‘ਕੱਟੜ ਇਸਲਾਮਿਕ ਲੋਕ ਪੈਦਾ ਕਰ ਰਹੇ ਨੇ ਜ਼ਿਆਦਾ ਬੱਚੇ ਅਤਿਵਾਦੀ ਹੀ ਬਣਨਗੇ’- ਰਾਮ ਵਿਲਾਸ ਵੇਦਾਂਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੰਸਦ ਰਾਮ ਵਿਲਾਸ ਵੇਦਾਂਤੀ ਨੇ ਵਿਵਾਦਿਤ ਬਿਆਨ ਦਿੱਤਾ ਹੈ।

Ram Vilas Vedanti

ਉੱਤਰ ਪ੍ਰਦੇਸ਼: ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੰਸਦ ਰਾਮ ਵਿਲਾਸ ਵੇਦਾਂਤੀ ਨੇ ਵਿਵਾਦਿਤ ਬਿਆਨ ਦਿੱਤਾ ਹੈ। ਯੂਪੀ ਦੇ ਇਟਾਵਾ ਵਿਚ ਮੰਗਲਵਾਰ ਨੂੰ ਦੁਸਹਿਰੇ ‘ਤੇ ਸ੍ਰੀਰਾਮ ਯਾਤਰਾ ਵਿਚ ਸ਼ਾਮਲ ਹੋਣ ਆਏ ਵੇਦਾਂਤੀ ਨੇ ਇਸ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਕ ਧਰਮ ਦੇ ਲੋਕਾਂ ਦੀ ਅਬਾਦੀ ਵਧਦੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਕੱਟੜ ਇਸਲਾਮਿਕ ਲੋਕ ਜ਼ਿਆਦਾ ਬੱਚੇ ਪੈਦਾ ਕਰਦੇ ਹਨ ਅਤੇ ਉਹ ਅਤਿਵਾਦੀ ਹੀ ਬਣਨਗੇ। ਵੇਦਾਂਤੀ ਮੁਤਾਬਕ ਇਸੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਜਨਸੰਖਿਆ ਕੰਟਰੋਲ ਕਾਨੂੰਨ ਲਿਆਂਦਾ ਜਾਵੇਗਾ।

ਸਾਬਕਾ ਭਾਜਪਾ ਸੰਸਦ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਉਹ ਕਹਿ ਰਹੇ ਹਨ, ‘ਦੇਸ਼ ਵਿਚ ਜਨਸੰਖਿਆ ਭਿਆਨਕ ਰੂਪ ਨਾਲ ਵਧਦੀ ਜਾ ਰਹੀ ਹੈ। ਇਕ ਵਿਸ਼ੇਸ਼ ਵਰਗ ਦੀ ਜਨਸੰਖਿਆ ਤੇਜ਼ੀ ਨਾਲ ਵਧਦੀ ਜਾ ਰਹੀ ਹੈ ਅਤੇ ਅਜਿਹੇ ਵੀ ਲੋਕ ਹਨ ਜੋ ਇਕ ਵਿਆਹ ਨਹੀਂ ਬਲਕਿ ਚਾਰ ਵਿਆਹ ਕਰਦੇ ਹਨ। ਚਾਰ ਵਿਆਹ ਤੋਂ ਬਾਅਦ ਤਲਾਕ ਦਿੰਦੇ ਹਨ। ਅਯੋਧਿਆ ਦੇ ਨੇੜੇ ਇਕ ਇਲਾਕਾ ਹੈ ਜਿੱਥੇ ਇਕ 80 ਸਾਲ ਦੇ ਮੁਸਲਮਾਨ ਨੇ 40 ਵਿਆਹ ਕੀਤੇ ਅਤੇ 107 ਲੜਕੇ ਪੈਦਾ ਕੀਤੇ। ਇਕ ਵਿਅਕਤੀ 107 ਬੱਚੇ ਪੈਦਾ ਕਰੇਗਾ ਤਾਂ ਕੀ ਹੋਵੇਗਾ। ਅਤਿਵਾਦੀ ਹੀ ਬਣਨਗੇ ਨਾ’।

ਜ਼ਿਕਰਯੋਗ ਹੈ ਕਿ ਵੇਦਾਂਤੀ ਨੇ ਅਪਣੇ ਭਾਸ਼ਣ ਦੌਰਾਨ ਸਪਾ-ਬਸਪਾ ‘ਤੇ ਨਿਸ਼ਾਨਾ ਲਗਾਉਂਦੇ ਹੋਏ ਅਤੇ ਦੋਵਾਂ ਪਾਰਟੀਆਂ ‘ਤੇ ਅਤਿਵਾਦੀਆਂ ਦਾ ਸਮਰਥਨ ਕਰਨ ਦਾ ਇਲਜ਼ਾਮ ਲਗਾਇਆ। ਭਾਸ਼ਣ ਵਿਚ ਉਹਨਾਂ ਨੇ ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਜ਼ਿਕਰ ਕਰਦੇ ਹੋਏ ਉਹਨਾਂ ਦੀ ਤੁਲਨਾ ਭਗਵਾਨ ਰਾਮ ਅਤੇ ਲਸ਼ਮਣ ਨਾਲ ਕੀਤੀ।

ਵੇਦਾਂਤੀ ਨੇ ਰਾਮ ਮੰਦਰ ਦੇ ਮੁੱਦੇ ‘ਤੇ ਵੀ ਅਪਣੇ ਸੁਝਾਅ ਦਿੱਤਾ। ਉਹਨਾਂ ਨੇ ਕਿਹਾ ਕਿ ਹਿੰਦੂ ਸੁਪਰੀਮ ਕੋਰਟ ਵਿਚ ਵਿਸ਼ਵਾਸ ਰੱਖਦੇ ਹਨ। ਸੁਪਰੀਮ ਕੋਰਟ ਦੀ ਤੁਲਨਾ ਹੰਸ ਨਾਲ ਕਰਦੇ ਹੋਏ ਉਹਨਾਂ ਕਿਹਾ ਕਿ ਜਿਵੇਂ ਹੰਸ ਚੁਣ ਕੇ ਫੈਸਲਾ ਲੈਂਦਾ ਹੈ, ਠੀਕ ਉਸੇ ਤਰ੍ਹਾਂ ਸੁਪਰੀਮ ਕੋਰਟ ਵੀ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਕੇ ਫੈਸਲਾ ਸੁਣਾਉਣ ਵਾਲਾ ਹੈ। ਉਹਨਾਂ ਕਿਹਾ ਕਿ ਦੇਸ਼ ਵਿਚ 80 ਫੀਸਦੀ ਮੁਸਲਿਮ ਰਾਮ ਮੰਦਰ ਦੇ ਨਿਰਮਾਣ ਦੇ ਪੱਖ ਵਿਚ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ