Congress review meeting: ਹਰਿਆਣਾ ਦੀ ਸਮੀਖਿਆ ਬੈਠਕ 'ਚ ਰਾਹੁਲ ਗਾਂਧੀ ਦੀ 2 ਟੁੱਕ,'ਨੇਤਾਵਾਂ ਨੇ ਚੋਣਾਂ 'ਚ ਨਿੱਜੀ ਹਿੱਤਾਂ ਨੂੰ ਉਪਰ ਰੱਖਿਆ'

ਏਜੰਸੀ

ਖ਼ਬਰਾਂ, ਰਾਸ਼ਟਰੀ

ਮਲਿਕਾਰਜੁਨ ਖੜਗੇ ਦੇ ਘਰ ਹੋਇਆ ਹਰਿਆਣਾ ਚੋਣਾਂ 'ਚ ਕਾਂਗਰਸ ਦੀ ਹਾਰ 'ਤੇ ਮੰਥਨ

Rahul Gandhi

Congress review meeting on Haryana Election : ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਕਾਂਗਰਸ ਵਿੱਚ ਸਮੀਖਿਆ ਦਾ ਦੌਰ ਚੱਲ ਰਿਹਾ ਹੈ। ਹਰਿਆਣਾ 'ਚ ਹਾਰ ਤੋਂ ਬਾਅਦ ਅੱਜ ਕਾਂਗਰਸ ਲੀਡਰਸ਼ਿਪ ਨੇ ਸੂਬਾਈ ਆਗੂਆਂ ਨਾਲ ਆਪਣੀ ਪਹਿਲੀ ਅਹਿਮ ਮੀਟਿੰਗ ਕੀਤੀ। ਇਹ ਮੀਟਿੰਗ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਹੋਈ ,ਜਿਸ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਸ਼ਿਰਕਤ ਕੀਤੀ।

ਮੀਟਿੰਗ ਵਿੱਚ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਹਰਿਆਣਾ ਪ੍ਰਦੇਸ਼ ਪ੍ਰਧਾਨ ਉਦੈ ਭਾਨ, ਭੂਪੇਂਦਰ ਸਿੰਘ ਹੁੱਡਾ, ਇੰਚਾਰਜ ਦੀਪਕ ਬਾਬਰੀਆ, ਹਰਿਆਣਾ ਸੁਪਰਵਾਈਜ਼ਰ ਅਸ਼ੋਕ ਗਹਿਲੋਤ, ਅਜੈ ਮਾਕਨ, ਪ੍ਰਤਾਪ ਸਿੰਘ ਬਾਜਵਾ ਨੂੰ ਵੀ ਬੁਲਾਇਆ ਗਿਆ ਸੀ। 

ਨਿੱਜੀ ਹਿੱਤ ਰਹੇ ਹਾਵੀ

ਮੀਟਿੰਗ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਆਗੂਆਂ ਨੇ ਚੋਣਾਂ ਵਿੱਚ ਨਿੱਜੀ ਹਿੱਤਾਂ ਨੂੰ ਉਪਰ ਰੱਖਿਆ। ਰਾਹੁਲ ਗਾਂਧੀ ਨੇ ਕਿਹਾ ਕਿ ਪੂਰੀਆਂ ਚੋਣਾਂ ਵਿੱਚ ਪਾਰਟੀ ਦਾ ਹਿੱਤ ਦੂਸਰੇ ਨੰਬਰ 'ਤੇ ਰਿਹਾ ਅਤੇ ਨੇਤਾਵਾਂ ਦੇ ਨਿੱਜੀ ਹਿੱਤ ਹਾਵੀ ਰਹੇ। ਸੂਤਰਾਂ ਨੇ ਦੱਸਿਆ ਕਿ ਚੋਣ ਨਤੀਜਿਆਂ ਦੀ ਜਾਂਚ ਲਈ ਤੱਥ ਖੋਜ ਕਮੇਟੀ ਬਣਾਈ ਜਾਵੇਗੀ, ਜਿਸ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।

ਮੀਟਿੰਗ ਖਤਮ ਹੋਣ ਤੋਂ ਬਾਅਦ ਅਜੈ ਮਾਕਨ ਨੇ ਕਿਹਾ ਕਿ ਨਤੀਜੇ ਹੈਰਾਨ ਕਰਨ ਵਾਲੇ ਹਨ। ਉਨ੍ਹਾਂ ਕਿਹਾ, 'ਅੱਜ ਅਸੀਂ ਮੀਟਿੰਗ ਕੀਤੀ ਅਤੇ ਹਰਿਆਣਾ 'ਚ ਹਾਰ ਦੇ ਕਾਰਨਾਂ 'ਤੇ ਚਰਚਾ ਕੀਤੀ। ਅਸੀਂ ਆਪਣਾ ਵਿਸ਼ਲੇਸ਼ਣ ਜਾਰੀ ਰੱਖਾਂਗੇ... ਕੇਸੀ ਵੇਣੂਗੋਪਾਲ ਤੁਹਾਨੂੰ ਬਾਅਦ ਵਿੱਚ ਦੱਸਣਗੇ ਕਿ ਅੱਗੇ ਕੀ ਕਾਰਵਾਈ ਕੀਤੀ ਜਾਵੇਗੀ।

ਭਾਜਪਾ ਨੇ ਜਿੱਤੀਆਂ 48 ਸੀਟਾਂ  

 ਦੱਸ ਦੇਈਏ ਕਿ ਹਰਿਆਣਾ 'ਚ ਕਾਂਗਰਸ ਨੂੰ ਸਿਰਫ਼ 37 ਸੀਟਾਂ ਮਿਲੀਆਂ, ਜਦਕਿ ਭਾਜਪਾ 90 'ਚੋਂ 48 ਸੀਟਾਂ ਜਿੱਤ ਕੇ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ। ਇਸ ਤੋਂ ਇਲਾਵਾ ਇਨੈਲੋ ਨੇ 2 ਸੀਟਾਂ ਜਿੱਤੀਆਂ ਹਨ। ਇਸ ਤੋਂ ਇਲਾਵਾ 3 ਆਜ਼ਾਦ ਉਮੀਦਵਾਰ ਵੀ ਜਿੱਤੇ ਹਨ। ਹਾਲਾਂਕਿ ਉਨ੍ਹਾਂ ਹਾਈਕਮਾਂਡ ਨਾਲ ਮੁਲਾਕਾਤ ਕਰਕੇ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।