ਸ਼ਰਮਸਾਰ : ਆਪਣੀ ਸੱਸ ਨੂੰ ਵਾਲਾਂ ਤੋਂ ਘਸੀਟ ਕੇ ਸੜਕ ਤੇ ਲਿਆਈ ਨੂੰਹ,ਫਿਰ ਕੀਤੀ ਬੇਰਹਮੀ ਨਾਲ ਕੁੱਟ-ਮਾਰ
ਔਰਤ ਦਾ ਪਤੀ ਰਹਿੰਦਾ ਹੈ ਸਾਊਦੀ ਅਰਬ 'ਚ
ਨਵੀਂ ਦਿੱਲੀ: ਹੈਦਰਾਬਾਦ ਦੇ ਹੁਮਾਯੂੰ ਨਗਰ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਨੂੰਹ ਆਪਣੀ ਸੱਸ ਨਾਲ ਜਨਤਕ ਤੌਰ ‘ਤੇ ਸੱਸ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।
ਨੂੰਹ ਦਾ ਆਪਣੀ ਸੱਸ ਨੂੰ ਬੇਰਹਿਮੀ ਨਾਲ ਕੁੱਟਣ ਦਾ ਵੀਡੀਓ ਸੀਸੀਟੀਵੀ ਵਿੱਚ ਕੈਦ ਹੋਇਆ ਹੈ। ਇਸ ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਨੂੰਹ ਆਪਣੀ 55 ਸਾਲਾ ਸੱਸ ਨੂੰ ਪਹਿਲਾਂ ਵਾਲਾਂ ਤੋਂ ਖਿੱਚ ਕੇ ਗਲੀ ਵਿਚ ਲੈ ਆਉਂਦੀ ਹੈ ਅਤੇ ਫਿਰ ਉਸਦੇ ਗਲ੍ਹ 'ਤੇ ਕਈ ਵਾਰ ਥੱਪੜ ਮਾਰਦੀ ਹੈ।
ਸੀਸੀਟੀਵੀ 'ਤੇ ਇਹ ਸਪੱਸ਼ਟ ਹੈ ਕਿ ਨੂੰਹ ਆਪਣੀ ਸੱਸ ਨੂੰ ਬੇਰਹਿਮੀ ਨਾਲ ਕੁੱਟ ਰਹੀ ਹੈ ਅਤੇ ਨੇੜੇ ਖੜ੍ਹਾ ਉਸ ਦਾ ਛੋਟਾ ਬੇਟਾ ਸਾਰੀ ਘਟਨਾ ਨੂੰ ਆਪਣੇ ਮੋਬਾਈਲ ਫੋਨ' ਵਿੱਚ ਕੈਦ ਕਰ ਰਿਹਾ ਹੈ। ਸੀਸੀਟੀਵੀ ਫੁਟੇਜ ਨੂੰ ਵੇਖਦਿਆਂ ਅਜਿਹਾ ਲੱਗਦਾ ਹੈ ਕਿ ਕੁਝ ਲੋਕ ਔਰਤ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਉਹ ਕਿਸੇ ਦੀ ਨਹੀਂ ਸੁਣਦੀ। ਹਾਲਾਂਕਿ, ਇਸ ਸਮੇਂ ਦੌਰਾਨ ਬਜ਼ੁਰਗ ਔਰਤ ਨੂੰ ਬਚਾਉਣ ਲਈ ਕੋਈ ਨਹੀਂ ਅੱਗੇ ਆਉਂਦਾ।
ਜਿਵੇਂ ਹੀ ਸੀਸੀਟੀਵੀ ਫੁਟੇਜ ਵਾਇਰਲ ਹੋਇਆ, ਪੁਲਿਸ ਨੇ ਨੂੰਹ ਅਤੇ ਉਸਦੀ ਮਾਂ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 323 ਦੇ ਤਹਿਤ ਐਫਆਈਆਰ ਦਰਜ ਕਰ ਲਈ। ਦੱਸਿਆ ਜਾਂਦਾ ਹੈ ਕਿ ਸੱਸ ਨੇ ਨੂੰਹ ਦੇ ਫਲੋਰ ਦੀ ਬਿਜਲੀ ਅਤੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਸੀ, ਜਿਸ ਤੋਂ ਬਾਅਦ ਲੜਾਈ ਸ਼ੁਰੂ ਹੋ ਗਈ।
ਦੋਸ਼ੀ ਨੂੰਹ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ ਪਤੀ ਨੂੰ ਮਿਲਣ ਦੀ ਇਜਾਜ਼ਤ ਨਹੀਂ ਹੈ ਅਤੇ ਨਾ ਹੀ ਉਹ ਆਪਣੇ ਪਤੀ ਨਾਲ ਫੋਨ ਤੇ ਗੱਲ ਕਰ ਸਕਦੀ ਹੈ। ਔਰਤ ਦਾ ਪਤੀ ਸਾਊਦੀ ਅਰਬ ਵਿੱਚ ਰਹਿੰਦਾ ਹੈ। ਦੋਵਾਂ ਦਾ ਵਿਆਹ ਜੂਨ 2018 ਵਿੱਚ ਹੋਇਆ ਸੀ।