10 ਸਤੰਬਰ- ਜਾਣੋ ਇਸ ਤਰੀਕ ਨਾਲ ਜੁੜਿਆ ਦੇਸ਼-ਵਿਦੇਸ਼ ਦੀਆਂ ਯਾਦਗਾਰੀ ਘਟਨਾਵਾਂ ਦਾ ਇਤਿਹਾਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਤੇ ਵਿਸ਼ਵ ਇਤਿਹਾਸ 'ਚ 10 ਸਤੰਬਰ ਦੀਆਂ ਕੁਝ ਵੱਡੀਆਂ ਇਤਿਹਾਸਿਕ ਘਟਨਾਵਾਂ ਹੇਠ ਲਿਖੇ ਅਨੁਸਾਰ ਹਨ-

What happened on 10 september in history

 

10 ਸਤੰਬਰ- ਹੋਰਨਾਂ ਘਟਨਾਵਾਂ ਦੇ ਨਾਲ-ਨਾਲ, ਇਸ ਤਰੀਕ ਦੇ ਇਤਿਹਾਸ 'ਚ ਹੰਗਾਮਾਖੇਜ਼ ਹਾਲਾਤਾਂ ਦੌਰਾਨ 1976 'ਚ 'ਇੰਡੀਅਨ ਏਅਰਲਾਈਨਜ਼' ਦੇ ਇੱਕ ਹਵਾਈ ਜਹਾਜ਼ ਨੂੰ ਨਾਟਕੀ ਢੰਗ ਨਾਲ ਅਗਵਾ ਕੀਤੇ ਜਾਣ ਦੀ ਘਟਨਾ ਦਰਜ ਹੈ। ਨਾਲ ਹੀ ਇਸ ਦਿਨ ਦੀ ਖ਼ਾਸੀਅਤ ਇਹ ਵੀ ਹੈ ਕਿ ਇਸ ਵਾਕਿਆ ਦੌਰਾਨ ਸੰਸਾਰ ਨੇ ਭਾਰਤ-ਪਾਕਿਸਤਾਨ ਸਰਕਾਰਾਂ ਨੂੰ ਆਪਸੀ ਤਾਲਮੇਲ ਨਾਲ ਇੱਕ ਅਤਿ-ਗੰਭੀਰ ਮਸਲੇ ਦਾ ਹੱਲ ਕਰਦਿਆਂ ਦੇਖਿਆ।  

ਭਾਰਤ ਤੇ ਵਿਸ਼ਵ ਇਤਿਹਾਸ 'ਚ 10 ਸਤੰਬਰ ਦੀਆਂ ਕੁਝ ਵੱਡੀਆਂ ਇਤਿਹਾਸਿਕ ਘਟਨਾਵਾਂ ਹੇਠ ਲਿਖੇ ਅਨੁਸਾਰ ਹਨ-

1846: ਏਲਾਇਸ ਹੋਵੇ ਨੇ ਸਿਲਾਈ ਮਸ਼ੀਨ ਦਾ ਡਿਜ਼ਾਈਨ ਪੇਟੈਂਟ ਕਰਵਾਇਆ।

1847: ਹਵਾਈ ਟਾਪੂ ਵਿੱਚ ਪਹਿਲਾ ਥੀਏਟਰ ਖੁੱਲ੍ਹਿਆ।

1887: ਭਾਰਤੀ ਅਜ਼ਾਦੀ ਘੁਲਾਟੀਏ ਅਤੇ ਉੱਤਰ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਗੋਵਿੰਦ ਬੱਲਭ ਪੰਤ ਦਾ ਅਲਮੋਰਾ ਵਿਖੇ ਜਨਮ ਹੋਇਆ।

1926: ਜਰਮਨੀ ਮਿੱਤਰ ਦੇਸ਼ਾਂ ਦੇ ਸੰਘ ਵਿੱਚ ਸ਼ਾਮਲ ਹੋਇਆ।

1939: ਦੂਜੇ ਵਿਸ਼ਵ ਯੁੱਧ ਵਿੱਚ ਕੈਨੇਡਾ ਨੇ ਜਰਮਨੀ ਵਿਰੁੱਧ ਜੰਗ ਦਾ ਐਲਾਨ ਕੀਤਾ।

1966: ਸੰਸਦ ਨੇ ਪੰਜਾਬ ਅਤੇ ਹਰਿਆਣਾ ਦੇ ਗਠਨ ਨੂੰ ਪ੍ਰਵਾਨਗੀ ਦਿੱਤੀ।

1974: ਅਫ਼ਰੀਕੀ ਦੇਸ਼ ਗਿਨੀ ਨੇ ਪੁਰਤਗਾਲ ਤੋਂ ਅਜ਼ਾਦੀ ਹਾਸਲ ਕੀਤੀ।

1976: ਇੰਡੀਅਨ ਏਅਰਲਾਈਨਜ਼ ਦਾ ਬੋਇੰਗ 737 ਜਹਾਜ਼ ਹਾਈਜੈਕ ਕੀਤਾ ਗਿਆ। ਜਹਾਜ਼ ਲਾਹੌਰ ਲਿਜਾਇਆ ਗਿਆ। ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਚਾਉਣ ਦੀ ਕੋਸ਼ਿਸ਼ ਕਾਮਯਾਬ ਹੋਈ।

1996: ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿੱਚ ਵਿਆਪਕ ਪ੍ਰਮਾਣੂ ਪ੍ਰੀਖਣ ਪਾਬੰਦੀ ਸੰਧੀ ਨੂੰ ਤਿੰਨ ਦੇ ਮੁਕਾਬਲੇ 158 ਵੋਟਾਂ ਨਾਲ ਮਨਜ਼ੂਰੀ ਮਿਲੀ। ਭਾਰਤ ਸਮੇਤ ਤਿੰਨ ਦੇਸ਼ਾਂ ਵੱਲੋਂ ਸੰਧੀ ਦਾ ਵਿਰੋਧ ਜਤਾਇਆ ਗਿਆ ਸੀ।

1926: ਜਰਮਨੀ ਨੇ 'ਲੀਗ ਆਫ਼ ਨੇਸ਼ਨਜ਼' ਦੀ ਮੈਂਬਰਸ਼ਿਪ ਲਈ।

2002: ਯੂਰਪੀ ਦੇਸ਼ ਸਵਿਟਜ਼ਰਲੈਂਡ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਿਆ।

2007: ਇੱਕ ਨਾਟਕੀ ਘਟਨਾਕ੍ਰਮ ਵਿੱਚ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਪਾਕਿਸਤਾਨ ਪਰਤਣ ਤੋਂ ਬਾਅਦ ਦੁਬਾਰਾ ਜੇਦਾਹ ਵਿੱਚ ਜਲਾਵਤਨ ਕਰ ਦਿੱਤਾ ਗਿਆ।

2020: ਫ਼ਰਾਂਸ ਦੇ ਬਣੇ ਪੰਜ ਬਹੁ-ਪੱਖੀ ਰਾਫ਼ੇਲ ਲੜਾਕੂ ਜਹਾਜ਼ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕੀਤੇ ਗਏ।

2020: ਸਾਲਾਂ ਬੱਧੀ ਗੱਲਬਾਤ ਤੋਂ ਬਾਅਦ, ਭਾਰਤ ਅਤੇ ਜਾਪਾਨ ਨੇ ਦੋਵਾਂ ਦੇਸ਼ਾਂ ਦੀਆਂ ਹਥਿਆਰਬੰਦ ਸੈਨਾਵਾਂ ਵਿਚਕਾਰ ਸਪਲਾਈ ਅਤੇ ਸੇਵਾਵਾਂ ਦੇ ਆਦਾਨ-ਪ੍ਰਦਾਨ ਦੇ ਇੱਕ ਇਤਿਹਾਸਕ ਸਮਝੌਤੇ 'ਤੇ ਦਸਤਖਤ ਕੀਤੇ।