ਆਪ ਨੇਤਾ ਨਵੀਨ ਦਾਸ ਦੀ ਮੌਤ ਤੇ ਰਹੱਸ ਬਰਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਨਾਲ ਲਗਦੇ ਗਾਜਿਆਬਾਦ ਵਿਚ 5 ਅਕਤੂਬਰ ਨੂੰ ਆਮ ਆਦਮੀ ਪਾਰਟੀ ਦੇ ਨੇਤਾ ਨਵੀਨ ਦਾਸ ਦੀ ਜਲੀ ਹੋਈ ਲਾਸ਼ ਮਿਲਣ ਦੇ ਮਾਮਲੇ ਵਿਚ ਇਕ ਵੱਡਾ ਖੁਲਾਸਾ ਹੋਇਆ ਹੈ।

AAP Leader Naveen Dass

ਗਾਜਿਆਬਾਦ, ( ਪੀਟੀਆਈ) : ਦਿੱਲੀ ਦੇ ਨਾਲ ਲਗਦੇ ਗਾਜਿਆਬਾਦ ਵਿਚ 5 ਅਕਤੂਬਰ ਨੂੰ ਆਮ ਆਦਮੀ ਪਾਰਟੀ ਦੇ ਨੇਤਾ ਨਵੀਨ ਦਾਸ ਦੀ ਜਲੀ ਹੋਈ ਲਾਸ਼ ਮਿਲਣ ਦੇ ਮਾਮਲੇ ਵਿਚ ਇਕ ਵੱਡਾ ਖੁਲਾਸਾ ਹੋਇਆ ਹੈ। ਦਸਿਆ ਜਾ ਰਿਹਾ ਹੈ ਕਿ ਸਮਲੈਗਿੰਕ ਰਿਸ਼ਤਿਆਂ ਕਾਰਨ ਨਵੀਨ ਦਾਸ ਦਾ ਕਤਲ ਕਰ ਦਿਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸਾਹਿਬਾਬਾਦ ਵਿਚ ਬ੍ਰੇਜਾ ਕਾਰ ਵਿਚ ਪੁਲਿਸ ਨੂੰ ਨਵੀਨ ਦੀ ਜਲੀ ਹੋਈ ਲਾਸ਼ ਅਤੇ ਕੈਸ਼ ਬਰਾਮਦ ਹੋਇਆ ਸੀ। ਇਸ ਮਾਮਲੇ ਵਿਚ ਹੁਣ ਤੱਕ 3 ਦੋਸ਼ੀਆਂ ਨੂੰ ਗਿਰਫਤਾਰ ਕੀਤਾ ਗਿਆ ਹੈ।

ਨਵੀਨ ਕੁਮਾਰ ਦਾਸ (45) ਅਪਣੇ ਪਰਿਵਾਰ ਨਾਲ ਇੰਦਰਪੁਰੀ ਦਿਲੀ ਵਿਚ ਰਹਿੰਦੇ ਸਨ। ਉਹ ਇੰਵੈਟ ਮੈਨੇਜਮੇਂਟ ਦਾ ਕੰਮ ਕਰਦੇ ਸਨ। ਇਸ ਹਾਦਸੇ ਤੋਂ ਪਹਿਲਾਂ ਪੁਲਿਸ ਨੇ ਅਪਣੇ ਬਿਆਨ ਵਿਚ ਕਿਹਾ ਸੀ ਕਿ ਵੀਰਵਾਰ ਦੇਰ ਰਾਤ ਦਿੱਲੀ ਜਾਂਦੇ ਸਮੇਂ ਭੋਪੂਰਾ ਸੜਕ ਤੇ ਉਨਾਂ ਦੀ ਕਾਰ ਵਿਚ ਅਚਾਨਕ ਅੱਗ ਲਗ ਗਈ ਜਿਸਦੀ ਸੂਚਨਾ ਰਾਹਗੀਰਾਂ ਨੇ ਫੋਨ ਕਾਲ ਰਾਹੀ ਪੁਲਿਸ ਅਤੇ ਫਾਇਰ ਵਿਭਾਗ ਨੂੰ ਦਿਤੀ। ਜਦ ਤਕ ਅੱਗ ਬੁਝਾਉਣ ਵਾਲੀ ਗੱਡੀ ਮੌਕੇ ਤੇ ਪਹੁੰਚੀ, ਤਦ ਤੱਕ ਕਾਰ ਜਲਕੇ ਰਾਖ ਹੋ ਚੁੱਕੀ ਸੀ। ਉਥੇ ਹੀ ਕਾਰ ਵਿਚ ਮੌਜੂਦ ਨਵੀਨ ਦੀ ਮੌਤ ਹੋ ਗਈ।

ਸੂਚਨਾ ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿਤਾ ਹੈ। ਉਥੇ ਹੀ ਮਾਮਲੇ ਦੀ ਜਾਂਚ ਲਈ ਫਾਰੇਂਸਿਕ ਟੀਮ ਵੀ ਘਟਨਾ ਵਾਲੀ ਥਾਂ ਤੇ ਪਹੁੰਚ ਗਈ। ਦੂਜੇ ਪਾਸੇ ਮ੍ਰਿਤਕ ਦੇ ਭਰਾ ਮਨੋਜ ਕੁਮਾਰ ਦਾਸ ਨੇ ਕਤਲ ਦਾ ਸ਼ੱਕ ਜ਼ਾਹਿਰ ਕਰਦੇ ਹੋਏ ਪੁਲਿਸ ਨੂੰ ਬਿਆਨ ਦਿਤਾ ਸੀ। ਉਸਨੇ ਕਿਹਾ ਕਿ ਉਸਦਾ ਭਰਾ ਨਵੀਨ ਵੀਰਵਾਰ ਦੁਪਹਿਰ ਘਰ ਤੋਂ ਛਤਰਪੁਰ ਲਈ ਰਵਾਨਾ ਹੋਇਆ ਸੀ। ਉਥੇ ਉਸਨੇ ਇਕ ਪਲਾਟ ਦਾ ਸੌਦਾ ਕਰਨਾ ਸੀ। ਦੁਪਹਿਰ ਵੇਲੇ ਉਸਨੇ ਭੌਪੂਰਾ ਦੀ ਡੀਐਲਐਫ ਕਲੋਨੀ ਵਿਚ ਰਹਿਣ ਵਾਲੀ ਅਪਣੀ ਭੈਣ ਨੂੰ ਫੋਨ ਤੇ ਜਾਣਕਾਰੀ ਦਿਤੀ

ਕਿ ਉਸਨੇ ਪਲਾਟ ਦਾ ਸੌਦਾ ਕਰ ਲਿਆ ਹੈ ਅਤੇ ਪਾਰਟੀ ਨੂੰ ਟੋਕਨ ਮਨੀ ਵੀ ਦੇ ਦਿਤੀ ਹੈ। ਇਸ ਤੋਂ ਬਾਅਦ ਨਵੀਨ ਦਾਸ ਦਾ ਫੋਨ ਸਵਿਚ ਆਫ ਆਉਣ ਲਗ ਪਿਆ। ਥਾਣੇ ਦੇ ਇੰਚਾਰਜ ਦਿਨੇਸ਼ ਯਾਦਵ ਨੇ ਦਸਿਆ ਕਿ ਨਵੀਨ ਦੇ ਭਰਾ ਦੇ ਬਿਆਨ ਤੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਫਾਰੇਂਸਿਕ ਟੀਮ ਦੀ ਮਦਦ ਵੀ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਨਵੀਨ ਦੇ ਫੋਨ ਦੀ ਕਾਲ ਡਿਟੇਲ ਦੇ ਆਧਾਰ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।