ਸਿੱਖ ਸੁਰੱਖਿਆ ਕਰਮੀ ਦੀ ਦਸਤਾਰ ਦੀ ਬੇਅਦਬੀ 'ਚ ਪੁਲਿਸ ਨੇ ਦਿੱਤੀ ਸਫ਼ਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਮਤਾ ਬੈਨਰਜੀ ਨੇ ਅਜੇ ਤੱਕ ਨਹੀਂ ਦਿੱਤੀ ਕੋਈ ਸਫਾਈ

Uproar after Sikh man pushed, turban pulled at BJP Bengal rally

ਬੰਗਾਲ - ਪੱਛਮੀ ਬੰਗਾਲ ਦੀ ਪੁਲਿਸ ਅਤੇ ਬੀਜੇਪੀ ਕਾਰਕੁੰਨਾ ਵਿਚਾਲੇ ਝੜਪ ਦੌਰਾਨ ਇਕ ਸਿੱਖ ਸੁਰੱਖਿਆਕਰਮੀ ਦੀ ਕਥਿਤ ਕੁੱਟਮਾਰ ਦਾ ਵੀਡੀਓ ਸਾਹਮਣੇ ਆਇਆ ਸੀ। ਜਿਸ 'ਚ ਉਸ ਦੀ ਪੱਗ ਲੱਥ ਗਈ ਸੀ। ਪੱਛਮੀ ਬੰਗਾਲ ਦੀ ਪੁਲਿਸ ਨੇ ਇਸ ਬਾਰੇ ਸਫਾਈ ਪੇਸ਼ ਕੀਤੀ ਹੈ। ਪੁਲਿਸ ਨੇ ਕਿਹਾ ਹੱਥੋਪਾਈ ਦੌਰਾਨ ਪੱਗ ਆਪਣੇ ਆਪ ਖੁੱਲ੍ਹ ਗਈ ਸੀ। ਸਾਡੇ ਅਧਿਕਾਰੀਆਂ ਨੇ ਅਜਿਹਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।

 

 

ਪੱਛਮੀ ਬੰਗਾਲ ਦੀ ਪੁਲਿਸ ਨੇ ਟਵੀਟ ਕਰਦਿਆਂ ਲਿਖਿਆ ਕਿ ਕਿਸੇ ਵੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁਚਾਉਣਾ ਸਾਡਾ ਉਦੇਸ਼ ਕਦੇ ਨਹੀਂ ਰਿਹਾ। ਪੱਛਮੀ ਬੰਗਾਲ ਪੁਲਿਸ ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ। ਅਧਿਕਾਰੀ ਨੇ ਖਾਸ ਤੌਰ 'ਤੇ ਉਸ ਨੂੰ ਗ੍ਰਿਫਤਾਰੀ ਤੋਂ ਪਹਿਲਾਂ ਆਪਣੀ ਪੱਗ ਵਾਪਸ ਬੰਨ੍ਹਣ ਲਈ ਕਿਹਾ ਸੀ।
ਦੱਸ ਦਈਏ ਕਿ ਇਸ ਘਟਨਾ ਬੇਰ ਹਜੇ ਤੱਕ ਮਮਤਾ ਬੈਨਰਜੀ ਵੱਲੋਂ ਕੋਈ ਵੀ ਸਫ਼ਾਈ ਨਹੀਂ ਦਿੱਤੀ ਹਾਲਾਂਕਿ ਪੱਛਮੀ ਬੰਗਾਲ ਦੀ ਪੁਲਿਸ ਨੇ ਇਸ ਬਾਰੇ ਸਫ਼ਾਈ ਪੇਸ਼ ਕੀਤੀ ਹੈ। 

 

 

ਇਸ ਤੋਂ ਪਹਿਲਾਂ ਇਸ ਵੀਡੀਓ ਨੂੰ ਟਵੀਟ ਕਰਦਿਆਂ ਕ੍ਰਿਕਟਰ ਹਰਭਜਨ ਸਿੰਘ ਨੇ ਤਿੱਖੀ ਨਾਰਾਜ਼ਗੀ ਜ਼ਾ ਹਰ ਕੀਤੀ ਸੀ। ਉਨ੍ਹਾਂ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਕਾਰਵਾਈ ਦੀ ਮੰਗ ਕੀਤੀ ਸੀ।' ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੋਲਕਾਤਾ ਵਿਚ ਸਿੱਖ ਦੀ ਦਸਤਾਰ ਲਾਹ ਕੇ ਵਾਲਾਂ ਤੋਂ ਫੜ ਕੇ ਖਿੱਚ-ਧੂਹ ਕੀਤੇ ਜਾਣ ਦੀ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ।

 

 

ਉਨ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਆਖਿਆ ਕਿ ਇਸ ਘਟਨਾ ਪਿੱਛੇ ਜ਼ਿੰਮੇਵਾਰ ਪੁਲਿਸ ਅਫਸਰਾਂ ਖਿਲਾਫ਼ ਕਾਰਵਾਈ ਕੀਤੀ ਜਾਵੇ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਦਿਆਂ ਇਸ ਘਟਨਾ ਦੀ ਨਿਖੇਧੀ ਕੀਤੀ ਸੀ। ਉਨ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇਸ ਘਟਨਾ ਪਿੱਛੇ ਜ਼ਿੰਮੇਵਾਰ ਅਧਿਕਾਰੀਆਂ ਪ੍ਰਤੀ ਸਖ਼ਤ ਐਕਸ਼ਨ ਲੈਣ ਦੀ ਗੱਲ ਆਖੀ ਸੀ।