ਸੂਰਤ ਅਦਾਲਤ ਵਿਚ ਪੇਸ਼ੀ ਤੋਂ ਬਾਅਦ ਬੋਲੇ ਰਾਹੁਲ ਗਾਂਧੀ, ਮੈਨੂੰ ਚੁੱਪ ਕਰਾਉਣ ਲਈ ਬੇਤਾਬ ਹਨ ਵਿਰੋਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਹੁਲ ਗਾਂਧੀ ਦੇ ਵਕੀਲ ਨੇ ਉਸੇ ਸਮੇਂ ਹੀ ਸੁਣਵਾਈ ਲਈ ਅਗਲੀ ਤਰੀਕ ਦੀ ਮੰਗ ਕੀਤੀ, ਤਾਂ ਅਦਾਲਤ ਨੇ 10 ਦਸੰਬਰ ਦੀ ਨਵੀਂ ਤਰੀਕ ਦੀ ਸੁਣਵਾਈ ਕੀਤੀ।

rahul gandhi appear in gujarat surat court in modi thief surname defamation case

ਨਵੀਂ ਦਿੱਲੀ- ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਮਾਨਹਾਨੀ ਦੇ ਇੱਕ ਕੇਸ ਵਿਚ ਗੁਜਰਾਤ ਦੇ ਸ਼ਹਿਰ ਸੂਰਤ ਦੀ ਇੱਕ ਅਦਾਲਤ ਵਿਚ ਪੇਸ਼ ਹੋਏ। ਇਸੇ ਵਰ੍ਹੇ ਲੋਕ ਸਭਾ ਦੀ ਚੋਣ–ਮੁਹਿੰਮ ਦੌਰਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਪਨਾਮ ‘ਮੋਦੀ’ ਬਾਰੇ ਇੱਕ ਵਿਵਾਦਾਂ ਭਰਿਆ ਬਿਆਨ ਦਿੱਤਾ ਸੀ। ਉਸੇ ਮਾਮਲੇ ਦੀ ਅੱਜ ਸੁਣਵਾਈ ਸੂਰਤ ਦੀ ਅਦਾਲਤ ਵਿਚ ਹੋਈ ਸੀ। ਕਾਂਗਰਸ ਵਿਚ ਜਾਰੀ ਅੰਦਰੂਨੀ ਕਲੇਸ਼ ਦੌਰਾਨ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਵਿਦੇਸ਼ ਤੋਂ ਭਾਰਤ ਆਏ ਤੇ ਸੂਰਤ ਦੀ ਸੈਸ਼ਨਜ਼ ਅਦਾਲਤ ਵਿਚ ਪੇਸ਼ ਹੋਏ ਪਰ ਉਹਨਾਂ ਨੂੰ ਇਸ ਮਾਨਹਾਨੀ ਮਾਮਲੇ ਦੌਰਾਨ ਪੇਸ਼ ਹੋਣ ਵਿਚ ਛੋਟ ਦਿੱਤੀ ਗਈ ਹੈ।

ਇਸ ਮਾਮਲੇ ਦੀ ਸੁਣਵਾਈ ਟਾਲ਼ ਦਿੱਤੀ ਗਈ ਅਤੇ ਅਗਲੀ ਸੁਣਵਾਈ 10 ਦਸੰਬਰ ਨੂੰ ਹੋਵੇਗੀ। ਸੈਸ਼ਨਜ਼ ਅਦਾਲਤ ਵਿਚ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਵੀ ਗ਼ਲਤ ਨਹੀਂ ਕਿਹਾ ਹੈ। ਇਸ ਤੋਂ ਪਹਿਲਾਂ ਜਦੋਂ ਉਹ ਅਦਾਲਤ ’ਚ ਪੁੱਜੇ, ਤਾਂ ਜੱਜ ਨੇ ਉਨ੍ਹਾਂ ਉੱਤੇ ਲੱਗੇ ਦੋਸ਼ ਪੜ੍ਹ ਕੇ ਸੁਣਾਏ। ਅਦਾਲਤ ਵੱਲੋਂ ਰਾਹੁਲ ਗਾਂਧੀ ਤੋਂ ਪੁੱਛਿਆ ਗਿਆ ਕਿ ਤੁਹਾਡੇ 'ਤੇ ਜੋ ਦੋਸ਼ ਲੱਗੇ ਹਨ ਕੀ ਉਹ ਤੁਹਾਨੂੰ ਮਨਜ਼ੂਰ ਹਨ। ਇਸ ਸਵਾਲ ਦੇ ਜਵਾਬ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਕੁਝ ਵੀ ਗ਼ਲਤ ਨਹੀਂ ਕਿਹਾ ਹੈ।

ਰਾਹੁਲ ਗਾਂਧੀ ਦੇ ਵਕੀਲ ਨੇ ਉਸੇ ਸਮੇਂ ਹੀ ਸੁਣਵਾਈ ਲਈ ਅਗਲੀ ਤਰੀਕ ਦੀ ਮੰਗ ਕੀਤੀ, ਤਾਂ ਅਦਾਲਤ ਨੇ 10 ਦਸੰਬਰ ਦੀ ਨਵੀਂ ਤਰੀਕ ਦੀ ਸੁਣਵਾਈ ਕੀਤੀ। ਇਸੇ ਵਰ੍ਹੇ ਲੋਕ ਸਭਾ ਚੋਣਾਂ ਦੌਰਾਨ ਇੱਕ ਭਾਸ਼ਣ ਦੌਰਾਨ ਰਾਹੁਲ ਗਾਂਧੀ ਨੇ ਟਿੱਪਣੀ ਕੀਤੀ ਸੀ ਕਿ – ‘ਸਾਰੇ ਚੋਰਾਂ ਦੇ ਉਪਨਾਮ ਮੋਦੀ ਕਿਉਂ ਹਨ?’ਇਸੇ ਟਿੱਪਣੀ ਕਾਰਨ ਰਾਹੁਲ ਗਾਂਧੀ ਵਿਰੁੱਧ ਸਥਾਨਕ ਭਾਜਪਾ ਵਿਧਾਇਕ ਪੂਰਣੇਸ਼ ਮੋਦੀ ਨੇ ਅਪਰਾਧਕ ਮਾਨਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ। ਆਪਣੀ ਸ਼ਿਕਾਇਤ ਵਿਚ ਉਨ੍ਹਾਂ ਦਲੀਲ ਦਿੱਤੀ ਸੀ ਕਿ ਰਾਹੁਲ ਗਾਂਧੀ ਨੇ ਸਮੁੱਚੇ ਮੋਦੀ ਭਾਈਚਾਰੇ ਨੂੰ ਬਦਨਾਮ ਕੀਤਾ ਹੈ।

ਸੂਰਤ ਦੀ ਅਦਾਲਤ ਨੇ ਇਸ ਅਪਰਾਧਕ ਮਾਨਹਾਨੀ ਦੇ ਮਾਮਲੇ ’ਚ ਰਾਹੁਲ ਗਾਂਧੀ ਨੂੰ ਨਿਜੀ ਤੌਰ ਉੱਤੇ ਪੇਸ਼ ਹੋਣ ਤੋਂ ਛੋਟ ਦਿੱਤੀ ਸੀ ਪਰ ਬਾਅਦ ’ਚ ਅਦਾਲਤ ਨੇ ਰਾਹੁਲ ਗਾਂਧੀ ਨੂੰ ਸੰਮਨ ਭੇਜਿਆ ਸੀ ਕਿਉਂਕਿ ਉਨ੍ਹਾਂ ਵਿਰੁੱਧ ਪਹਿਲੀ ਨਜ਼ਰੇ ਭਾਰਤੀ ਦੰਡ ਸੰਘਤਾ (IPC) ਦੀ ਧਾਰਾ 500 ਅਧੀਨ ਅਪਰਾਧਕ ਮਾਨਹਾਨੀ ਦਾ ਮਾਮਲਾ ਬਣਦਾ ਹੈ। ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਬੀਐੱਚ ਕਪਾਡੀਆ ਨੇ ਬੀਤੇ ਮਈ ਮਹੀਨੇ ਰਾਹੁਲ ਗਾਂਧੀ ਵਿਰੁੱਧ ਸੰਮਨ ਜਾਰੀ ਕੀਤਾ ਸੀ।

ਗੁਜਰਾਤ ਕਾਂਗਰਸ ਦੇ ਨੇਤਾ ਅਮਿਤ ਚਾਵੜਾ ਨੇ ਮੰਗਲਵਾਰ ਨੂੰ ਰਾਹੁਲ ਗਾਂਧੀ ਦੇ ਦੌਰੇ ਦੇ ਸੰਬੰਧ ਵਿਚ ਸਥਾਨਕ ਪਾਰਟੀ ਆਗੂਾਂ ਨਾਲ ਇਕ ਬੈਠਕ ਕੀਤੀ ਸੀ। ਵਾਇਨਾਡ ਤੋਂ ਸੰਸਦ ਰਾਹੁਲ ਗਾਂਧੀ ਨੇ ਆਰਐਸੈਸ ਕਰਮਚਾਰੀਆਂ ਵੱਲੋਂ ਦਰਜ ਇਕ ਹੋਰ ਮਾਮਲੇ ਦੌਰਾਨ ਅਹਿਮਦਾਬਾਦ ਵਿਚ ਚੱਲ ਰਹੀ ਅਦਾਲਤੀ ਸੁਣਵਾਈ ਵਿਚ ਸ਼ਾਮਲ ਹੋਣਗੇ।