ਬੈਂਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਦੇ ਉੱਡੇ ਹੋਸ਼, ਬੈਗ 'ਚੋਂ ਮਿਲੇ ਸੱਪ ਤੇ ਕੈਪਚਿਨ ਬਾਂਦਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ

photo

 

ਬੈਂਗਲੁਰੂ: ਬੈਂਗਲੁਰੂ ਦੇ ਕੇਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਅਧਿਕਾਰੀ ਉਦੋਂ ਹੋਸ਼ ਉਡ ਗਏ ਜਦੋਂ ਉਨ੍ਹਾਂ ਨੂੰ ਇਕ ਬੈਗ ਵਿਚ 72 ਸੱਪ ਅਤੇ 6 ਮਰੇ ਹੋਏ ਕੈਪੂਚਿਨ ਬਾਂਦਰ ਮਿਲੇ। ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਕਸਟਮ ਅਧਿਕਾਰੀਆਂ ਨੇ ਬੈਂਕਾਕ ਜਾਣ ਵਾਲੀ ਫਲਾਈਟ 'ਚ ਆਏ ਸਾਮਾਨ 'ਚ ਇਕ ਬੈਗ ਦੇ ਅੰਦਰੋਂ ਇਹ ਬਰਾਮਦਗੀ ਕੀਤੀ। ਅਧਿਕਾਰੀਆਂ ਨੇ ਇਸ ਸਬੰਧੀ ਜੰਗਲੀ ਜੀਵ ਤਸਕਰੀ ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋਜੰਡਿਆਲਾ ਗੁਰੂ 'ਚ ਮੌਜੂਦਾ ਸਰਪੰਚ ਦੇ ਨੌਜਵਾਨ ਪੁੱਤਰ ਦਾ ਕਤਲ, ਮਚਿਆ ਹੜਕੰਪ 

ਬੈਂਗਲੁਰੂ ਕਸਟਮ ਵਿਭਾਗ ਵੱਲੋਂ ਜਾਰੀ ਬਿਆਨ ਅਨੁਸਾਰ ਬੁੱਧਵਾਰ ਰਾਤ 10.30 ਵਜੇ ਬੈਂਕਾਕ ਤੋਂ ਉਡਾਣ ਨੰਬਰ ਐਫਡੀ 137 ਏਅਰ ਏਸ਼ੀਆ ਦੇ ਸਮਾਨ ਵਿਚ 78 ਜਾਨਵਰ ਮਿਲੇ ਹਨ। ਇਨ੍ਹਾਂ ਵਿਚ 55 ਬਾਲ ਅਜਗਰ (ਵੱਖ-ਵੱਖ ਰੰਗਾਂ ਦੇ) ਜਿਸ ਵਿਚ ਕਿੰਗ ਕੋਬਰਾ ਸ਼ਾਮਲ ਸਨ। ਉਹ ਜੀਵਿਤ ਅਤੇ ਸਰਗਰਮ ਹਨ।

ਇਹ ਵੀ ਪੜ੍ਹੋ: ਬਿਹਾਰ ਦੇ ਸਿੱਖਿਆ ਮੰਤਰੀ ਚੰਦਰਸ਼ੇਖਰ ਨੇ ਪੈਗੰਬਰ ਮੁਹੰਮਦ ਨੂੰ ਕਿਹਾ ਮਰਿਯਾਦਾ ਪੁਰਸ਼ੋਤਮ  

ਕਸਟਮ ਵਿਭਾਗ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 6 ਮਰੇ ਹੋਏ ਕੈਪਚਿਨ ਬਾਂਦਰ ਵੀ ਬਰਾਮਦ ਕੀਤੇ ਗਏ ਹਨ। ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਹ ਸਾਰੇ (78) ਜੰਗਲੀ ਜੀਵ ਸੁਰੱਖਿਆ ਐਕਟ, 1972 ਦੇ ਤਹਿਤ ਅਨੁਸੂਚਿਤ ਜਾਨਵਰ ਹਨ। ਬਿਆਨ ਵਿੱਚ ਕਿਹਾ ਗਿਆ ਹੈ, “ਜਾਨਵਰਾਂ ਨੂੰ ਕਸਟਮ ਐਕਟ, 1962 ਦੀ ਧਾਰਾ 110 ਦੇ ਤਹਿਤ ਜ਼ਬਤ ਕੀਤਾ ਗਿਆ ਹੈ।

ਜਿਉਂਦੇ ਜਾਨਵਰਾਂ ਨੂੰ ਉਨ੍ਹਾਂ ਦੇ ਮੂਲ ਦੇਸ਼ ਵਿੱਚ ਵਾਪਸ ਭੇਜਿਆ ਗਿਆ ਹੈ ਅਤੇ ਮਰੇ ਹੋਏ ਜਾਨਵਰਾਂ ਨੂੰ ਸੈਨੇਟਰੀ ਉਪਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਪਟਾਇਆ ਗਿਆ ਹੈ। ਇਸ ਮਾਮਲੇ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।