10ਵੀਂ ਪਾਸ ਲਈ ਨੌਕਰੀ ਕਰਨ ਦਾ ਸੁਨਿਹਰੀ ਮੌਕਾ, ਅਰਜ਼ੀ ਦੇਣ ਲਈ ਅੱਜ ਆਖ਼ਰੀ ਤਾਰੀਕ 

ਏਜੰਸੀ

ਖ਼ਬਰਾਂ, ਰਾਸ਼ਟਰੀ

ਚਾਹਵਾਨ ਉਮੀਦਵਾਰ ਆਫੀਸ਼ੀਅਲ ਵੈਬਸਾਈਟ cochinshipyard.com ਦੁਆਰਾ ਅਰਜ਼ੀ ਦੇ ਸਕਦੇ ਹਨ

Job

ਨਵੀਂ ਦਿੱਲੀ : ਕੋਚਿਨ ਸ਼ਿਪਯਾਰਡ ਲਿਮਟਿਡ (ਸੀਐਸਐਲ) ਨੇ ਵੱਖ-ਵੱਖ ਅਸਾਮੀਆਂ 'ਤੇ ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ। ਜਿਸ ਵਿਚ ਫੈਬਰੀਕੇਸ਼ਨ ਅਸਿਸਟੈਂਟ, ਆਉਟਫਿਟ ਸਹਾਇਕ ਸਮੇਤ 577 ਅਸਾਮੀਆਂ  ਖਾਲੀ ਹਨ। ਇਸ ਭਰਤੀ ਦੇ ਤਹਿਤ ਸ਼ੀਟ ਮੈਟਲ ਵਰਕਰ, ਵੇਲਡਰ, ਫਿਟਰ,

ਮਕੈਨਿਕ ਡੀਜ਼ਲ, ਮਕੈਨਿਕ ਮੋਟਰ ਵਾਹਨ, ਪੇਂਟਰ, ਇਲੈਕਟ੍ਰੀਸ਼ੀਅਨ, ਕ੍ਰੇਨ ਆਪਰੇਟਰ ਅਤੇ ਕੁੱਕ ਸਮੇਤ ਬਹੁਤ ਸਾਰੀਆਂ ਅਸਾਮੀਆਂ ਦੀ ਨਿਯੁਕਤੀ ਕੀਤੀ ਜਾਵੇਗੀ। ਚਾਹਵਾਨ ਉਮੀਦਵਾਰ ਆਫੀਸ਼ੀਅਲ ਵੈਬਸਾਈਟ cochinshipyard.com ਦੁਆਰਾ ਅਰਜ਼ੀ ਦੇ ਸਕਦੇ ਹਨ। ਇਹਨਾਂ ਅਰਜ਼ੀਆਂ ਨੂੰ ਜਮ੍ਹਾ ਕਰਾਉਣ ਦੀ ਆਖ਼ਰੀ ਮਿਤੀ 10 ਅਕਤੂਬਰ ਹੈ। 

ਨਿਰਮਾਣ ਸਹਾਇਕ    159 ਪੋਸਟ
ਆਊਟਫਿਟ ਸਹਾਇਕ   341 ਪੋਸਟ
ਸਕੈਫੋਲਡਰ                19 ਪੋਸਟ
ਏਰੀਅਲ ਵਰਕ ਪਲੇਟਫਾਰਮ ਓਪਰੇਟਰ 2 ਪੋਸਟ
ਸੈਮੀ ਸਕਿੱਲਡ ਰੈਗਰ      53 ਪੋਸਟ
ਸੇਰਾਂਗ              2 ਪੋਸਟ
ਕੁੱਕ              1 ਪੋਸਟ

ਇਹਨਾਂ ਅਸਾਮੀਆਂ ਲਈ ਅਰਜੀਆਂ ਦੇਣ ਵਾਲੇ ਉਮੀਦਵਾਰ ਦੀ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਬੰਧਿਤ ਟ੍ਰੇਡ ਵਿਚ ਆਈਟੀਆਈ ਡਿਪਲੋਮਾ ਵੀ ਕੀਤਾ ਹੋਣਾ ਚਾਹੀਦਾ ਹੈ। ਕੋਚੀਨ ਸਿਪਯਾਰਡ ਲਿਮਟਿਡ ਵਿਚ ਇਨ੍ਹਾਂ ਅਸਾਮੀਆਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਦੀ ਵੱਧ ਤੋਂ ਵੱਧ ਉਮਰ 30 ਸਾਲ ਹੋਣੀ ਚਾਹੀਦੀ ਹੈ।

 

ਉਮਰ ਦੀ ਗਣਨਾ 10 ਅਕਤੂਬਰ 2020 ਤੱਕ ਕੀਤੀ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਜਨਰਲ ਅਤੇ ਓ ਬੀ ਸੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ 300 ਰੁਪਏ ਫੀਸ ਦੇਣੀ ਪਵੇਗੀ। ਜਦੋਂ ਕਿ ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਅਰਜ਼ੀ ਲਈ 200 ਰੁਪਏ ਫੀਸ ਦੇਣੀ ਪਵੇਗੀ। ਇਨ੍ਹਾਂ ਅਸਾਮੀਆਂ 'ਤੇ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਪ੍ਰੈਕਟੀਕਲ ਦੇ ਅਧਾਰ' ਤੇ ਕੀਤੀ ਜਾਵੇਗੀ। ਜਿਸ ਵਿਚ 50 ਅੰਕ ਲਿਖਤੀ ਪ੍ਰੀਖਿਆ ਅਤੇ 50 ਅੰਕ ਪ੍ਰੈਕਟੀਕਲ ਦੇ ਹੋਣਗੇ।