Vinesh Phogat News : ਭਲਕੇ ਨਾਮਜ਼ਦਗੀ ਪੱਤਰ ਦਾਖਲ ਕਰੇਗੀ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ , ਉਸ ਤੋਂ ਪਹਿਲਾਂ ਕਹੀ ਇਹ ਵੱਡੀ ਗੱਲ
ਕਿਹਾ - ਕੱਲ੍ਹ ਦਾ ਦਿਨ ਮੇਰੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਪੜਾਅ
Vinesh Phogat News : ਹਰਿਆਣਾ ਵਿਧਾਨ ਸਭਾ ਚੋਣਾਂ ਲਈ ਪਹਿਲਵਾਨ ਅਤੇ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ ਬੁੱਧਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰੇਗੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ ਹੈ।
ਵਿਨੇਸ਼ ਫੋਗਾਟ ਨੇ ਲਿਖਿਆ ਕਿ ਕੱਲ੍ਹ ਦਾ ਦਿਨ ਮੇਰੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਪੜਾਅ ਹੈ। ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਅਤੇ ਸਹਿਯੋਗ ਨਾਲ ਮੈਂ ਵਿਧਾਨ ਸਭਾ ਹਲਕਾ ਜੁਲਾਨਾ ਤੋਂ ਕਾਂਗਰਸ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕਰਨ ਜਾ ਰਹੀ ਹਾਂ।
ਤੁਹਾਡਾ ਪਿਆਰ ਅਤੇ ਸਮਰਥਨ ਮੇਰੇ ਲਈ ਪ੍ਰੇਰਨਾ ਸਰੋਤ ਹੈ, ਜੋ ਇਸ ਯਾਤਰਾ ਨੂੰ ਸਫਲ ਬਣਾਉਣ ਵਿੱਚ ਮਦਦ ਕਰੇਗਾ। ਆਓ ਮਿਲ ਕੇ ਬਦਲਾਅ ਵੱਲ ਕਦਮ ਵਧਾਏ ਅਤੇ ਨਵੀਂ ਸ਼ੁਰੂਆਤ ਕਰੀਏ।
ਫੋਗਾਟ ਨੇ ਦੂਜੇ ਟਵੀਟ 'ਚ ਲਿਖਿਆ,ਕੱਲ੍ਹ 11 ਸਤੰਬਰ 2024 ਨੂੰ ਸੰਸਦ ਮੈਂਬਰ ਮੇਰੇ ਵੱਡੇ ਭਰਾ ਦੀਪੇਂਦਰ ਸਿੰਘ ਹੁੱਡਾ (ਰੋਹਤਕ) ਅਤੇ ਸੋਨੀਪਤ ਤੋਂ ਲੋਕ ਸਭਾ ਸੰਸਦ ਮੈਂਬਰ ਸਤਪਾਲ ਬ੍ਰਹਮਚਾਰੀ ਦੀ ਮੌਜੂਦਗੀ ਵਿੱਚ ਮੈਂ ਜੁਲਾਨਾ ਵਿਧਾਨ ਸਭਾ ਤੋਂ ਕਾਂਗਰਸ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਦਾਖਲ ਕਰਨ ਜਾ ਰਹੀ ਹਾਂ।
ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਮਹੱਤਵਪੂਰਨ ਮੌਕੇ ਤੇ ਆਪਣੇ ਆਸ਼ੀਰਵਾਦ ਅਤੇ ਸਹਿਯੋਗ ਨਾਲ ਮੇਰੇ ਸਾਥ ਚੱਲੋ। ਆਓ ਅਸੀਂ ਸਾਰੇ ਰਲ ਕੇ ਜੁਲਾਨਾ ਦੇ ਵਿਕਾਸ ਦੀ ਨਵੀਂ ਅਤੇ ਚਮਕਦਾਰ ਕਹਾਣੀ ਲਿਖੀਏ।
ਤੁਹਾਨੂੰ ਦੱਸ ਦੇਈਏ ਕਿ ਕਾਂਗਰਸ ਨੇ ਵਿਨੇਸ਼ ਫੋਗਾਟ ਨੂੰ ਜੀਂਦ ਦੀ ਜੁਲਾਨਾ ਸੀਟ ਤੋਂ ਉਮੀਦਵਾਰ ਬਣਾਇਆ ਹੈ। ਇਥੇ ਜੁਲਾਨਾ ਵਿੱਚ ਵਿਨੇਸ਼ ਫੋਗਾਟ ਦਾ ਮੁਕਾਬਲਾ ਭਾਜਪਾ ਦੇ ਕੈਪਟਨ ਯੋਗੇਸ਼ ਬੈਰਾਗੀ ਨਾਲ ਹੋਵੇਗਾ। ਜਦੋਂਕਿ ਇਨੈਲੋ ਨੇ ਇੱਥੋਂ ਸੁਰਿੰਦਰ ਸਿੰਘ ਲਾਠੜ ਨੂੰ ਆਪਣਾ ਉਮੀਦਵਾਰ ਬਣਾਇਆ ਹੈ।