨਾ ਚਾਹੁੰਦੇ ਹਾਂ, ਪ੍ਰਧਾਨ ਮੰਤਰੀ ਨੇ ਵੀ ਇਹੀ ਕਿਹਾ ਸੀ ਅਤੇ ਹੁਣ ਅਸੀਂ ਬੋਰਡਾਂ 'ਤੇ ਲਿਖ ਕੇ ਇਸ ਦਾ ਪ੍ਰਚਾਰ ਕਰਾਂਗੇ।
ਉਨ੍ਹਾਂ ਕਿਹਾ ਕਿ ਮੁਜ਼ੱਫਰਨਗਰ ਵਿੱਚ ਸਰਕਾਰ ਵੱਲੋਂ ਭੀੜ ਦੇ ਰੂਪ ਵਿੱਚ ਦਵਾਈ ਦਿੱਤੀ ਗਈ ਹੈ, ਇਹੀ ਭੀੜ ਦੀ ਦਵਾਈ ਵੋਟਾਂ ਵਿੱਚ ਬਦਲਣ ਵਾਲੀ ਹੈ। ਪੰਜਾਬ ਵਿੱਚ ਗੰਨੇ ਦੇ ਰੇਟ ਵਧਾਉਣ 'ਤੇ ਮੁੱਖ ਮੰਤਰੀ ਕੈਪਟਨ ਨੂੰ ਮਠਿਆਈ ਖੁਆਉਣ ਦੇ ਕਿਸਾਨ ਆਗੂਆਂ ਦੇ ਸਵਾਲ 'ਤੇ ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਸਾਡੀਆਂ ਮੰਗਾਂ ਵੀ ਮੰਨ ਲਵੇ। ਕਾਨੂੰਨ ਵਾਪਸ ਲੈ ਲਵੇ ਸਰਕਾਰ ਅਸੀਂ ਵੀ ਸਰਕਾਰ ਦਾ ਮੂੰਹ ਮਿੱਠਾ ਕਰਵਾ ਦੇਵਾਂਗੇ।
ਇੱਕ ਸਵਾਲ ਦੇ ਜਵਾਬ ਵਿੱਚ ਟਿਕੈਤ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਵਿੱਚ ਕੋਈ ਸੰਚਾਰ ਨਹੀਂ ਹੈ। ਗ੍ਰਹਿ ਮੰਤਰੀ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ ਤਾਂ ਮੁੱਖ ਮੰਤਰੀ ਕੇਂਦਰ ਵਿੱਚ ਜਾਣਾ ਚਾਹੁੰਦੇ ਹਨ, ਤਾਂ ਇਨ੍ਹਾਂ ਦੋਵਾਂ ਵਿੱਚ ਟਕਰਾਅ ਹੈ। ਇਹ ਆਪਣੇ ਵਿਰੋਧ ਵਿਤ ਕਿਸਾਨਾਂ ਨੂੰ ਕਿਉਂ ਖਿੱਚ ਰਹੇ ਹਨ।
ਭਾਜਪਾ ਦਾ ਵਿਰੋਧ ਕਦੋਂ ਤੱਕ ਜਾਰੀ ਰਹੇਗਾ ਇਸ ਸਵਾਲ 'ਤੇ ਟਿਕੈਤ ਨੇ ਕਿਹਾ ਕਿ ਜੇਕਰ ਅਸੀਂ ਆਪਣੀ ਕਾਲੀ ਮੱਝ ਨੂੰ ਗਲੀ ਵਿੱਚੋਂ ਲੰਘਾ ਦੇਈਏ ਤਾਂ ਇਸ ਨੂੰ ਭਾਜਪਾ ਦਾ ਵਿਰੋਧ ਹੀ ਮੰਨਿਆ ਜਾਵੇ।