ਰੇਲਵੇ ਯਾਤਰੀਆਂ ਲਈ ਖੁਸ਼ਖਬਰੀ- ਰਿਜ਼ਰਵੇਸ਼ਨ ਤੇ ਟਿਕਟ ਬੁਕਿੰਗ ਨਿਯਮਾਂ ‘ਚ ਹੋਇਆ ਬਦਲਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਦੇ ਤਹਿਤ ਰੇਲਵੇ ਨੇ ਸਟੇਸ਼ਨ ਤੋਂ ਟ੍ਰੇਨ ਦੇ ਨਿਰਧਾਰਿਤ ਡਿਪਾਰਚਰ ਸਮੇਂ ਤੋਂ 30 ਮਿੰਟ ਪਹਿਲਾਂ ਟਿਕਟ ਬੁੱਕ ਕਰ ਸਕਣਗੇ।

Railway Ticket Reservation Rules

ਨਵੀਂ ਦਿੱਲੀ: ਰੇਲਵੇ ਯਾਤਰੀਆਂ ਲਈ ਖੁਸ਼ਖਬਰੀ ਤੇ ਭਾਰਤੀ ਰੇਲਵੇ ਨੇ ਯਾਤਰੀਆਂ ਨੂੰ ਥੋੜ੍ਹੀ ਰਾਹਤ ਦੇ ਕੇ ਅੱਜ ਨਿਯਮਾਂ 'ਚ ਕੁਝ ਬਦਲਾਅ ਕੀਤੇ ਹਨ।  ਇਹ ਤਬਦੀਲੀਆਂ ਅੱਜ ਤੋਂ 10 ਅਕਤੂਬਰ ਤੋਂ ਲਾਗੂ ਹੋਣ ਜਾ ਰਹੀਆਂ ਹਨ। ਇਸ ਦੇ ਤਹਿਤ ਰੇਲਵੇ ਨੇ ਸਟੇਸ਼ਨ ਤੋਂ ਟ੍ਰੇਨ ਦੇ ਨਿਰਧਾਰਿਤ ਡਿਪਾਰਚਰ ਸਮੇਂ ਤੋਂ 30 ਮਿੰਟ ਪਹਿਲਾਂ ਟਿਕਟ ਬੁੱਕ ਕਰ ਸਕਣਗੇ।

ਪਿਛਲੇ ਕੁਝ ਮਹੀਨਿਆਂ ਤੋਂ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਇਸ 'ਚ ਦੋ ਘੰਟੇ ਪਹਿਲਾਂ ਹੀ ਬਦਲਾਅ ਕੀਤਾ ਜਾਂਦਾ ਸੀ। ਇਹ ਸਹੂਲਤ ਰੇਲਵੇ ਸਟੇਸ਼ਨਾਂ ਦੇ ਰਿਜ਼ਰਵੇਸ਼ਨ ਕਾਉਂਟਰਾਂ ਅਤੇ ਆਨ ਲਾਈਨ ਰਿਜ਼ਰਵ ਟਿਕਟਾਂ 'ਤੇ ਇਕੋ ਸਮੇਂ ਉਪਲਬਧ ਹੋਵੇਗੀ। ਇਹ ਉਨ੍ਹਾਂ ਯਾਤਰੀਆਂ ਨੂੰ ਬਹੁਤ ਜ਼ਿਆਦਾ ਲਾਭ ਪ੍ਰਦਾਨ ਕਰੇਗਾ, ਜਿਨ੍ਹਾਂ ਨੂੰ ਕਿਸੇ ਵੀ ਐਮਰਜੈਂਸੀ ਜਾਂ ਅਚਾਨਕ ਸਥਿਤੀ ਵਿੱਚ ਆਪਣੀ ਯਾਤਰਾ ਕਰਨੀ ਪਵੇ।

ਗੌਰਤਲਬ ਹੈ ਕਿ  ਕੋਰੋਨਾ ਕਾਲ ਦੌਰਾਨ ਰੇਲਵੇ ਨੇ ਨਿਯਮਤ ਰੇਲ ਸੇਵਾ ਨੂੰ ਰੱਦ ਕਰ ਦਿੱਤਾ ਸੀ, ਪਰ ਕੁਝ ਦਿਨਾਂ ਬਾਅਦ ਕੋਵਿਡ ਵਿਸ਼ੇਸ਼ ਰੇਲ ਗੱਡੀਆਂ ਸ਼ੁਰੂ ਹੋਈ। ਜਿਸ ਦੇ ਨਾਲ ਹੀ ਰੇਲਵੇ ਨੇ ਟਿਕਟਾਂ ਦੀ ਬੁਕਿੰਗ ਅਤੇ ਰਿਜ਼ਰਵੇਸ਼ਨ ਚਾਰਟ ਨੂੰ ਲੈ ਕੇ ਵੀ ਨਿਯਮਾਂ ਵਿੱਚ ਬਦਲਾਅ ਕਰ ਦਿੱਤਾ ਸੀ।